ਸੁਪਰ 8 ਵਿੱਚ ਭਾਰਤ ਦੇ ਮੁਕਾਬਲੇ ਹੋਏ ਤੈਅ, ਜਾਣੋ ਕਦੋਂ ਕਿਸ ਦੇ ਨਾਲ ਭਿੜੇਗੀ ਭਾਰਤ ਦੀ ਟੀਮ
ਨਵੀਂ ਦਿੱਲੀ 19 ਜੂਨ (ਵਿਸ਼ਵ ਵਾਰਤਾ): ਟੀ-20 ਵਰਲਡ ਕੱਪ ਦੇ ਸੁਪਰ-8 ਦੇ ਲਈ ਭਾਰਤ ਆਸਟਰੇਲੀਆ ਦੱਖਣੀ ਅਫਰੀਕਾ ਵੈਸਟ ਇੰਡੀਜ ਅਫਗਾਨਿਸਤਾਨ ਅਮਰੀਕਾ ਇੰਗਲੈਂਡ ਅਤੇ ਬੰਗਲਾਦੇਸ਼ ਨੇ ਕੁਆਲੀਫਾਈ ਕਰ ਲਿਆ ਹੈ। ਅਮਰੀਕਾ ਅਤੇ ਵੈਸਟ ਇੰਡੀਜ਼ ਦੀ ਮੇਜਬਾਨੀ ਵਿੱਚ ਚੱਲ ਰਹੇ ਟੀਟ ਵਰਲਡ ਕੱਪ ਹੁਣ ਸੁਪਰ 8 ਮੁਕਾਬਲਿਆਂ ਵਿੱਚ ਪਹੁੰਚ ਚੁੱਕਾ ਹੈ। ਗਰੁੱਪ ਪੱਧਰ ਦੇ ਹੁਣ ਤੱਕ 40 ਮੁਕਾਬਲੇ ਖੇਡੇ ਜਾ ਚੁੱਕੇ ਨੇ ਸੁਪਰ 8 ਦੀਆਂ ਟੀਮਾਂ ਤੈਹ ਹੋ ਚੁੱਕੀਆਂ ਹਨ। ਅੱਜ 19 ਜੂਨ ਨੂੰ ਸੁਪਰ-8 ਰਾਊਂਡ ਦੀ ਸ਼ੁਰੂਆਤ ਹੋ ਚੁੱਕੀ ਹੈ। 20 ਟੀਮਾਂ ਇਸ ਵਰਲਡ ਕੱਪ ਨੂੰ ਖੇਡਣ ਦੇ ਲਈ ਮੈਦਾਨ ਵਿੱਚ ਉਤਰੀਆਂ ਸਨ। ਜਿਨਾਂ ਨੂੰ ਪੰਜ -ਪੰਜ ਦੇ ਚਾਰ ਗਰੁੱਪਾਂ ਦੇ ਵਿੱਚ ਵੰਡਿਆ ਗਿਆ ਸੀ। ਹਰੇਕ ਗਰੁੱਪ ਦੀਆਂ ਉੱਪਰਲੀਆਂ ਦੋ ਟੀਮਾਂ ਸੁਪਰ 8 ਦੇ ਵਿੱਚ ਪਹੁੰਚੀਆਂ ਹਨ। ਸੁਪਰ-8 ਰਾਊਂਡ ਦੀ ਸ਼ੁਰੂਆਤ 19 ਜੂਨ ਨੂੰ ਹੋਈ ਹੈ। ਇਸ ਦੇ ਪਹਿਲੇ ਮੈਚ ਦੇ ਵਿੱਚ ਅਮਰੀਕਾ ਅਤੇ ਦੱਖਣੀ ਅਫਰੀਕਾ ਦੇ ਵਿੱਚ ਮੈਚ ਹੋ ਰਿਹਾ ਹੈ। ਹਰ ਇੱਕ ਗਰੁੱਪ ਦੀਆਂ ਉੱਪਰਲੀਆਂ ਦੋ ਟੀਮਾਂ ਸੈਮੀਫਾਈਨਲ ਦੇ ਲਈ ਕੁਆਲੀਫਾਈ ਕਰਨਗੀਆਂ। ਸੁਪਰ 8 ਦੇ ਵਿੱਚ 26 ਤੇ 27 ਜੂਨ ਨੂੰ ਸੈਮੀ ਫਾਈਨਲ ਮੁਕਾਬਲੇ ਹੋਣਗੇ ਅਤੇ 29 ਜੂਨ ਨੂੰ ਬਰਬਡੋਸ ਦੇ ਵਿੱਚ ਫਾਈਨਲ ਮੁਕਾਬਲਾ ਖੇਡਿਆ ਜਾਵੇਗਾ। ਗਰੁੱਪ ਏ ਦੇ ਵਿੱਚ ਭਾਰਤ ਦਾ ਮੁਕਾਬਲਾ ਅਮਰੀਕਾ ਦੇ ਨਾਲ ਹੋਵੇਗਾ ਉਸ ਤੋਂ ਬਾਅਦ ਗਰੁੱਪ ਬੀ ਦੇ ਵਿੱਚ ਇੰਗਲੈਂਡ ਦਾ ਮੁਕਾਬਲਾ ਆਸਟਰੇਲੀਆ ਨਾਲ ਹੋਵੇਗਾ। ਗਰੁੱਪ ਸੀ ਦੇ ਵਿੱਚ ਅਫਗਾਨਿਸਤਾਨ ਦਾ ਮੁਕਾਬਲਾ ਵੈਸਟ ਇੰਡੀਜ਼ ਨਾਲ ਤੇ ਗਰੁੱਪ ਡੀ ਦੇ ਵਿੱਚ ਦੱਖਣੀ ਅਮਰੀਕਾ ਦਾ ਮੁਕਾਬਲਾ ਬੰਗਲਾਦੇਸ਼ ਦੇ ਨਾਲ ਹੋਵੇਗਾ।
ਹੁਣ ਸੁਪਰ 8 ਵਿੱਚ ਖੇਡੇ ਜਾਣ ਵਾਲੇ ਮੈਚਾਂ ਦਾ ਪੂਰਾ ਸ਼ੈਡਿਊਲ ਜਾਣ ਲੈਦੇ ਹਾਂ।
19 ਜੂਨ ਨੂੰ ਅਮਰੀਕਾ ਅਤੇ ਦੱਖਣੀ ਅਫਰੀਕਾ ਦੇ ਵਿਚਾਲੇ ਐਂਟੀਗੂਆ ਦੇ ਵਿੱਚ ਮੈਚ ਖੇਡਿਆ ਜਾਵੇਗਾ।
ਉਸ ਤੋਂ ਬਾਅਦ ਇੰਗਲੈਂਡ ਤੇ ਵੈਸਟ ਇੰਡੀਜ਼ ਦੇ ਵਿਚਾਲੇ 20 ਜੂਨ ਨੂੰ ਮੈਚ ਖੇਡਿਆ ਜਾਵੇਗਾ। ਭਾਰਤ ਅਤੇ ਅਫਗਾਨਿਸਤਾਨ ਦੇ ਵਿਚਾਲੇ ਵੀ 20 ਜੂਨ ਨੂੰ ਮੈਚ ਖੇਡਿਆ ਜਾਵੇਗਾ।
21 ਜੂਨ ਨੂੰ ਆਸਟਰੇਲੀਆ ਤੇ ਬੰਗਲਾਦੇਸ਼ ਦੇ ਵਿਚਾਲੇ ਮੈਚ ਖੇਡਿਆ ਜਾਵੇਗਾ। 21 ਜੂਨ ਨੂੰ ਹੀ ਇੰਗਲੈਂਡ ਤੇ ਦੱਖਣੀ ਅਫਰੀਕਾ ਦਾ ਮੁਕਾਬਲਾ ਹੋਵੇਗਾ।
22 ਜੂਨ ਨੂੰ ਵੈਸਟ ਇੰਡੀਜ਼ ਅਤੇ ਯੂਐਸਏ ਦਾ ਮੁਕਾਬਲਾ ਹੋਵੇਗਾ ਅਤੇ 22 ਜੂਨ ਨੂੰ ਹੀ ਭਾਰਤ ਅਤੇ ਬੰਗਲਾਦੇਸ਼ ਦਾ ਮੁਕਾਬਲਾ ਵੀ ਹੋਵੇਗਾ।
23 ਜੂਨ ਨੂੰ ਅਫਗਾਨਿਸਤਾਨ ਤੇ ਆਸਟਰੇਲੀਆ ਵਿਚਾਲੇ ਮੈਚ ਹੋਵੇਗਾ ਤੇ ਇਸ ਦੇ ਨਾਲ ਹੀ 23 ਜੂਨ ਨੂੰ ਯੂਐਸਏ ਅਤੇ ਇੰਗਲੈਂਡ ਵਿਚਾਲੇ ਵੀ ਮੈਚ ਹੋਵੇਗਾ।
24 ਜੂਨ ਨੂੰ ਵੈਸਟਇੰਡੀਜ਼ ਤੇ ਦੱਖਣੀ ਅਫਰੀਕਾ ਵਿਚਾਲੇ ਮੈਚ ਹੋਵੇਗਾ 24 ਜੂਨ ਨੂੰ ਹੀ ਆਸਟਰੇਲੀਆ ਅਤੇ ਭਾਰਤ ਵਿਚਾਲੇ ਵੀ ਅਹਿਮ ਮੈਚ ਹੈ।
25 ਜੂਨ ਨੂੰ ਅਫਗਾਨਿਸਤਾਨ ਅਤੇ ਬੰਗਲਾਦੇਸ਼ ਦਾ ਮੈਚ ਹੈ।























