48 ਡਿਗਰੀ ਤਾਪਮਾਨ ‘ਚ ਹੋਈ ਆਪ ਦੀ ਸੰਗਰੂਰ ਰੈਲੀ, ਕੇਜਰੀਵਾਲ ਨੇ ਕਿਹਾ ਸੰਗਰੂਰ ਵਾਲਿਓ ਦਿਲ ਖੁਸ਼ ਕਰਤਾ
ਚੰਡੀਗੜ੍ਹ, 30ਮਈ(ਵਿਸ਼ਵ ਵਾਰਤਾ)- ਪੰਜਾਬ ‘ਚ ਕਹਿਰ ਦੀ ਗਰਮੀ ਪੈ ਰਹੀ ਹੈ ,ਇਸਦੇ ਨਾਲ ਹੀ ਸਿਆਸੀ ਪਾਰਾ ਵੀ ਪੂਰੇ ਉਫਾਨ ‘ਤੇ ਹੈ। ਆਮ ਆਦਮੀ ਪਾਰਟੀ ਦੇ ਸੰਗਰੂਰੁ ਰੋਡ ਸ਼ੋਅ ਨੇ ਇਸ ਗੱਲ ‘ਤੇ ਮੋਹਰ ਲਗਾ ਦਿੱਤੀ ਹੈ। ਕਹਿਰ ਦੀ ਗਰਮੀ ਦੇ ਬਾਵਜੂਦ ਵੱਡੀ ਗਿਣਤੀ ‘ਚ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਇਸ ਰੋਡ ਸ਼ੋਅ ‘ਚ ਹਿੱਸਾ ਲਿਆ। ਗੁਰਮੀਤ ਸਿੰਘ ਮੀਤ ਹੇਅਰ ਦੇ ਹੱਕ ਚ ਕੱਢੀ ਇਸ ਰੈਲੀ ਚ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁਖ ਮੰਤਰੀ ਭਗਵੰਤ ਸਿੰਘ ਮਾਨ ਦੇ ਸ਼ਮੂਲੀਅਤ ਕੀਤੀ। ਐਨੀ ਗਰਮੀ ‘ਚ ਲੋਕਾਂ ਦਾ ਵੱਡਾ ਇੱਕਠ ਦੇਖਕੇ ਕੇਜਰੀਵਾਲ ਨੇ ਕਿਹਾ ਕਿ ਸੰਗਰੂਰ ਵਾਲਿਆਂ ਨੇ ਉਹਨਾਂ ਦਾ ਦਿਲ ਖੁਸ਼ ਕਰ ਦਿੱਤਾ ਹੈ। ਉਨ੍ਹਾਂ ਕਿਹਾ ਇਸ ਖੁਸ਼ੀ ਦਾ ਮੁੱਲ ਦੁਨੀਆਂ ਦੀ ਕਿਸੇ ਵੀ ਕਰੰਸੀ ਚ ਨਹੀਂ ਦਿੱਤਾ ਜਾ ਸਕਦਾ।























