• Latest
  • Trending
ਬਲਕੌਰ ਸਿੰਘ ਸਿੱਧੂ ਨੇ ਜਲੰਧਰ ਦੇ ਲੋਕਾਂ ਨੂੰ ਚਰਨਜੀਤ ਚੰਨੀ ਨੂੰ ਜਿਤਾਉਣ ਦੀ ਅਪੀਲ ਕੀਤੀ

ਬਲਕੌਰ ਸਿੰਘ ਸਿੱਧੂ ਨੇ ਜਲੰਧਰ ਦੇ ਲੋਕਾਂ ਨੂੰ ਚਰਨਜੀਤ ਚੰਨੀ ਨੂੰ ਜਿਤਾਉਣ ਦੀ ਅਪੀਲ ਕੀਤੀ

2 years ago
IPL 2026: ਰੌਇਲ ਚੈਲੇਂਜਰਜ਼ ਬੈਂਗਲੁਰੂ ਅਤੇ ਦਿੱਲੀ ਕੈਪੀਟਲਸ ਵਿਚਾਲੇ ਮੁਕਾਬਲਾ ਜਾਰੀ

IPL 2026: ਰੌਇਲ ਚੈਲੇਂਜਰਜ਼ ਬੈਂਗਲੁਰੂ ਅਤੇ ਦਿੱਲੀ ਕੈਪੀਟਲਸ ਵਿਚਾਲੇ ਮੁਕਾਬਲਾ ਜਾਰੀ

40 minutes ago
Iran ਦਾ ਯੂ-ਟਰਨ! Strait of hormuz ਫਿਰ ਕੀਤਾ ਬੰਦ

Iran ਦਾ ਯੂ-ਟਰਨ! Strait of hormuz ਫਿਰ ਕੀਤਾ ਬੰਦ

1 hour ago
PM ਨਰਿੰਦਰ ਮੋਦੀ ਅੱਜ ਰਾਤ 8:30 ਵਜੇ ਦੇਸ਼ ਨੂੰ ਕਰਨਗੇ ਸੰਬੋਧਨ

PM ਨਰਿੰਦਰ ਮੋਦੀ ਅੱਜ ਰਾਤ 8:30 ਵਜੇ ਦੇਸ਼ ਨੂੰ ਕਰਨਗੇ ਸੰਬੋਧਨ

2 hours ago
LPG ਸਿਲੰਡਰ ਮਹਿੰਗਾ! ਜੰਗ ਦੇ ਪ੍ਰਭਾਵ ਕਾਰਨ ਕਮਰਸ਼ੀਅਲ ਗੈਸ ਦੀਆਂ ਕੀਮਤਾਂ ‘ਚ ਵਾਧਾ, ਪਰ ਘਰੇਲੂ ਖਪਤਕਾਰਾਂ ਨੂੰ ਰਾਹਤ

LPG ਸਿਲੰਡਰ ਮਹਿੰਗਾ! ਜੰਗ ਦੇ ਪ੍ਰਭਾਵ ਕਾਰਨ ਕਮਰਸ਼ੀਅਲ ਗੈਸ ਦੀਆਂ ਕੀਮਤਾਂ ‘ਚ ਵਾਧਾ, ਪਰ ਘਰੇਲੂ ਖਪਤਕਾਰਾਂ ਨੂੰ ਰਾਹਤ

3 hours ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

3 hours ago
DA Hike : ਕੇਂਦਰੀ ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ!  ਸਰਕਾਰ ਨੇ DA ‘ਚ ਕੀਤਾ 2 ਫੀਸਦੀ ਦਾ ਵਾਧਾ

DA Hike : ਕੇਂਦਰੀ ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ! ਸਰਕਾਰ ਨੇ DA ‘ਚ ਕੀਤਾ 2 ਫੀਸਦੀ ਦਾ ਵਾਧਾ

4 hours ago
ਪਟਿਆਲਾ ਦੇ ਡਰਾਈਵਰ ਦੀ ਮਾਂ ਨੇ ਕੈਂਸਰ ਨੂੰ ਹਰਾਇਆ ; ਮੁੱਖ ਮੰਤਰੀ ਸਿਹਤ ਯੋਜਨਾ ਬਣੀ ਔਖੇ ਸਮੇਂ ਦਾ ਸਹਾਰਾ

ਪਟਿਆਲਾ ਦੇ ਡਰਾਈਵਰ ਦੀ ਮਾਂ ਨੇ ਕੈਂਸਰ ਨੂੰ ਹਰਾਇਆ ; ਮੁੱਖ ਮੰਤਰੀ ਸਿਹਤ ਯੋਜਨਾ ਬਣੀ ਔਖੇ ਸਮੇਂ ਦਾ ਸਹਾਰਾ

4 hours ago
Cricket: ਬੰਗਲਾਦੇਸ਼ ਦੌਰੇ ਲਈ ਪਾਕਿਸਤਾਨ ਟੈਸਟ ਟੀਮ ਦਾ ਐਲਾਨ

Cricket: ਬੰਗਲਾਦੇਸ਼ ਦੌਰੇ ਲਈ ਪਾਕਿਸਤਾਨ ਟੈਸਟ ਟੀਮ ਦਾ ਐਲਾਨ

4 hours ago
National: ਪੁਣੇ ਵਿੱਚ ਹਵਾਈ ਫੌਜ ਦੇ ਜਹਾਜ਼ ਦੀ ਹਾਰਡ ਲੈਂਡਿੰਗ: ਰਨਵੇਅ ਲਗਭਗ 11 ਘੰਟਿਆਂ ਲਈ ਰਿਹਾ ਬੰਦ

National: ਪੁਣੇ ਵਿੱਚ ਹਵਾਈ ਫੌਜ ਦੇ ਜਹਾਜ਼ ਦੀ ਹਾਰਡ ਲੈਂਡਿੰਗ: ਰਨਵੇਅ ਲਗਭਗ 11 ਘੰਟਿਆਂ ਲਈ ਰਿਹਾ ਬੰਦ

4 hours ago
Cricket: ਪੰਜਾਬ ਕਿੰਗਜ਼ ਅਤੇ ਲਖਨਊ ਸੁਪਰਜਾਇੰਟ ਵਿਚਾਲੇ ਮੈਚ ਕੱਲ੍ਹ, ਦੋਵੇਂ ਟੀਮਾਂ ਚੰਡੀਗੜ੍ਹ ਪੁੱਜੀਆਂ

Cricket: ਪੰਜਾਬ ਕਿੰਗਜ਼ ਅਤੇ ਲਖਨਊ ਸੁਪਰਜਾਇੰਟ ਵਿਚਾਲੇ ਮੈਚ ਕੱਲ੍ਹ, ਦੋਵੇਂ ਟੀਮਾਂ ਚੰਡੀਗੜ੍ਹ ਪੁੱਜੀਆਂ

5 hours ago
National: ਤਾਮਿਲਨਾਡੂ ਵਿੱਚ ਭਿਆਨਕ ਸੜਕ ਹਾਦਸਾ, 9 ਮੌਤਾਂ

National: ਤਾਮਿਲਨਾਡੂ ਵਿੱਚ ਭਿਆਨਕ ਸੜਕ ਹਾਦਸਾ, 9 ਮੌਤਾਂ

6 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

6 hours ago
Hindi News
English News
Saturday, April 18, 2026
No Result
View All Result
37 °c
Chandigarh
31 ° Sun
32 ° Mon
32 ° Tue
33 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਬਲਕੌਰ ਸਿੰਘ ਸਿੱਧੂ ਨੇ ਜਲੰਧਰ ਦੇ ਲੋਕਾਂ ਨੂੰ ਚਰਨਜੀਤ ਚੰਨੀ ਨੂੰ ਜਿਤਾਉਣ ਦੀ ਅਪੀਲ ਕੀਤੀ

ਪੰਜਾਬ ਦੇ ਪੁੱਤ ਸਿੱਧੂ ਮੂਸੇਵਾਲਾ ਦੇ ਕਤਲ ਦਾ ਲੇਖਾ-ਜੋਖਾ ਹੋਵੇਗਾ ਤੇ ਸਰਕਾਰ ਨੂੰ ਭੁਗਤਣਾ ਪਵੇਗਾ ਨਤੀਜਾ- ਚਰਨਜੀਤ ਚੰਨੀ

May 22, 2024
in ਸਿਆਸੀ, ਖਬਰਾਂ, ਪੰਜਾਬ, ਲੋਕ ਸਭਾ ਚੋਣਾਂ 2024
ਬਲਕੌਰ ਸਿੰਘ ਸਿੱਧੂ ਨੇ ਜਲੰਧਰ ਦੇ ਲੋਕਾਂ ਨੂੰ ਚਰਨਜੀਤ ਚੰਨੀ ਨੂੰ ਜਿਤਾਉਣ ਦੀ ਅਪੀਲ ਕੀਤੀ

ਜਲੰਧਰ/ਸ਼ਾਹਕੋਟ 22 ਮਈ( ਵਿਸ਼ਵ ਵਾਰਤਾ)-ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ। ਬਲਕੌਰ ਸਿੰਘ ਨੇ ਸ਼ਾਹਕੋਟ ਹਲਕੇ ਦੇ ਹਲਕਾ ਮਲਸੀਆਂ, ਕੱਕੜ, ਮਹੇੜੂ, ਬਲੋਕੀ, ਬਘੇਲਾ ਅਤੇ ਮਹਿਤਪੁਰ ਆਦਿ ਵਿੱਚ ਚੋਣ ਪ੍ਰਚਾਰ ਕਰਦਿਆਂ ਲੋਕਾਂ ਨੂੰ ਚੰਨੀ ਨੂੰ ਜਿਤਾਉਣ ਦੀ ਅਪੀਲ ਕੀਤੀ ਇਸ ਮੌਕੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਅਤੇ ਬਲਕੌਰ ਸਿੰਘ ਵੀ ਉਨ੍ਹਾਂ ਦੇ ਨਾਲ ਰਹੇ।ਜਨ ਸਭਾਵਾਂ ਨੂੰ ਸੰਬੋਧਨ ਕਰਦਿਆਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਚੰਨੀ ਵਿਕਾਸ ਦੀ ਸੋਚ ਰੱਖਣ ਵਾਲੇ ਵਿਅਕਤੀ ਹਨ ਅਤੇ ਅਜਿਹੇ ਆਗੂ ਨੂੰ ਚੁਣ ਕੇ ਲੋਕ ਸਭਾ ਚ ਭੇਜਿਆ ਜਾਵੇ ਤਾਂ ਜੋ ਪੰਜਾਬ ਦੇ ਮੁੱਦੇ ਹੱਲ ਕਰਵਾਏ ਜਾ ਸਕਣ।ਬਲਕੌਰ ਸਿੰਘ ਨੇ ਕਿਹਾ ਕਿ ਪੰਜਾਬ ‘ਚ ਨਸ਼ਾ ਬਹੁਤ ਵਧ ਗਿਆ ਹੈ ਅਤੇ ਇਸ ਨੂੰ ਖਤਮ ਕਰਨਾ ਜ਼ਰੂਰੀ ਹੈ।ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਪਹਿਲਾਂ ਨਸ਼ੇ ਤੇ ਲਗਾਇਆ ਜਾਂਦਾ ਹੈ ਤੇ ਫਿਰ ਜੁਰਮ ਦੇ ਰਸਤੇ ਤੇ ਤੋਰ ਤੇ ਜ਼ਿੰਦਗੀ ਬਰਬਾਦ ਕੀਤੀ ਜਾਂਦੀ ਹੈ ਜਿਸ

ਵਿੱਚ ਸਰਕਾਰੀ ਤੰਤਰ ਵੀ ਭਾਈਵਾਲ ਹੈ।ਉਨ੍ਹਾਂ ਕਿਹਾ ਕਿ ਪਿਛਲੇ ਡੇਢ ਸਾਲ ਤੋਂ ਉਹ ਆਪਣੇ ਪੁੱਤਰ ਸਿੱਧੂ ਦੇ ਕਾਤਲਾਂ ਦੀ ਗੱਲ ਕਰ ਰਹੇ ਹਨ ਪਰ ਅਜੇ ਤੱਕ ਅਸਲ ਦੋਸ਼ੀ ਨਹੀਂ ਫੜੇ ਜਾ ਰਹੇ ਹਨ ਤੇ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਖੇਡਿਆ ਜਾ ਰਿਹਾ ਹੈ। ਉੱਨਾਂ ਅਮਨ-ਕਾਨੂੰਨ ਦੀ ਸਥਿਤੀ ‘ਤੇ ਬੋਲਦਿਆਂ ਪੰਜਾਬ ਦੇ ਹਾਲਾਤ ਬਿਹਾਰ ਤੋਂ ਵੀ ਬਦਤਰ ਹੋ ਗਏ ਹਨ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ‘ਚ ਇਹ ਗੱਲ ਮੰਨ ਲਈ ਹੈ ਕਿ ਸਿੱਧੂ ਮੂਸੇਵਾਲਾ ਦਾ ਕਤਲ ਸੁਰੱਖਿਆ ਘੱਟ ਕਰਨ ਕਾਰਨ ਹੋਇਆ ਹੈ ਜਦ ਕਿ ਉਹ ਪਹਿਲੇ ਦਿਨ ਤੋਂ ਹੀ ਕਹਿੰਦੇ ਆ ਰਹੇ ਹਨ ਕਿ ਸੁਰੱਖਿਆ ਦੀ ਕਮੀ ਅਤੇ ਸੁਰੱਖਿਆ ਸਬੰਧੀ ਸੂਚਨਾਵਾਂ ਲੀਕ ਹੋਣ ਕਾਰਨ ਸਿੱਧੂ ਦਾ ਕਤਲ ਹੋਇਆ ਹੈ ਪਰ ਸਰਕਾਰ ਨੇ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਹੈ। ਜਦੋਂ ਕਿ ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਅਤੇ ਮੰਤਰੀਆਂ ਨੇ ਉਸ ਦੀ ਗੱਲ ਨਹੀਂ ਸੁਣੀ। ਉੱਨਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਉਨਾ ਦੇ ਪਰਿਵਾਰ ਦਾ ਸਾਥ ਦਿੱਤਾ ਹੈ ਜਦ ਕਿ ਮੋਜੂਦਾ ਸਰਕਾਰ ਨੇ ਉੱਨਾਂ ਦੀ ਕੋਈ ਗੱਲ ਨਹੀ ਸੁਣੀ।ਇਸ ਮੌਕੇ ਸੰਬੋਧਨ ਕਰਦਿਆਂ ਕਾਂਗਰਸੀ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸ਼ਾਹਕੋਟ ਦੇ ਲੋਕਾਂ ਨੇ ਉਨ੍ਹਾਂ ਨੂੰ ਵੱਡਾ ਹੁਲਾਰਾ ਦਿੱਤਾ ਹੈ ਅਤੇ ਇਸ ਹਲਕੇ ਦੇ ਲੋਕਾਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇੱਕ ਪਾਸੜ ਹੋ ਕੇ ਉਨ੍ਹਾਂ ਦਾ ਸਾਥ ਦੇਣ ਦਾ ਫੈਸਲਾ ਕਰ ਲਿਆ ਹੈ।ਚੰਨੀ ਨੇ ਕਿਹਾ ਕਿ ਉਨ੍ਹਾਂ ਦਾ ਸਿੱਧੂ ਮੂਸੇਵਾਲਾ ਨਾਲ ਬਹੁਤ ਪਿਆਰ ਸੀ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਖੁਦ ਹੀ ਏ.ਡੀ.ਜੀ.ਪੀ. ਸੁਰੱਖਿਆ ਨੂੰ ਕਹਿ ਕੇ ਸਿੱਧੂ ਦੀ ਸੁਰੱਖਿਆ ਘਟਾ ਦਿੱਤੀ ਅਤੇ ਉਨ੍ਹਾਂ ਦੇ ਪੀ.ਏ ਨੇ ਇਹ ਗੱਲ ਲੀਕ ਕਰ ਦਿੱਤੀ ਜਿਸ ਕਾਰਨ ਉਨ੍ਹਾਂ ਦੇ ਹੀਰੋ ਦਾ ਕਤਲ ਹੋਇਆ ਹੈ। ਉਨ੍ਹਾਂ ਕਿਹਾ ਕਿ ਇੱਕ ਦਿਨ ਉਹ ਸਮਾਂ ਆਵੇਗਾ ਜਦੋਂ ਪੰਜਾਬ ਦੇ ਪੁੱਤ ਨੂੰ ਮਾਰਨ ਦੀ ਜਵਾਬਦੇਹੀ ਹੋਵੇਗੀ ਅਤੇ ਇਸ ਦਾ ਨਤੀਜਾ ਉਨ੍ਹਾਂ ਨੂੰ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਅੱਜ ਦੁਕਾਨਦਾਰਾਂ ਅਤੇ ਵੱਡੇ ਕਾਰੋਬਾਰੀਆਂ ਤੋਂ ਫਿਰੌਤੀ ਮੰਗੀ ਜਾ ਰਹੀ ਹੈ, ਜਦਕਿ ਉਨ੍ਹਾਂ ਨੂੰ 2 ਕਰੋੜ ਰੁਪਏ ਦੀ ਮੰਗ ਕਰਨ ਦੀਆਂ ਧਮਕੀਆਂ ਵੀ ਮਿਲੀਆਂ ਹਨ, ਉਨ੍ਹਾਂ ਕਿਹਾ ਕਿ ਇੱਥੇ ਚਿੱਟੇ ਦਾ ਨਸ਼ਾ ਖੁੱਲ੍ਹੇਆਮ ਵੇਚਿਆ ਜਾ ਰਿਹਾ ਹੈ ਉਹ ਲੋਕਾਂ ਨੂੰ ਸਾਫ਼-ਸੁਥਰਾ ਅਤੇ ਬਿਹਤਰ ਪ੍ਰਸ਼ਾਸਨ ਪ੍ਰਦਾਨ ਕਰੇਗਾ ਤਾਂ ਜੋ ਉਹ ਇੱਥੇ ਆਰਾਮ ਨਾਲ ਰਹਿ ਸਕਣ। ਚੰਨੀ ਕਿਹਾ ਕਿ ਉਨ੍ਹਾਂ ਨੇ ਤਿੰਨ ਮਹੀਨਿਆਂ ਵਿੱਚ ਇੰਨਾ ਕੰਮ ਕੀਤਾ ਹੈ ਅਤੇ ਜੇਕਰ ਲੋਕ ਉਨ੍ਹਾਂ ਨੂੰ ਪੰਜ ਸਾਲ ਕੰਮ ਕਰਨ ਦਾ ਮੌਕਾ ਦੇਣਗੇ ਤਾਂ ਉਹ ਵੱਡੇ ਕੰਮ ਕਰਨਗੇ।ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਦੇ ਬਿਜਲੀ ਬਿੱਲ ਮਾਫ ਕਰਨ ਦੇ ਦਾਵੇ ਕਰ ਰਹੀ ਹੈ ਜਦ ਕਿ ਪਿੰਡਾਂ ਵਿੱਚ ਲੋਕਾਂ ਦੇ ਹਜ਼ਾਰਾਂ ਰੁਪਏ ਬਿੱਲ ਆ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਜਲੰਧਰ ‘ਚ ਉਦਯੋਗ ਲੈ ਕੇ ਆਉਣਗੇ ਅਤੇ ਬੇਰੋਜ਼ਗਾਰੀ ਦਾ ਖਾਤਮਾ ਕਰਨਗੇ।ਇਸ ਦੌਰਾਨ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਕਿਹਾ ਸ਼ਾਹਕੋਟ ਦੇ ਲੋਕ ਚਰਨਜੀਤ ਸਿੰਘ ਚੰਨੀ ਨੂੰ ਭਾਰੀ ਵੋਟਾਂ ਨਾਲ ਜਿਤਾ ਕੇ ਲੋਕ ਸਭਾ ਵਿੱਚ ਭੇਜਣਗੇ। ਸ਼ੇਰੋਵਾਲੀਆ ਨੇ ਕਿਹਾ ਕਿ ਜਲੰਧਰ ਦੇ ਲੋਕਾਂ ਨੂੰ ਚੰਨੀ ਤੋਂ ਬਹੁਤ ਉਮੀਦਾਂ ਹਨ ਅਤੇ ਚੰਨੀ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨ ਵਾਲਾ ਆਗੂ ਹੈ।

Tags: CHARANJIT SINGH CHANNICongresdCongressEx CM PunjabWishavwarta
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

IPL 2026: ਰੌਇਲ ਚੈਲੇਂਜਰਜ਼ ਬੈਂਗਲੁਰੂ ਅਤੇ ਦਿੱਲੀ ਕੈਪੀਟਲਸ ਵਿਚਾਲੇ ਮੁਕਾਬਲਾ ਜਾਰੀ

IPL 2026: ਰੌਇਲ ਚੈਲੇਂਜਰਜ਼ ਬੈਂਗਲੁਰੂ ਅਤੇ ਦਿੱਲੀ ਕੈਪੀਟਲਸ ਵਿਚਾਲੇ ਮੁਕਾਬਲਾ ਜਾਰੀ

by Jaspreet Kaur
April 18, 2026
0

IPL 2026: ਰੌਇਲ ਚੈਲੇਂਜਰਜ਼ ਬੈਂਗਲੁਰੂ ਅਤੇ ਦਿੱਲੀ ਕੈਪੀਟਲਸ ਵਿਚਾਲੇ ਮੁਕਾਬਲਾ ਜਾਰੀ - ਫਿਲ ਸਾਲਟ ਦੇ ਅਰਧ ਸੈਂਕੜੇ ਦੀ ਬਦੌਲਤ RCB...

Iran ਦਾ ਯੂ-ਟਰਨ! Strait of hormuz ਫਿਰ ਕੀਤਾ ਬੰਦ

Iran ਦਾ ਯੂ-ਟਰਨ! Strait of hormuz ਫਿਰ ਕੀਤਾ ਬੰਦ

by Jaspreet Kaur
April 18, 2026
0

Iran ਦਾ ਯੂ-ਟਰਨ! Strait of hormuz ਫਿਰ ਕੀਤਾ ਬੰਦ ਤੇਹਰਾਨ, 18 ਅਪ੍ਰੈਲ 2026 (ਵਿਸ਼ਵ ਵਾਰਤਾ): ਹੋਮੁਰਜ਼ ਸਟ੍ਰੇਟ 'ਤੇ ਇੱਕ ਵਾਰ...

PM ਨਰਿੰਦਰ ਮੋਦੀ ਅੱਜ ਰਾਤ 8:30 ਵਜੇ ਦੇਸ਼ ਨੂੰ ਕਰਨਗੇ ਸੰਬੋਧਨ

PM ਨਰਿੰਦਰ ਮੋਦੀ ਅੱਜ ਰਾਤ 8:30 ਵਜੇ ਦੇਸ਼ ਨੂੰ ਕਰਨਗੇ ਸੰਬੋਧਨ

by Jaspreet Kaur
April 18, 2026
0

PM ਨਰਿੰਦਰ ਮੋਦੀ ਅੱਜ ਰਾਤ 8:30 ਵਜੇ ਦੇਸ਼ ਨੂੰ ਕਰਨਗੇ ਸੰਬੋਧਨ ਨਵੀ ਦਿੱਲੀ, 18 ਅਪ੍ਰੈਲ 2026 (ਵਿਸ਼ਵ ਵਾਰਤਾ) : ਪ੍ਰਧਾਨ...

LPG ਸਿਲੰਡਰ ਮਹਿੰਗਾ! ਜੰਗ ਦੇ ਪ੍ਰਭਾਵ ਕਾਰਨ ਕਮਰਸ਼ੀਅਲ ਗੈਸ ਦੀਆਂ ਕੀਮਤਾਂ ‘ਚ ਵਾਧਾ, ਪਰ ਘਰੇਲੂ ਖਪਤਕਾਰਾਂ ਨੂੰ ਰਾਹਤ

LPG ਸਿਲੰਡਰ ਮਹਿੰਗਾ! ਜੰਗ ਦੇ ਪ੍ਰਭਾਵ ਕਾਰਨ ਕਮਰਸ਼ੀਅਲ ਗੈਸ ਦੀਆਂ ਕੀਮਤਾਂ ‘ਚ ਵਾਧਾ, ਪਰ ਘਰੇਲੂ ਖਪਤਕਾਰਾਂ ਨੂੰ ਰਾਹਤ

by Jaspreet Kaur
April 18, 2026
0

LPG ਸਿਲੰਡਰ ਮਹਿੰਗਾ! ਜੰਗ ਦੇ ਪ੍ਰਭਾਵ ਕਾਰਨ ਕਮਰਸ਼ੀਅਲ ਗੈਸ ਦੀਆਂ ਕੀਮਤਾਂ 'ਚ ਵਾਧਾ, ਪਰ ਘਰੇਲੂ ਖਪਤਕਾਰਾਂ ਨੂੰ ਰਾਹਤ - ਜਾਣੋ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

IPL 2026: ਰੌਇਲ ਚੈਲੇਂਜਰਜ਼ ਬੈਂਗਲੁਰੂ ਅਤੇ ਦਿੱਲੀ ਕੈਪੀਟਲਸ ਵਿਚਾਲੇ ਮੁਕਾਬਲਾ ਜਾਰੀ

IPL 2026: ਰੌਇਲ ਚੈਲੇਂਜਰਜ਼ ਬੈਂਗਲੁਰੂ ਅਤੇ ਦਿੱਲੀ ਕੈਪੀਟਲਸ ਵਿਚਾਲੇ ਮੁਕਾਬਲਾ ਜਾਰੀ

by Jaspreet Kaur
April 18, 2026
0

IPL 2026: ਰੌਇਲ ਚੈਲੇਂਜਰਜ਼ ਬੈਂਗਲੁਰੂ ਅਤੇ ਦਿੱਲੀ ਕੈਪੀਟਲਸ ਵਿਚਾਲੇ ਮੁਕਾਬਲਾ ਜਾਰੀ - ਫਿਲ ਸਾਲਟ ਦੇ ਅਰਧ ਸੈਂਕੜੇ ਦੀ ਬਦੌਲਤ RCB...

Most Popular

Iran US Israel War: ਜੇ ਅਮਰੀਕਾ ਕੋਲ ਤਾਕਤ ਹੁੰਦੀ ਤਾਂ ਉਹ ਜਿੱਤ ਜਾਂਦਾ, ਆਪਣੀ ਹਾਰ ਨੂੰ ਸਮਝੌਤੇ ਦਾ ਨਾਮ ਨਾ ਦਿਓ – ਈਰਾਨ

Iran US Israel War: ਜੇ ਅਮਰੀਕਾ ਕੋਲ ਤਾਕਤ ਹੁੰਦੀ ਤਾਂ ਉਹ ਜਿੱਤ ਜਾਂਦਾ, ਆਪਣੀ ਹਾਰ ਨੂੰ ਸਮਝੌਤੇ ਦਾ ਨਾਮ ਨਾ ਦਿਓ – ਈਰਾਨ

by Ranjit Singh
3 weeks ago
0

Iran US Israel War: ਜੇ ਅਮਰੀਕਾ ਕੋਲ ਤਾਕਤ ਹੁੰਦੀ ਤਾਂ ਉਹ ਜਿੱਤ ਜਾਂਦਾ, ਆਪਣੀ ਹਾਰ ਨੂੰ ਸਮਝੌਤੇ ਦਾ ਨਾਮ ਨਾ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 