• Latest
  • Trending
ਬਠਿੰਡਾ ਮਿਸ਼ਨ ‘ਤੇ ਮਾਨ – ਲੋਕਾਂ ਨਾਲ ਹਲਕੇ ਦੇ ਮੁੱਦਿਆਂ ‘ਤੇ ਕੀਤੀ ਗੱਲ, ਆਪਣੇ ਦੋ ਸਾਲ ਦੇ ਕੰਮ ਗਿਣਾਏ, ਬਾਦਲਾਂ ‘ਤੇ ਬੋਲਿਆ ਤਿੱਖਾ ਸਿਆਸੀ ਹਮਲਾ

ਬਠਿੰਡਾ ਮਿਸ਼ਨ ‘ਤੇ ਮਾਨ – ਲੋਕਾਂ ਨਾਲ ਹਲਕੇ ਦੇ ਮੁੱਦਿਆਂ ‘ਤੇ ਕੀਤੀ ਗੱਲ, ਆਪਣੇ ਦੋ ਸਾਲ ਦੇ ਕੰਮ ਗਿਣਾਏ, ਬਾਦਲਾਂ ‘ਤੇ ਬੋਲਿਆ ਤਿੱਖਾ ਸਿਆਸੀ ਹਮਲਾ

2 years ago
ਅਮਰੀਕਾ ਵੱਸਦੇ ਪੰਜਾਬੀ ਲੇਖਕ ਗੁਰਚਰਨ ਸਿੰਘ ਹੰਸਰਾ ਦਾ ਕਹਾਣੀ ਸੰਗ੍ਰਹਿ “ਅਣਕਹੀਆਂ ਕਹਾਣੀਆਂ” ਡਾ. ਸ ਪ ਸਿੰਘ, ਗੁਰਭਜਨ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਣ

ਅਮਰੀਕਾ ਵੱਸਦੇ ਪੰਜਾਬੀ ਲੇਖਕ ਗੁਰਚਰਨ ਸਿੰਘ ਹੰਸਰਾ ਦਾ ਕਹਾਣੀ ਸੰਗ੍ਰਹਿ “ਅਣਕਹੀਆਂ ਕਹਾਣੀਆਂ” ਡਾ. ਸ ਪ ਸਿੰਘ, ਗੁਰਭਜਨ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਣ

22 minutes ago
Sensex ਅਤੇ ਨਿਫਟੀ ‘ਚ ਆਈ ਭਾਰੀ ਗਿਰਾਵਟ, ਪੜ੍ਹੋ ਵੇਰਵਾ

Sensex ਅਤੇ ਨਿਫਟੀ ‘ਚ ਆਈ ਭਾਰੀ ਗਿਰਾਵਟ, ਪੜ੍ਹੋ ਵੇਰਵਾ

31 minutes ago
National: ਖਾਨ ਸਰ ਦੇ ਕੋਚਿੰਗ ਸੈਂਟਰ ‘ਤੇ ਹਮਲਾ

National: ਖਾਨ ਸਰ ਦੇ ਕੋਚਿੰਗ ਸੈਂਟਰ ‘ਤੇ ਹਮਲਾ

1 hour ago
ਭਗਵੰਤ ਮਾਨ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਕੀਤਾ ਵਿਸਥਾਰ; ਨਿੱਜੀ ਹਸਪਤਾਲਾਂ ਵਿੱਚ 17 ਹੋਰ ਇਲਾਜਾਂ ਨੂੰ ਮਨਜ਼ੂਰੀ, ਇਕੱਲੇ ਰਹਿਣ ਵਾਲੇ ਵਿਅਕਤੀਆਂ ਨੂੰ ਵੀ ਮਿਲੇਗਾ ਕੈਸ਼ਲੈੱਸ ਇਲਾਜ

ਭਗਵੰਤ ਮਾਨ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਕੀਤਾ ਵਿਸਥਾਰ; ਨਿੱਜੀ ਹਸਪਤਾਲਾਂ ਵਿੱਚ 17 ਹੋਰ ਇਲਾਜਾਂ ਨੂੰ ਮਨਜ਼ੂਰੀ, ਇਕੱਲੇ ਰਹਿਣ ਵਾਲੇ ਵਿਅਕਤੀਆਂ ਨੂੰ ਵੀ ਮਿਲੇਗਾ ਕੈਸ਼ਲੈੱਸ ਇਲਾਜ

1 hour ago
ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ

ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ

1 hour ago
Breaking: Delhi ਦੇ ਬਹੁ-ਮੰਜ਼ਿਲਾ ਹੋਟਲ ਵਿੱਚ ਅੱਗ: ਹੁਣ ਤੱਕ 20 ਮੌਤਾਂ

Breaking: Delhi ਦੇ ਬਹੁ-ਮੰਜ਼ਿਲਾ ਹੋਟਲ ਵਿੱਚ ਅੱਗ: ਹੁਣ ਤੱਕ 20 ਮੌਤਾਂ

2 hours ago
Breaking: ਮੋਹਾਲੀ ਕੋਰਟ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

Breaking: ਮੋਹਾਲੀ ਕੋਰਟ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

2 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

2 hours ago
Breaking: ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸੰਭਾਲਿਆ ਅਹੁਦਾ

Breaking: ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸੰਭਾਲਿਆ ਅਹੁਦਾ

2 hours ago
Delhi ਦੇ ਬਹੁ-ਮੰਜ਼ਿਲਾ ਹੋਟਲ ਵਿੱਚ ਲੱਗੀ ਭਿਆਨਕ ਅੱਗ

Delhi ਦੇ ਬਹੁ-ਮੰਜ਼ਿਲਾ ਹੋਟਲ ਵਿੱਚ ਲੱਗੀ ਭਿਆਨਕ ਅੱਗ

3 hours ago
Punjab ‘ਚ ਹਿਮਾਚਲ ਦੇ ਟੈਕਸ ਦਾ ਵਿਰੋਧ: ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ‘ਖਾਲਸਾ ਟੈਕਸ’ ਲਾਉਣ ਦਾ ਐਲਾਨ

Punjab ‘ਚ ਹਿਮਾਚਲ ਦੇ ਟੈਕਸ ਦਾ ਵਿਰੋਧ: ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ‘ਖਾਲਸਾ ਟੈਕਸ’ ਲਾਉਣ ਦਾ ਐਲਾਨ

4 hours ago
Punjab: ਕੇਵਲ ਢਿੱਲੋਂ ਅੱਜ ਸੰਭਾਲਣਗੇ BJP ਪੰਜਾਬ ਪ੍ਰਧਾਨ ਦਾ ਅਹੁਦਾ

Punjab: ਕੇਵਲ ਢਿੱਲੋਂ ਅੱਜ ਸੰਭਾਲਣਗੇ BJP ਪੰਜਾਬ ਪ੍ਰਧਾਨ ਦਾ ਅਹੁਦਾ

4 hours ago
Hindi News
English News
Wednesday, June 3, 2026
No Result
View All Result
39 °c
Chandigarh
36 ° Thu
34 ° Fri
31 ° Sat
35 ° Sun
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਬਠਿੰਡਾ ਮਿਸ਼ਨ ‘ਤੇ ਮਾਨ – ਲੋਕਾਂ ਨਾਲ ਹਲਕੇ ਦੇ ਮੁੱਦਿਆਂ ‘ਤੇ ਕੀਤੀ ਗੱਲ, ਆਪਣੇ ਦੋ ਸਾਲ ਦੇ ਕੰਮ ਗਿਣਾਏ, ਬਾਦਲਾਂ ‘ਤੇ ਬੋਲਿਆ ਤਿੱਖਾ ਸਿਆਸੀ ਹਮਲਾ

May 22, 2024
in ਪੰਜਾਬ

ਮੁੱਖ ਮੰਤਰੀ ਭਗਵੰਤ ਮਾਨ ਨੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨਾਲ ਮਾਨਸਾ, ਮੌੜ, ਤਲਵੰਡੀ ਸਾਬੋ ਅਤੇ ਭੁੱਚੋ ਮੰਡੀ ਵਿੱਚ ਕੱਢਿਆ ਵਿਸ਼ਾਲ ਰੋਡ ਸ਼ੋਅ

ਭਗਵੰਤ ਮਾਨ ਦੀ ਲੋਕਾਂ ਨੂੰ ਅਪੀਲ: ਮੈਂ ਤੁਹਾਡੇ ਬਿਜਲੀ ਦੇ ਬਿੱਲ ਜ਼ੀਰੋ ਕਰ ਦਿੱਤੇ, ਹੁਣ ਤੁਸੀਂ ਪੰਜਾਬ ‘ਚ ਕਾਂਗਰਸ ਅਤੇ ਅਕਾਲੀਆਂ ਨੂੰ ਜ਼ੀਰੋ ਕਰ ਦਿਓ

ਕਿੱਕਲੀ 2.0 ਨੂੰ ਲੋਕਾਂ ਦਾ ਭਰਵਾਂ ਹੁੰਗਾਰਾ, ਹਰ ਰੋਡ ਸ਼ੋਅ ਵਿੱਚ ਲੋਕਾਂ ਨੇ ਮਾਨ ਨੂੰ ‘ਕਿੱਕਲੀ ਕਲੀਰ ਦੀ, ਮਾੜੀ ਹਾਲਤ ਸੁਖਬੀਰ ਦੀ’ ਸੁਣਾਉਣ ਦੀ ਕੀਤੀ ਫ਼ਰਮਾਇਸ਼

ਮੈਂ ਮਾਨਸੇ ਦੇ ਸਾਰੇ ਮਸਲਿਆਂ ਤੋਂ ਜਾਣੂੰ ਹਾਂ, ਸੀਵਰੇਜ ਸਿਸਟਮ, ਰੇਲਵੇ ਸਟੇਸ਼ਨ ਕੋਲ ਕੂੜੇ ਦਾ ਪਹਾੜ ਅਤੇ ਐੱਨ ਓ ਸੀ ਦਾ ਮੁੱਦਾ, 4 ਜੂਨ ਤੋਂ ਇਹ ਸਾਰੇ ਮੁੱਦੇ ਹੱਲ ਕਰਨਾ ਮੇਰੀ ਜ਼ਿੰਮੇਵਾਰੀ: ਭਗਵੰਤ ਮਾਨ ਦਾ ਵਾਅਦਾ

ਮਾਨ ਨੇ ਨੌਜਵਾਨਾਂ ਨੂੰ ਕਿਹਾ: ਤੁਹਾਨੂੰ ਚੰਗੀ ਸਿੱਖਿਆ ਅਤੇ ਮੌਕੇ ਦੇ ਰਹੇ ਹਾਂ, ਅਫ਼ਸਰ ਬਣੋ, ਆਪਣੇ ਘਰਾਂ ਦੀ ਗ਼ਰੀਬੀ ਚੱਕ ਦਿਓ, ਆਪਣੇ ਪਿੰਡਾਂ ਦਾ ਨਾਮ ਰੌਸ਼ਨ ਕਰੋ

ਮਾਨ ਨੇ ਅਗਨੀਵੀਰ ਸਕੀਮ ਨੂੰ ਲੈ ਕੇ ਕੇਂਦਰ ‘ਤੇ ਬੋਲਿਆ ਹਮਲਾ, ਕਿਹਾ, ਇਹ ਸਕੀਮ ਹੀ ਗ਼ਲਤ ਹੈ, ਸਾਡੇ ਜਵਾਨ ਮਾਣ ਅਤੇ ਸਤਿਕਾਰ ਦੇ ਹੱਕਦਾਰ ਹਨ

ਆਪ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਲੋਕਾਂ ਨੂੰ ਸਮਰਥਨ ਦੇਣ ਦੀ ਕੀਤੀ ਅਪੀਲ, ਕਿਹਾ – ਮੈਨੂੰ ਜਿਤਾ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥਾਂ ਨੂੰ ਹੋਰ ਮਜ਼ਬੂਤ ਕਰੋ, ਤੁਹਾਡੇ ਸਾਰੇ ਕੰਮ ਪਹਿਲ ਦੇ ਆਧਾਰ ‘ਤੇ ਕੀਤੇ ਜਾਣਗੇ

ਮਾਨਸਾ/ਬਠਿੰਡਾ, 22 ਮਈ 2024 (ਵਿਸ਼ਵ ਵਾਰਤਾ):- ਮੁੱਖ ਮੰਤਰੀ ਭਗਵੰਤ ਮਾਨ ਨੇ ਲਗਾਤਾਰ ਦੂਜੇ ਦਿਨ ‘ਆਪ’ਦੇ ਬਠਿੰਡਾ ਤੋਂ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਲਈ ਚੋਣ ਪ੍ਰਚਾਰ ਕੀਤਾ। ਬੁੱਧਵਾਰ ਨੂੰ ਦੁਪਹਿਰ ਬਾਅਦ ਮੁੱਖ ਮੰਤਰੀ ਮਾਨ ਨੇ ਬੁਢਲਾਡਾ ਵਿੱਚ ਇੱਕ ਵਿਸ਼ਾਲ ਜਨਤਕ ਰੈਲੀ ਨੂੰ ਸੰਬੋਧਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ‘ਆਪ’ ਉਮੀਦਵਾਰ ਦੇ ਨਾਲ ਬਠਿੰਡਾ ਲੋਕ ਸਭਾ ਹਲਕੇ ਦੇ ਮਾਨਸਾ, ਮੌੜ, ਤਲਵੰਡੀ ਸਾਬੋ ਅਤੇ ਭੁੱਚੋ ਮੰਡੀ ਵਿੱਚ ਵਿਸ਼ਾਲ ਰੋਡ ਸ਼ੋਅ ਕੱਢਿਆ।

ਮਾਨਸਾ ਰੋਡ ਸ਼ੋਅ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਉਹ ਇੱਥੋਂ ਦੇ ਲੋਕਾਂ ਦੇ ਹਰ ਮਸਲੇ ਤੋਂ ਜਾਣੂ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਉਨ੍ਹਾਂ ਦੀ ਪਹਿਲੀ ਤਰਜੀਹ ਸ਼ਹਿਰ ਦੇ ਸੀਵਰੇਜ ਸਿਸਟਮ ਨੂੰ ਦਰੁਸਤ ਕਰਨਾ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਅਧਿਕਾਰੀਆਂ ਨੂੰ ਇਸ ਸਬੰਧੀ ਰਣਨੀਤੀ ਬਣਾਉਣ ਲਈ ਕਹਿ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਉਹ ਇਸ ਪ੍ਰੋਜ਼ੈਕਟ ਲਈ ਯੋਜਨਾ, ਨਕਸ਼ਾ ਅਤੇ ਬਜਟ ਬਣਾਉਣਗੇ। ਉਨ੍ਹਾਂ ਕਿਹਾ ਕਿ ਉਹ ਮਾਨਸਾ ਦੇ ਆਗੂਆਂ ਦੇ ਸੁਝਾਅ ਵੀ ਲੈਣਗੇ ਤਾਂ ਜੋ ਕੋਈ ਵੀ ਖੇਤਰ ਨਜ਼ਰਅੰਦਾਜ਼ ਨਾ ਹੋਵੇ। ਉਨ੍ਹਾਂ ਕਿਹਾ ਕਿ ਨਵਾਂ ਸੀਵਰੇਜ ਸਿਸਟਮ 40 ਸਾਲ ਤੱਕ ਕਾਇਮ ਰਹਿ ਸਕੇਗਾ, ਕਿਉਂਕਿ ਉਨ੍ਹਾਂ ਦੀ ਸਰਕਾਰ ਭ੍ਰਿਸ਼ਟਾਚਾਰ ਮੁਕਤ ਹੈ, ਇਸ ਲਈ ਮਿਆਰੀ ਅਤੇ ਪੂਰੀ ਇਮਾਨਦਾਰੀ ਨਾਲ ਕੰਮ ਕਰਵਾਏ ਜਾਣਗੇ।

ਭਗਵੰਤ ਮਾਨ ਨੇ ਸ਼ਹਿਰ ਦੇ ਦੂਜੇ ਸਭ ਤੋਂ ਵੱਡੇ ਮੁੱਦੇ, ਰੇਲਵੇ ਸਟੇਸ਼ਨ ਨੇੜੇ ਕੂੜੇ ਦੇ ਪਹਾੜਾਂ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਦਿੱਲੀ ਵਿੱਚ ਵੀ ਇਹੀ ਸਥਿਤੀ ਹੈ, ਅਸੀਂ ਉੱਥੇ ਵੀ ਹੱਲ ਕੱਢ ਕੇ ਆਏ ਹਾਂ। ਲੁਧਿਆਣਾ ਲਈ, ਮੈਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਗੱਲ ਕੀਤੀ ਕਿ ਹਾਈਵੇ ਦੇ ਨਿਰਮਾਣ ਵਿੱਚ ਮਿੱਟੀ ਦੀ ਬਜਾਏ ਕੂੜੇ ਦੀ ਵਰਤੋਂ ਕੀਤੀ ਜਾਵੇ। ਮਾਨ ਨੇ ਕਿਹਾ ਕਿ ਉਹ ਮਾਨਸਾ ਲਈ ਵੀ ਅਜਿਹਾ ਹੀ ਹੱਲ (ਪ੍ਰੋਜੈਕਟ) ਲੈ ਕੇ ਆਉਣਗੇ। ਜਲਦੀ ਹੀ ਤੁਹਾਡਾ ਸ਼ਹਿਰ ਕੂੜੇ ਦੇ ਪਹਾੜ ਤੋਂ ਮੁਕਤ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ 70 ਸਾਲਾਂ ‘ਚ ਸਾਰਾ ਸਿਸਟਮ ਉਲਝਾ ਕੇ ਰੱਖ ਦਿੱਤਾ, ਇਸ ‘ਚ ਕੁਝ ਸਮਾਂ ਲੱਗੇਗਾ, ਪਰ ਉਹ ਸਿਸਟਮ ਨੂੰ ਸੁਧਾਰਨ ਲਈ ਲਗਾਤਾਰ ਕੰਮ ਕਰ ਰਹੇ ਹਨ। ਲੋਕਾਂ ਨੇ ਚਕੇਰੀਆਂ ਰੋਡ ‘ਤੇ ਅੰਡਰਬ੍ਰਿਜ ਬਣਾਉਣ ਦੀ ਮੰਗ ਵੀ ਕੀਤੀ, ਜਿਸ ਉੱਤੇ ਮਾਨ ਨੇ ਵਾਅਦਾ ਕੀਤਾ ਕਿ ਇਹ ਸਭ 4 ਜੂਨ ਤੋਂ ਬਾਅਦ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਬੜੀ ਸ਼ਰਮ ਦੀ ਗੱਲ ਹੈ ਕਿ 75 ਸਾਲਾਂ ਬਾਅਦ ਵੀ ਸਾਡੇ ਕੋਲ ਬੁਨਿਆਦੀ ਢਾਂਚਾ ਨਹੀਂ ਹੈ।

ਆਪਣੇ ਦੋ ਸਾਲਾਂ ਦੇ ਕੰਮਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਬਿਨਾਂ ਕਿਸੇ ਸਿਫ਼ਾਰਸ਼ ਅਤੇ ਰਿਸ਼ਵਤ ਦੇ 43,000 ਸਰਕਾਰੀ ਨੌਕਰੀਆਂ ਦਿੱਤੀਆਂ। ਹੁਣ ਪੰਜਾਬ ਦੇ ਨੌਜਵਾਨ ਮਜਬੂਰੀ ਕਾਰਨ ਵਿਦੇਸ਼ ਨਹੀਂ ਜਾ ਰਹੇ, ਉਹ ਯੋਗਤਾ ਦੇ ਆਧਾਰ ‘ਤੇ ਸਰਕਾਰੀ ਨੌਕਰੀਆਂ ਹਾਸਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬੁਢਲਾਡਾ ਦੇ ਪਿੰਡ ਕਰੰਡੀ ਵਿੱਚ 40 ਲੋਕਾਂ ਨੂੰ ਸਰਕਾਰੀ ਨੌਕਰੀ ਮਿਲੀ ਸੀ, ਹੁਣ ਪਿੰਡਾਂ ਵਿੱਚ ਮੁਕਾਬਲਾ ਹੈ ਕਿ ਕਿਸ ਪਿੰਡ ਦੇ ਲੋਕਾਂ ਨੂੰ ਵੱਧ ਸਰਕਾਰੀ ਨੌਕਰੀ ਮਿਲੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੇ ਖੇਤਾਂ ਲਈ ਦਿਨ ਦੇ ਸਮੇਂ ਲੋੜੀਂਦੀ ਬਿਜਲੀ ਮਿਲਣੀ ਯਕੀਨੀ ਬਣਾਈ ਜਾ ਰਹੀ ਹੈ। ਉਨ੍ਹਾਂ ਬਹੁਤ ਸਾਰੇ ਲੋਕਾਂ ਨੂੰ ਨੌਕਰੀਆਂ ਮਿਲਣ ਅਤੇ ਲੋਕਾਂ ਦੀਆਂ ਧੀਆਂ ਦੇ ਜੱਜ ਬਣਨ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ। ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਅਫ਼ਸਰ ਬਣੋ, ਆਪਣੇ ਘਰਾਂ ਨੂੰ ਉੱਚਾ ਕਰੋ, ਗਰੀਬੀ ਹਟਾਓ ਅਤੇ ਆਪਣੇ ਪਿੰਡਾਂ ਨੂੰ ਸੁਧਾਰੋ।

ਸੀਐਮ ਭਗਵੰਤ ਮਾਨ ਨੇ ਵੋਟਰਾਂ ਨੂੰ ‘ਆਪ’ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਮੈਂ ਤੁਹਾਡੇ ਬਿਜਲੀ ਦੇ ਬਿੱਲ ਜ਼ੀਰੋ ਕਰ ਦਿੱਤੇ, ਹੁਣ ਤੁਸੀਂ ਪੰਜਾਬ ਵਿੱਚ ਅਕਾਲੀ, ਕਾਂਗਰਸ ਅਤੇ ਭਾਜਪਾ ਨੂੰ ਜ਼ੀਰੋ ਕਰ ਦਿਓ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਾ ਸਿਰਫ਼਼ 90 ਫ਼ੀਸਦੀ ਘਰਾਂ ਨੂੰ ਜ਼ੀਰੋ ਬਿਜਲੀ ਦਾ ਬਿੱਲ ਆ ਰਿਹਾ ਹੈ, ਪਹਿਲੀ ਵਾਰ ਬਿਜਲੀ ਬੋਰਡ ਵੀ ਮੁਨਾਫ਼ੇ ਵਿੱਚ ਹੈ। ਉਨ੍ਹਾਂ ਕਿਹਾ ਕਿ ਅਜਿਹਾ ਉਦੋਂ ਹੀ ਹੁੰਦਾ ਹੈ ਜਦੋਂ ਤੁਹਾਡੇ ਨੁਮਾਇੰਦੇ, ਮੰਤਰੀ ਅਤੇ ਮੁੱਖ ਮੰਤਰੀ ਇਮਾਨਦਾਰ ਹੋਣ। ਮਾਨ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਕੰਮ ਕਿਵੇਂ ਕਰਵਾਉਣਾ ਹੈ। ਪੰਜਾਬ ਦੀ ਪਾਰਲੀਮੈਂਟ ਅਤੇ ਵਿਧਾਨ ਸਭਾ ਵਿੱਚ ਉਨ੍ਹਾਂ ਦਾ ਕੰਮ ਸਾਰਿਆਂ ਨੇ ਦੇਖਿਆ ਹੈ। ਉਨ੍ਹਾਂ ਕਿਹਾ ਕਿ ਉਹ ਗੁਰਮੀਤ ਸਿੰਘ ਖੁੱਡੀਆਂ ਨਾਲ ਕੰਮ ਕਰਵਾਉਣ ਦੇ ਪਾਸਵਰਡ ਸਾਂਝੇ ਕਰ ਦੇਣਗੇ, ਫਿਰ ਕੋਈ ਵੀ ਪੰਜਾਬ ਦੇ ਕੰਮਾਂ ਜਾਂ ਫ਼ੰਡਾਂ ਨੂੰ ਰੋਕ ਨਹੀਂ ਸਕੇਗਾ ਅਤੇ ਪੂਰਾ ਬਠਿੰਡਾ ਹਲਕਾ ਤਰੱਕੀ ਦੀ ਰਾਹ ‘ਤੇ ਚੱਲੇਗਾ।

ਭਗਵੰਤ ਮਾਨ ਨੇ ਅਗਨੀਵੀਰ ਯੋਜਨਾ ਨੂੰ ਲੈ ਕੇ ਮੋਦੀ ਸਰਕਾਰ ‘ਤੇ ਵੀ ਹਮਲਾ ਬੋਲਿਆ, ਉਨ੍ਹਾਂ ਕਿਹਾ ਕਿ ਭਾਜਪਾ ਨੇ ਸ਼ਹੀਦ ਸਿਪਾਹੀ ਅੰਮ੍ਰਿਤਪਾਲ ਨੂੰ ‘ਗਾਰਡ ਆਫ਼਼ ਆਨਰ’ ਦੇਣ ਤੋਂ ਇਨਕਾਰ ਕਰ ਦਿੱਤਾ, ਮੈਂ ਉਨ੍ਹਾਂ ਨਾਲ ਲੜਿਆ, ਇਹ ਸਭ ਕੁਝ ਅਸੀਂ ਆਪਣੇ ਜਵਾਨਾਂ ਲਈ ਕਰ ਰਹੇ ਹਾਂ, ਉਹ ਸਨਮਾਨ ਦੇ ਹੱਕਦਾਰ ਹਨ। ਬਾਅਦ ਵਿੱਚ ਉਨ੍ਹਾਂ ਨੇ ਆਪਣੇ ਫ਼ੈਸਲੇ ਨੂੰ ਵਾਪਸ ਲੈਂਦੀਆਂ ਸ਼ਹੀਦ ਫ਼ੌਜੀਆਂ ਨੂੰ ‘ਗਾਰਡ ਆਫ ਆਨਰ’ ਦੇਣ ਦਾ ਫ਼ੈਸਲਾ ਕੀਤਾ। ਉਨ੍ਹਾਂ ਕਿਹਾ ਕਿ ਅਗਨੀਵੀਰ ਯੋਜਨਾ ਗ਼ਲਤ ਹੈ, ਇਹ ਸਾਡੇ ਦੇਸ਼ ਅਤੇ ਸਾਡੇ ਜਵਾਨਾਂ ਦੇ ਖ਼ਿਲਾਫ਼ ਹੈ, ਸਾਡੇ ਜਵਾਨ ਸੁਰੱਖਿਆ ਦੇ ਹੱਕਦਾਰ ਹਨ। ਉਹ ਆਪਣੇ ਦੇਸ਼ ਲਈ ਗੋਲੀਆਂ ਖਾਂਦੇ ਹਨ, ਘੱਟ ਤੋਂ ਘੱਟ ਅਸੀਂ ਉਨ੍ਹਾਂ ਨੂੰ ਬਣਦਾ ਮਾਨ-ਸਨਮਾਨ ਅਤੇ ਸੁਰੱਖਿਆ ਤਾਂ ਦੇ ਸਕਦੇ ਹਾਂ।

ਭਗਵੰਤ ਮਾਨ ਨੇ ਅੱਗੇ ਕਿਹਾ ਕਿ ਉਹ ਐਨ.ਓ.ਸੀ ਅਤੇ ਗੈਰ-ਕਾਨੂੰਨੀ ਕਾਲੋਨੀਆਂ ਦੇ ਮਸਲੇ ਵੀ ਹੱਲ ਕਰ ਰਹੇ ਹਨ। ਪਰ ਲੋਕ ਚਿੰਤਾ ਨਾ ਕਰਨ, ਅਸੀਂ ਲੁਟੇਰਿਆਂ ਦੇ ਕਾਰਨ ਕਿਸੇ ਵੀ ਆਮ ਵਿਅਕਤੀ ਦਾ ਨੁਕਸਾਨ ਨਹੀਂ ਹੋਣ ਦੇਵਾਂਗੇ। ਉਨ੍ਹਾਂ ਕਿਹਾ ਕਿ ਕਾਲੋਨੀਆਂ ਲਈ ਲਾਲ ਸਟੈਂਪ ਪੇਪਰ ਹੈ। ਉਨ੍ਹਾਂ ਕਿਹਾ ਕਿ ਵੋਟਿੰਗ ਮਸ਼ੀਨ ‘ਤੇ ‘ਆਪ’ ਦਾ ਬਟਨ (ਝਾੜੂ) 2 ਨੰਬਰ ‘ਤੇ ਹੋਵੇਗਾ, ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਠਿੰਡਾ ਲੋਕ ਸਭਾ ਸੀਟ ਤੋਂ ਇਮਾਨਦਾਰ, ਅਤੇ ਸੁਹਿਰਦ ਆਗੂ ਗੁਰਮੀਤ ਸਿੰਘ ਖੁੱਡੀਆਂ ਨੂੰ ਵੱਡੇ ਫ਼ਰਕ ਨਾਲ ਜਿਤਾਉਣ।

ਸੀਐਮ ਮਾਨ ਨੇ ਕੱਲ੍ਹ ਨਰੂਆਣਾ ਵਿੱਚ ਆਪਣੀ ਰੈਲੀ ਵਿੱਚ ‘ਕਿੱਕਲੀ ਕਲੇਰ ਦੀ, ਬੁਰੀ ਹਾਲਤ ਸੁਖਬੀਰ ਦੀ’ਆਪਣੀ ਸਿਆਸੀ ਕਵਿਤਾ ਸੁਣਾਈ, ਜੋ ਹੁਣ ਲੋਕਾਂ ਵਿੱਚ ਬਹੁਤ ਮਸ਼ਹੂਰ ਹੋ ਗਈ ਹੈ। ਲੋਕਾਂ ਨੇ ਅੱਜ ਦੇ ਹਰ ਰੋਡ ਸ਼ੋਅ ਵਿੱਚ ਸੀਐਮ ਮਾਨ ਨੂੰ ਕਿਕਲੀ 2.0 ਗਾਉਣ ਦੀ ਬੇਨਤੀ ਕੀਤੀ ਅਤੇ ਹਰ ਵਾਰ ਦੀ ਤਰ੍ਹਾਂ ਉਨ੍ਹਾਂ ਦਾ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕੀਤਾ। ਮਾਨ ਨੇ ਕਿਹਾ ਕਿ ਇਹਨਾਂ ਚੋਣਾਂ ‘ਚ ਪੰਜਾਬ ਵਿੱਚ ‘ਬਾਦਲ ਪਰਿਵਾਰ ਦੀ ਸਿਆਸਤ ਦਾ ਅੰਤ’ਹੋਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਹਰਸਿਮਰਤ ਬਾਦਲ ਹੀ ਬਚੀ ਹੈ, ਇਸ ਵਾਰ ਬਠਿੰਡਾ ਦੇ ਲੋਕ ਵੀ ਉਸ ਨੂੰ ਸੰਸਦ ਵਿੱਚੋਂ ਬਾਹਰ ਕੱਢ ਦੇਣਗੇ।

*ਪੰਜਾਬ ਦੀਆਂ ਸਾਰੀਆਂ 13 ਸੀਟਾਂ ‘ਆਪ’ ਨੂੰ ਦੇ ਕੇ ਇਤਿਹਾਸ ਸਿਰਜੋ, ਮੌੜ ‘ਚ ਮਾਨ ਦੀ ਲੋਕਾਂ ਨੂੰ ਅਪੀਲ*

ਮੌੜ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਮੌੜ ਵੀ ਸੀਵਰੇਜ ਸਿਸਟਮ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਉਨ੍ਹਾਂ ਕਿਹਾ ਕਿ ਮੌੜ ਦੇ ਸੀਵਰੇਜ ਸਿਸਟਮ ਲਈ ਬਜਟ ਪਾਸ ਕਰ ਦਿੱਤਾ ਗਿਆ ਹੈ, ਇਸ ਵੇਲੇ ਕੇਸ ਹਾਈਕੋਰਟ ਵਿੱਚ ਹੈ, 4 ਜੂਨ ਤੋਂ ਬਾਅਦ ਮੈਂ ਇਸ ਪ੍ਰਾਜੈਕਟ ਨੂੰ ਤੁਰੰਤ ਚਾਲੂ ਕਰਾਂਗਾ। ਉਨ੍ਹਾਂ ਕਿਹਾ ਕਿ ‘ਆਪ’ ਨੂੰ ਵੋਟ ਦਿਓ, ਇਹ ਨਾ ਸੋਚੋ ਕਿ ਜੇਕਰ ਮੈਂ ਤੁਹਾਡੇ ਪਿੰਡ ਪ੍ਰਚਾਰ ਲਈ ਨਹੀਂ ਆਇਆ ਤਾਂ ਤੁਸੀਂ ਸਾਨੂੰ ਵੋਟ ਨਹੀਂ ਪਾਓਗੇ, ਮੈਂ ਬਠਿੰਡਾ ਅਤੇ ਮਾਨਸਾ ਦੇ ਹਰ ਪਿੰਡ ਨੂੰ ਜਾਣਦਾ ਹਾਂ, ਤੁਸੀਂ ਸਾਰੇ ਮੇਰੇ ਆਪਣੇ ਹੋ, ਤੁਹਾਡੀਆਂ ਵੋਟਾਂ ਕੀਮਤੀ ਹਨ, ਅਸੀਂ ਤੁਹਾਡੀਆਂ ਵੋਟਾਂ ਦੀ ਕਦਰ ਕਰਦੇ ਹਾਂ, ਇਸ ਲਈ 1 ਜੂਨ ਨੂੰ ਸਾਡੇ ਲਈ ਵੋਟ ਕਰੋ। ਉਨ੍ਹਾਂ ਲੋਕਾਂ ਨੂੰ ਪੰਜਾਬ ਦੀਆਂ ਸਾਰੀਆਂ 13 ਸੀਟਾਂ ‘ਆਪ’ਨੂੰ ਜਿਤਾ ਕੇ ਇਤਿਹਾਸ ਸਿਰਜਣ ਦੀ ਅਪੀਲ ਕੀਤੀ।

*ਰਾਮਾ ਮੰਡੀ* ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਤੁਹਾਡਾ ਪਿਆਰ ਹੀ ਮੇਰੀ ਤਾਕਤ ਹੈ, ਇਸ ਨੇ ਮੈਨੂੰ ਕਦੇ ਥੱਕਣ ਨਹੀਂ ਦਿੱਤਾ। ਮੈਂ ਉਦੋਂ ਤੱਕ ਨਹੀਂ ਰੁਕਾਂਗਾ ਜਦੋਂ ਤੱਕ ਮੈਂ ਪੰਜਾਬ ਦੇ ਸਾਰੇ ਲੁਟੇਰਿਆਂ ਦਾ ਰਾਜਨੀਤੀ ਅਤੇ ਸਿਸਟਮ ਤੋਂ ਸਫ਼ਾਇਆ ਨਹੀਂ ਕਰ ਦਿੰਦਾ। ਮੈਨੂੰ ਸਿਰਫ ਤੁਹਾਡੇ ਸਮਰਥਨ ਦੀ ਲੋੜ ਹੈ। ਇਹਨਾਂ ਲੋਕਾਂ ਨੇ ਪੰਜਾਬ ਨੂੰ ਲੁੱਟ ਕੇ ਆਪਣੇ ਲਈ ਮਹਿਲ ਬਣਾਏ ਤੇ ਹੁਣ ਆਮ ਲੋਕਾਂ ਨੂੰ ‘ਮਲੰਗ’ਕਹਿੰਦੇ ਹਨ। ਪਰ ਚਿੰਤਾ ਨਾ ਕਰੋ, ਮੈਨੂੰ ਦੱਸਿਆ ਗਿਆ ਹੈ ਕਿ ਬਾਦਲ ਪਰਿਵਾਰ ਆਪਸ ਵਿੱਚ ਲੜ ਰਿਹਾ ਹੈ, ਇੱਕ ਦੂਜੇ ਨੂੰ ਪਤਨ ਲਈ ਜ਼ਿੰਮੇਵਾਰ ਠਹਿਰਾ ਰਿਹਾ ਹੈ। ਮਾਨ ਨੇ ਵਿਅੰਗ ਕਰਦਿਆਂ ਕਿਹਾ ਕਿ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਨੂੰ ਹੁਣ ਨੀਂਦ ਵੀ ਨਹੀਂ ਆਉਂਦੀ, ਉਹ ਸੌਣ ਲਈ ਵੀ ਹੁਣ ਰੋਜ ਰੋਂਦੇ ਹਨ।

*ਭਗਵੰਤ ਮਾਨ ਨੂੰ ਭੁੱਚੋ ਮੰਡੀ ਦੇ ਲੋਕਾਂ ਤੋਂ ਮਿਲਿਆ ਭਰਵਾਂ ਸਮਰਥਨ-* ਮਾਨ ਨੇ ਕਿਹਾ ਇੱਕ ਵਿਅਕਤੀ ਨੇ ਮੈਨੂੰ ਇੱਕ ਜੈਕੇਟ ਤੋਹਫ਼ੇ ਵਿੱਚ ਦਿੱਤੀ ਅਤੇ ਲੋਕਾਂ ਨੇ ਮੈਨੂੰ ‘ਬਾਈ ਭਗਵੰਤ’ (ਮਾਲਵੇ ਵਿੱਚ ਇੱਕ ਵੱਡੇ ਭਰਾ ਲਈ ਵਰਤਿਆ ਜਾਣ ਵਾਲਾ ਸ਼ਬਦ ਹੈ) ਕਹਿ ਕੇ ਸੰਬੋਧਨ ਕੀਤਾ। ਮਾਨ ਨੇ ਕਿਹਾ ਕਿ ਉਹ ਪਹਿਲੇ ਮੁੱਖ ਮੰਤਰੀ ਹਨ ਜਿਨ੍ਹਾਂ ਨੂੰ ਲੋਕ ‘ਬਾਈ ਜੀ’ਕਹਿੰਦੇ ਹਨ, ਵੰਸ਼ਵਾਦੀ ਸਿਆਸਤਦਾਨਾਂ ਨੂੰ ਲੋਕ ਕਾਕਾ ਜੀ, ਰਾਜਾ ਜੀ ਅਤੇ ਬੀਬਾ ਜੀ ਕਹਿੰਦੇ ਸਨ। ਉਨ੍ਹਾਂ ਹਰਸਿਮਰਤ ਬਾਦਲ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਉਹ ਇਸ ਵਾਰ ਹਾਰ ਦਾ ਸਵਾਦ ਚੱਖਣਗੇ। ਮਾਨ ਨੇ ਕਿਹਾ ਕਿ ਬਠਿੰਡਾ ਲੋਕ ਸਭਾ ਹਲਕੇ ਦੇ ਲੋਕ ਉਨ੍ਹਾਂ ਨਾਲ ਵਾਅਦਾ ਕਰ ਰਹੇ ਹਨ ਕਿ ‘ਆਪ’ਡੇਢ-ਦੋ ਲੱਖ ਵੋਟਾਂ ਦੇ ਫ਼ਰਕ ਨਾਲ ਜਿੱਤੇਗੀ।

*ਆਪ ਉਮੀਦਵਾਰ ਗੁਰਮੀਤ ਖੁੱਡੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਨੂੰ ਵੋਟਾਂ ਪਾਕੇ ਜਿਤਾਉਣ ਅਤੇ ਸੀਐਮ ਮਾਨ ਨੂੰ ਦੁੱਗਣੀ ਰਫ਼ਤਾਰ ਅਤੇ ਜੋਸ਼ ਨਾਲ ਕੰਮ ਕਰਨ ਲਈ ਮਜ਼ਬੂਤ ਕਰਨ*

‘ਆਪ’ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਮਾਨਸਾ, ਮੌੜ, ਤਲਵੰਡੀ ਸਾਬੋ ਅਤੇ ਭੁੱਚੋ ਮੰਡੀ ਦੇ ਲੋਕਾਂ ਦਾ ਰੋਡ ਸ਼ੋਅ ਦੌਰਾਨ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਦਾ ਭਰਵਾਂ ਸਮਰਥਨ ਅਤੇ ਉਤਸ਼ਾਹ ‘ਆਪ’ਪ੍ਰਤੀ ਉਨ੍ਹਾਂ ਦੇ ਭਰੋਸੇ ਨੂੰ ਦਰਸਾਉਂਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਨੂੰ ਵੋਟ ਪਾਉਣ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੀ ਤਰੱਕੀ ਲਈ ਦੁੱਗਣੀ ਰਫ਼ਤਾਰ ਅਤੇ ਜੋਸ਼ ਨਾਲ ਕੰਮ ਕਰਨ ਲਈ ਮਜ਼ਬੂਤ ਕਰਨ।

Tags: BREAKING NEWSpunjab newsWEB PORTALWISHAVWARTA.INਮਾਨਸਾਮੁੱਖ ਮੰਤਰੀ ਭਗਵੰਤ ਮਾਨ
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਅਮਰੀਕਾ ਵੱਸਦੇ ਪੰਜਾਬੀ ਲੇਖਕ ਗੁਰਚਰਨ ਸਿੰਘ ਹੰਸਰਾ ਦਾ ਕਹਾਣੀ ਸੰਗ੍ਰਹਿ “ਅਣਕਹੀਆਂ ਕਹਾਣੀਆਂ” ਡਾ. ਸ ਪ ਸਿੰਘ, ਗੁਰਭਜਨ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਣ

ਅਮਰੀਕਾ ਵੱਸਦੇ ਪੰਜਾਬੀ ਲੇਖਕ ਗੁਰਚਰਨ ਸਿੰਘ ਹੰਸਰਾ ਦਾ ਕਹਾਣੀ ਸੰਗ੍ਰਹਿ “ਅਣਕਹੀਆਂ ਕਹਾਣੀਆਂ” ਡਾ. ਸ ਪ ਸਿੰਘ, ਗੁਰਭਜਨ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਣ

by Navjot
June 3, 2026
0

ਅਮਰੀਕਾ ਵੱਸਦੇ ਪੰਜਾਬੀ ਲੇਖਕ ਗੁਰਚਰਨ ਸਿੰਘ ਹੰਸਰਾ ਦਾ ਕਹਾਣੀ ਸੰਗ੍ਰਹਿ “ਅਣਕਹੀਆਂ ਕਹਾਣੀਆਂ” ਡਾ. ਸ ਪ ਸਿੰਘ, ਗੁਰਭਜਨ ਗਿੱਲ ਤੇ ਸਾਥੀਆਂ...

ਭਗਵੰਤ ਮਾਨ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਕੀਤਾ ਵਿਸਥਾਰ; ਨਿੱਜੀ ਹਸਪਤਾਲਾਂ ਵਿੱਚ 17 ਹੋਰ ਇਲਾਜਾਂ ਨੂੰ ਮਨਜ਼ੂਰੀ, ਇਕੱਲੇ ਰਹਿਣ ਵਾਲੇ ਵਿਅਕਤੀਆਂ ਨੂੰ ਵੀ ਮਿਲੇਗਾ ਕੈਸ਼ਲੈੱਸ ਇਲਾਜ

ਭਗਵੰਤ ਮਾਨ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਕੀਤਾ ਵਿਸਥਾਰ; ਨਿੱਜੀ ਹਸਪਤਾਲਾਂ ਵਿੱਚ 17 ਹੋਰ ਇਲਾਜਾਂ ਨੂੰ ਮਨਜ਼ੂਰੀ, ਇਕੱਲੇ ਰਹਿਣ ਵਾਲੇ ਵਿਅਕਤੀਆਂ ਨੂੰ ਵੀ ਮਿਲੇਗਾ ਕੈਸ਼ਲੈੱਸ ਇਲਾਜ

by Ankit
June 3, 2026
0

ਭਗਵੰਤ ਮਾਨ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਕੀਤਾ ਵਿਸਥਾਰ; ਨਿੱਜੀ ਹਸਪਤਾਲਾਂ ਵਿੱਚ 17 ਹੋਰ ਇਲਾਜਾਂ ਨੂੰ ਮਨਜ਼ੂਰੀ, ਇਕੱਲੇ...

ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ

ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ

by Ankit
June 3, 2026
0

ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਲੁਧਿਆਣਾ ਦੇ...

Breaking: ਮੋਹਾਲੀ ਕੋਰਟ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

Breaking: ਮੋਹਾਲੀ ਕੋਰਟ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

by Ranjit Singh
June 3, 2026
0

Breaking: ਮੋਹਾਲੀ ਕੋਰਟ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ - ਪ੍ਰਸ਼ਾਸਨ ਅਲਰਟ ਮੋਹਾਲੀ, 3 ਜੂਨ (ਵਿਸ਼ਵ ਵਾਰਤਾ) – ਸਕੂਲਾਂ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

ਅਮਰੀਕਾ ਵੱਸਦੇ ਪੰਜਾਬੀ ਲੇਖਕ ਗੁਰਚਰਨ ਸਿੰਘ ਹੰਸਰਾ ਦਾ ਕਹਾਣੀ ਸੰਗ੍ਰਹਿ “ਅਣਕਹੀਆਂ ਕਹਾਣੀਆਂ” ਡਾ. ਸ ਪ ਸਿੰਘ, ਗੁਰਭਜਨ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਣ

ਅਮਰੀਕਾ ਵੱਸਦੇ ਪੰਜਾਬੀ ਲੇਖਕ ਗੁਰਚਰਨ ਸਿੰਘ ਹੰਸਰਾ ਦਾ ਕਹਾਣੀ ਸੰਗ੍ਰਹਿ “ਅਣਕਹੀਆਂ ਕਹਾਣੀਆਂ” ਡਾ. ਸ ਪ ਸਿੰਘ, ਗੁਰਭਜਨ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਣ

by Navjot
June 3, 2026
0

ਅਮਰੀਕਾ ਵੱਸਦੇ ਪੰਜਾਬੀ ਲੇਖਕ ਗੁਰਚਰਨ ਸਿੰਘ ਹੰਸਰਾ ਦਾ ਕਹਾਣੀ ਸੰਗ੍ਰਹਿ “ਅਣਕਹੀਆਂ ਕਹਾਣੀਆਂ” ਡਾ. ਸ ਪ ਸਿੰਘ, ਗੁਰਭਜਨ ਗਿੱਲ ਤੇ ਸਾਥੀਆਂ...

Most Popular

ਆਮ ਆਦਮੀ ਪਾਰਟੀ ਵੱਲੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਵਾਧੇ ਖਿਲਾਫ਼ ਵਿਸ਼ਾਲ ਰੋਸ ਪ੍ਰਦਰਸ਼ਨ

ਆਮ ਆਦਮੀ ਪਾਰਟੀ ਵੱਲੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਵਾਧੇ ਖਿਲਾਫ਼ ਵਿਸ਼ਾਲ ਰੋਸ ਪ੍ਰਦਰਸ਼ਨ

by Ankit
3 weeks ago
0

ਆਮ ਆਦਮੀ ਪਾਰਟੀ ਵੱਲੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਵਾਧੇ ਖਿਲਾਫ਼ ਵਿਸ਼ਾਲ ਰੋਸ ਪ੍ਰਦਰਸ਼ਨ -ਕਿਹਾ, ਮਹਿੰਗਾਈ ਖਿਲਾਫ਼ ਲੋਕਾਂ ਦੀ ਲੜਾਈ ਜਾਰੀ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 