ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਗਲੇ ਹਫਤੇ ਭਾਰਤ ਆ ਰਹੀ ਹੈ, ਇਨ੍ਹਾਂ ਸਮਝੌਤਿਆਂ ‘ਤੇ ਲਗਾ ਸਕਦੀ ਹੈ ਮੋਹਰ
ਦਿੱਲੀ,15 ਜੂਨ (ਵਿਸ਼ਵ ਵਾਰਤਾ):- ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੋਵਾਂ ਧਿਰਾਂ ਵਿਚਾਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਅਗਲੇ ਹਫਤੇ ਦੋ ਦਿਨਾਂ ਭਾਰਤ ਦੌਰੇ ‘ਤੇ ਆਵੇਗੀ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਹਸੀਨਾ 21 ਜੂਨ ਨੂੰ ਆਪਣੀ ਯਾਤਰਾ ਸ਼ੁਰੂ ਕਰਨ ਵਾਲੀ ਹੈ ਅਤੇ ਅਗਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਿਆਪਕ ਗੱਲਬਾਤ ਕਰੇਗੀ। ਗੱਲਬਾਤ ਦੌਰਾਨ ਕਈ ਸਮਝੌਤਿਆਂ ‘ਤੇ ਮੋਹਰ ਲੱਗਣ ਦੀ ਉਮੀਦ ਹੈ।
ਇਕ ਸੂਤਰ ਨੇ ਦੱਸਿਆ ਕਿ ਦੋਹਾਂ ਨੇਤਾਵਾਂ ਵਿਚਾਲੇ ਗੱਲਬਾਤ ਦੋ-ਪੱਖੀ ਸਬੰਧਾਂ ਨੂੰ ਨਵੀਆਂ ਉਚਾਈਆਂ ‘ਤੇ ਲਿਜਾਣ ‘ਤੇ ਕੇਂਦਰਿਤ ਹੋਵੇਗੀ। ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਸਮੁੱਚੀ ਰਣਨੀਤਕ ਸਬੰਧ ਪਿਛਲੇ ਸਾਲਾਂ ਦੌਰਾਨ ਅੱਗੇ ਵਧ ਰਹੇ ਹਨ।
ਭਾਰਤ ਦੀ ਨੇਬਰ ਫਸਟ ਨੀਤੀ ਤਹਿਤ ਬੰਗਲਾਦੇਸ਼ ਇੱਕ ਮਹੱਤਵਪੂਰਨ ਭਾਈਵਾਲ ਹੈ ਅਤੇ ਇਹ ਸਹਿਯੋਗ ਸੁਰੱਖਿਆ, ਵਪਾਰ, ਵਣਜ, ਊਰਜਾ, ਸੰਪਰਕ, ਵਿਗਿਆਨ ਅਤੇ ਤਕਨਾਲੋਜੀ, ਰੱਖਿਆ ਅਤੇ ਸਮੁੰਦਰੀ ਮਾਮਲਿਆਂ ਸਮੇਤ ਹੋਰ ਖੇਤਰਾਂ ਵਿੱਚ ਫੈਲਿਆ ਹੋਇਆ ਹੈ। ਸੰਪਰਕ ਖੇਤਰ ਦੀਆਂ ਪ੍ਰਾਪਤੀਆਂ ਵਿੱਚ ਤ੍ਰਿਪੁਰਾ ਵਿੱਚ ਫੇਨੀ ਨਦੀ ਉੱਤੇ ਬਣੇ ਮਿੱਤਰ ਸੇਤੂ ਪੁਲ ਦਾ ਉਦਘਾਟਨ ਅਤੇ ਚਿਲਾਹਾਟੀ-ਹਲਦੀਬਾੜੀ ਰੇਲ ਲਿੰਕ ਦਾ ਉਦਘਾਟਨ ਸ਼ਾਮਲ ਹੈ।























