NEET ਇਮਤਿਹਾਨ 2024: ਗੜਬੜੀ ਨੂੰ ਲੈ ਕੇ ਵੱਡੀ ਕਾਰਵਾਈ, ਗੋਧਰਾ ਸਕੂਲ ਦੇ ਪ੍ਰਿੰਸੀਪਲ ਸਮੇਤ 5 ਗ੍ਰਿਫਤਾਰ
ਨਵੀਂ ਦਿੱਲੀ, 15 ਜੂਨ (ਵਿਸ਼ਵ ਵਾਰਤਾ) ਨੀਟ ਪ੍ਰੀਖਿਆ ਦੇ ਵਿੱਚ ਗੜਬੜੀ ਨੂੰ ਲੈ ਕੇ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ। ਸਕੂਲ ਜਿਸ ਦੇ ਵਿੱਚ ਨੀਟ ਪ੍ਰੀਖਿਆ ਦੇ ਵਿੱਚ ਗੜਬੜੀ ਸਾਹਮਣੇ ਆਈ ਸੀ ਉਸਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਸਮੇਤ ਪੰਜ ਲੋਕਾਂ ਨੂੰ ਗਿਰਫਤਾਰ ਕੀਤਾ ਗਿਆ ਹੈ। ਇਨ੍ਹਾਂ ਤੇ 27 ਪ੍ਰੀਖਿਆਰਥੀਆਂ ਤੋਂ 10-10 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਨੀਟ ਪ੍ਰੀਖਿਆ ਵਿੱਚ ਮਦਦ ਕਰਨ ਦੇ ਇਲਜ਼ਾਮ ਲੱਗੇ ਨੇ। ਪੁਲਿਸ ਨੇ ਦੱਸਿਆ ਕਿ 9 ਮਈ ਨੂੰ ਐਫਆਈਆਰ ਦਰਜ ਕੀਤੀ ਗਈ ਸੀ। ਜਿਸ ਦੇ ਵਿੱਚ ਇਲਜ਼ਾਮ ਲਗਾਇਆ ਗਿਆ ਸੀ ਕਿ ਗੋਦਰਾ ਦੇ ਜੈ ਜਲਾ ਰਾਮ ਸਕੂਲ ਦੇ ਵਿੱਚ ਨੈਟ ਪ੍ਰੀਖਿਆ। ਦੇ ਦੌਰਾਨ ਧਾਂਧਲੀ ਕੀਤੀ ਗਈ ਸੀ , ਅਤੇ ਨਕਲ ਕਰਵਾ ਕੇ ਬੱਚਿਆਂ ਨੂੰ ਪਾਸ ਕਰਵਾਇਆ ਗਿਆ ਸੀ। ਜ਼ਿਲ੍ਹਾ ਅਧਿਕਾਰੀ ਨੂੰ ਇਸ ਸੰਬੰਧ ਦੇ ਵਿੱਚ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਲੋਕ ਮੈਡੀਕਲ ਪ੍ਰਵੇਸ਼ ਪ੍ਰੀਖਿਆ ਦੇ ਵਿੱਚ ਇਸ ਤਰ੍ਹਾਂ ਦਾ ਕੰਮ ਕਰ ਰਹੇ ਨੇ। ਇਸ ਤੋਂ ਬਾਅਦ 5 ਮਈ ਨੂੰ ਆਯੋਜਿਤ ਕੀਤੀ ਗਈ ਪ੍ਰੀਖਿਆ ਦੇ ਵਿੱਚ ਸ਼ਾਮਿਲ ਹੋਣ ਵਾਲੇ ਪ੍ਰੀਖਿਆਰਥੀਆਂ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਗਿਆ ਸੀ। ਪੁਲਿਸ ਅਧਿਕਾਰੀ ਹਿਮਾਂਸ਼ੂ ਸੋਲਾਂਕੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ,ਕਿ ਹੁਣ ਤੱਕ ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਸਮੇਤ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੇ ਵਿੱਚ ਤੁਸ਼ਾਰ ਭੱਟ ਸਕੂਲ ਦੇ ਮੁੱਖ ਅਧਿਆਪਕ ਪੁਰਸ਼ੋਤਮ ਸ਼ਰਮਾ ਵਡੋਦਰਾ ਦੇ ਸਿੱਖਿਆ ਸਲਾਹਕਾਰ ਪਰਸ਼ੂਰਾਮ ਰਾਏ ਅਤੇ ਉਨਾਂ ਦੇ ਸਹਿਯੋਗੀ ਵਿਨੋਦ ਅਤੇ ਵਿਚੋਲੀਆ ਆਰਿਫ ਵੋਰਾ ਸ਼ਾਮਿਲ ਹਨ।























