ਨਿਤਿਨ ਗਡਕਰੀ, ਅਮਿਤ ਸ਼ਾਹ ਅਤੇ ਰਾਜਨਾਥ ਸਿੰਘ ਨੇ ਕੈਬਨਿਟ ਮੰਤਰੀ ਦੀ ਚੁੱਕੀ ਸੋਹੁੰ
ਚੰਡੀਗੜ੍ਹ ,9 ਜੂਨ (ਵਿਸ਼ਵ ਵਾਰਤਾ): ਬੀਜੇਪੀ ਦੇ ਸਿਰਕੱਢ ਆਗੂ ਨਿਤਿਨ ਗਡਕਰੀ, ਅਮਿਤ ਸ਼ਾਹ ਅਤੇ ਰਾਜਨਾਥ ਸਿੰਘ ਨੇ ਲਗਾਤਾਰ ਤੀਸਰੀ ਵਾਰ ਕੈਬਨਿਟ ਮੰਤਰੀ ਦੇ ਤੌਰ ‘ਤੇ ਸੋਹੁੰ ਚੁੱਕੀ ਹੈ। ਪੀਐਮ ਤੋਂ ਬਾਅਦ ਸੋਹੁੰ ਚੁੱਕਣ ਵਾਲੇ ਉਹ ਸਭ ਤੋਂ ਪਹਿਲੇ ਮੰਤਰੀ ਹਨ। ਪ੍ਰਧਾਨ ਮੰਤਰੀ ਮੋਦੀ ਦੀ ਨਵੀਂ ਟੀਮ ਵਿੱਚ 30 ਕੈਬਨਿਟ ਮੰਤਰੀ, 5 ਸੁਤੰਤਰ ਚਾਰਜ ਵਾਲੇ ਰਾਜ ਮੰਤਰੀ ਅਤੇ 36 ਰਾਜ ਮੰਤਰੀ ਸ਼ਾਮਲ ਹਨ। ਭਾਰਤ ਦੇ 24 ਰਾਜਾਂ ਦੇ ਨਾਲ-ਨਾਲ ਸਾਰੇ ਖੇਤਰਾਂ ਨੂੰ ਮੰਤਰੀ ਮੰਡਲ ਵਿੱਚ ਨੁਮਾਇੰਦਗੀ ਦਿੱਤੀ ਗਈ ਹੈ। ਸਾਰੇ ਸਮਾਜਿਕ ਸਮੂਹਾਂ ਦੀ ਲੀਡਰਸ਼ਿਪ – 27 ਓਬੀਸੀ, 10 ਐਸਸੀ, 5 ਐਸਟੀ, 5 ਘੱਟ ਗਿਣਤੀਆਂ – ਸਮੇਤ ਰਿਕਾਰਡ 18 ਸੀਨੀਅਰ ਮੰਤਰੀ ਮੰਤਰਾਲਿਆਂ ਦੀ ਅਗਵਾਈ ਕਰ ਰਹੇ ਹਨ।























