• Latest
  • Trending
ਜਾਅਲੀ ਕਾਗਜ਼ਾਂ ਰਾਹੀ ਬੈਂਕ ਤੋਂ 40 ਲੱਖ ਰੁਪਏ ਦਾ ਹੱਦ ਕਰਜ਼ਾ ਲੈਣ ਵਾਲੇ ਸੱਤ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ

ਜਾਅਲੀ ਕਾਗਜ਼ਾਂ ਰਾਹੀ ਬੈਂਕ ਤੋਂ 40 ਲੱਖ ਰੁਪਏ ਦਾ ਹੱਦ ਕਰਜ਼ਾ ਲੈਣ ਵਾਲੇ ਸੱਤ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ

2 years ago
ਚੋਰਾਂ ਦੇ ਹੌਸਲੇ ਬੁਲੰਦ! ਜੱਜ ਦੀ ਕੋਠੀ ਨੂੰ ਬਣਾਇਆ ਨਿਸ਼ਾਨਾ

ਚੋਰਾਂ ਦੇ ਹੌਸਲੇ ਬੁਲੰਦ! ਜੱਜ ਦੀ ਕੋਠੀ ਨੂੰ ਬਣਾਇਆ ਨਿਸ਼ਾਨਾ

53 minutes ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

1 hour ago
ਬਾਬਾ ਸਾਹਿਬ ਦੇ ਬੁੱਤ ਨਾਲ ਛੇੜਛਾੜ, ਇਲਾਕੇ ’ਚ ਤਣਾਅ ਦਾ ਮਾਹੌਲ!

ਬਾਬਾ ਸਾਹਿਬ ਦੇ ਬੁੱਤ ਨਾਲ ਛੇੜਛਾੜ, ਇਲਾਕੇ ’ਚ ਤਣਾਅ ਦਾ ਮਾਹੌਲ!

1 hour ago
ਸਾਨੂੰ ਉਤਪਾਦਨ ਦੇ ਨਾਲ-ਨਾਲ ਆਪਣੇ ਉਤਪਾਦਾਂ ਦਾ ਬਿਹਤਰ ਮੰਡੀਕਰਨ ਕਰਨਾ ਵੀ ਆਉਣਾ ਚਾਹੀਦੈ: ਗੁਰਮੀਤ ਸਿੰਘ ਖੁੱਡੀਆਂ

ਸਾਨੂੰ ਉਤਪਾਦਨ ਦੇ ਨਾਲ-ਨਾਲ ਆਪਣੇ ਉਤਪਾਦਾਂ ਦਾ ਬਿਹਤਰ ਮੰਡੀਕਰਨ ਕਰਨਾ ਵੀ ਆਉਣਾ ਚਾਹੀਦੈ: ਗੁਰਮੀਤ ਸਿੰਘ ਖੁੱਡੀਆਂ

2 hours ago
ਸਿੱਖ ਬੱਚੇ ਨਾਲ ਰੈਗਿੰਗ ਦੀ ਘਟਨਾ ਮੰਦਭਾਗੀ: SGPC ਪ੍ਰਧਾਨ ਧਾਮੀ

ਸਿੱਖ ਬੱਚੇ ਨਾਲ ਰੈਗਿੰਗ ਦੀ ਘਟਨਾ ਮੰਦਭਾਗੀ: SGPC ਪ੍ਰਧਾਨ ਧਾਮੀ

3 hours ago
ਅਵਾਰਾ ਪਸ਼ੂ ਨੂੰ ਬਚਾਉਂਦਿਆਂ 2 ਕਾਰਾਂ ਵਿਚਾਲੇ ਆਹਮੋ-ਸਾਹਮਣੇ ਟੱਕਰ; 3 ਘਰਾਂ ਦੇ ਬੁਝੇ ਚਿਰਾਗ

ਅਵਾਰਾ ਪਸ਼ੂ ਨੂੰ ਬਚਾਉਂਦਿਆਂ 2 ਕਾਰਾਂ ਵਿਚਾਲੇ ਆਹਮੋ-ਸਾਹਮਣੇ ਟੱਕਰ; 3 ਘਰਾਂ ਦੇ ਬੁਝੇ ਚਿਰਾਗ

3 hours ago
“ਇਨਵੈਸਟ ਇਨ ਦਾ ਬੈਸਟ”: ਅਮਨ ਅਰੋੜਾ ਵੱਲੋਂ ਪੰਜਾਬ ਵਿੱਚ ਨਿਵੇਸ਼ ਲਿਆਉਣ ਲਈ ਯੂ.ਏ.ਈ. ਦੇ ਪ੍ਰਮੁੱਖ ਕਾਰੋਬਾਰੀਆਂ ਨਾਲ ਲੜੀਵਾਰ ਮੀਟਿੰਗਾਂ

“ਇਨਵੈਸਟ ਇਨ ਦਾ ਬੈਸਟ”: ਅਮਨ ਅਰੋੜਾ ਵੱਲੋਂ ਪੰਜਾਬ ਵਿੱਚ ਨਿਵੇਸ਼ ਲਿਆਉਣ ਲਈ ਯੂ.ਏ.ਈ. ਦੇ ਪ੍ਰਮੁੱਖ ਕਾਰੋਬਾਰੀਆਂ ਨਾਲ ਲੜੀਵਾਰ ਮੀਟਿੰਗਾਂ

4 hours ago
ਪੀ.ਆਈ.ਐਲ.ਬੀ.ਐਸ. ਮੋਹਾਲੀ ਵੱਲੋਂ ‘ਦਿ ਆਰਟ ਆਫ਼ ਲਿਵਿੰਗ’ ਦੇ ਸਹਿਯੋਗ ਨਾਲ 12 ਸਤੰਬਰ ਨੂੰ ਲਾਇਆ ਜਾਵੇਗਾ ਖੂਨਦਾਨ ਕੈਂਪ

ਪੀ.ਆਈ.ਐਲ.ਬੀ.ਐਸ. ਮੋਹਾਲੀ ਵੱਲੋਂ ‘ਦਿ ਆਰਟ ਆਫ਼ ਲਿਵਿੰਗ’ ਦੇ ਸਹਿਯੋਗ ਨਾਲ 12 ਸਤੰਬਰ ਨੂੰ ਲਾਇਆ ਜਾਵੇਗਾ ਖੂਨਦਾਨ ਕੈਂਪ

4 hours ago
ਭਗਵੰਤ ਮਾਨ ਸਰਕਾਰ ਦੀ ਟੈਕਸ ਚੋਰੀ ਵਿਰੁੱਧ ਕਾਰਵਾਈ: 22.53 ਕਰੋੜ ਰੁਪਏ ਦੀ ਟੈਕਸ ਚੋਰੀ ਦਾ ਪਰਦਾਫਾਸ਼, ਮੌਕੇ ‘ਤੇ ਹੀ 9.50 ਕਰੋੜ ਰੁਪਏ ਨਕਦ ਬਰਾਮਦ: ਹਰਪਾਲ ਸਿੰਘ ਚੀਮਾ

ਭਗਵੰਤ ਮਾਨ ਸਰਕਾਰ ਦੀ ਟੈਕਸ ਚੋਰੀ ਵਿਰੁੱਧ ਕਾਰਵਾਈ: 22.53 ਕਰੋੜ ਰੁਪਏ ਦੀ ਟੈਕਸ ਚੋਰੀ ਦਾ ਪਰਦਾਫਾਸ਼, ਮੌਕੇ ‘ਤੇ ਹੀ 9.50 ਕਰੋੜ ਰੁਪਏ ਨਕਦ ਬਰਾਮਦ: ਹਰਪਾਲ ਸਿੰਘ ਚੀਮਾ

4 hours ago
40 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਸਹਾਇਕ–ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ

40 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਸਹਾਇਕ–ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ

4 hours ago
Top 10 News: ਅੱਜ ਦੀਆਂ ਵੱਡੀਆਂ ਖਬਰਾਂ

Top 10 News: ਅੱਜ ਦੀਆਂ ਵੱਡੀਆਂ ਖਬਰਾਂ

4 hours ago
ਭਗਵੰਤ ਮਾਨ ਸਰਕਾਰ ਨੇ ‘ਸਫਾਈ ਮੁਹਿੰਮ 2.0’ 12 ਸਤੰਬਰ ਤੱਕ ਵਧਾਈ, 5400 ਤੋਂ ਵੱਧ ਸ਼ਿਕਾਇਤਾਂ ਦਾ ਕੀਤਾ ਨਿਪਟਾਰਾ: ਹਰਜੋਤ ਸਿੰਘ ਬੈਂਸ

ਭਗਵੰਤ ਮਾਨ ਸਰਕਾਰ ਨੇ ‘ਸਫਾਈ ਮੁਹਿੰਮ 2.0’ 12 ਸਤੰਬਰ ਤੱਕ ਵਧਾਈ, 5400 ਤੋਂ ਵੱਧ ਸ਼ਿਕਾਇਤਾਂ ਦਾ ਕੀਤਾ ਨਿਪਟਾਰਾ: ਹਰਜੋਤ ਸਿੰਘ ਬੈਂਸ

4 hours ago
Hindi News
English News
Tuesday, September 8, 2026
No Result
View All Result
29 °c
Chandigarh
30 ° Wed
30 ° Thu
30 ° Fri
30 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਜਾਅਲੀ ਕਾਗਜ਼ਾਂ ਰਾਹੀ ਬੈਂਕ ਤੋਂ 40 ਲੱਖ ਰੁਪਏ ਦਾ ਹੱਦ ਕਰਜ਼ਾ ਲੈਣ ਵਾਲੇ ਸੱਤ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ

May 6, 2024
in ਪੰਜਾਬ
ਜਾਅਲੀ ਕਾਗਜ਼ਾਂ ਰਾਹੀ ਬੈਂਕ ਤੋਂ 40 ਲੱਖ ਰੁਪਏ ਦਾ ਹੱਦ ਕਰਜ਼ਾ ਲੈਣ ਵਾਲੇ ਸੱਤ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ

ਜਾਅਲੀ ਕਾਗਜ਼ਾਂ ਰਾਹੀ ਬੈਂਕ ਤੋਂ 40 ਲੱਖ ਰੁਪਏ ਦਾ ਹੱਦ ਕਰਜ਼ਾ ਲੈਣ ਵਾਲੇ ਸੱਤ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ

ਵਿਜੀਲੈਂਸ ਬਿਉਰੋ ਵੱਲੋਂ ਤਿੰਨ ਮੁਲਜ਼ਮ ਗ੍ਰਿਫਤਾਰ

ਚੰਡੀਗੜ੍ਹ 6 ਮਈ (ਵਿਸ਼ਵ ਵਾਰਤਾ):- ਪੰਜਾਬ ਵਿਜੀਲੈਂਸ ਬਿਉਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਮਾਲ ਵਿਭਾਗ ਦੇ ਰਿਕਾਰਡ ਵਿੱਚ ਫੇਬਦਲ ਕਰਕੇ ਜਾਅਲੀ ਜਮਾਂਬੰਦੀਆਂ ਦੇ ਅਧਾਰ ਉਪਰ ਐਚ.ਡੀ.ਐਫ.ਸੀ ਬੈਂਕ ਤੋਂ 40 ਲੱਖ ਰੁਪਏ ਦਾ ਖੇਤੀਬਾੜੀ ਹੱਦ ਕਰਜ਼ਾ ਹਾਸਲ ਕਰਨ ਖਿਲ਼ਾਫ ਸੱਤ ਵਿਅਕਤੀਆਂ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਧੀਨ ਮੁਕੱਦਮਾ ਦਰਜ ਕਰਕੇ ਉਨ੍ਹਾਂ ਮੁਲਜ਼ਮਾਂ ਵਿੱਚੋਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਇਸ ਮੁਕੱਦਮੇ ਦੀ ਹੋਰ ਜਾਂਚ ਜਾਰੀ ਹੈ।

ਇਹ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਉਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਕੇਸ ਵਿੱਚ ਨਵਦੀਪ ਸਿੰਘ ਵਾਸੀ ਪਿੰਡ ਕੋਹਰ ਸਿੰਘ ਵਾਲਾ, ਤਹਿਸੀਲ ਗੁਰੂਹਰਸਹਾਏ ਜਿਲ੍ਹਾ ਫਿਰੋਜਪੁਰ, ਵਿਨੋਦ ਕੁਮਾਰ ਤੇ ਅਮਰਜੀਤ ਸਿੰਘ, ਦੋਵੇਂ ਮਾਲ ਪਟਵਾਰੀ, ਹਲਕਾ ਬਹਾਦਰ ਕੇ, ਤਹਿਸੀਲ ਗੁਰੂਹਰਸਹਾਏ ਜਿਲ੍ਹਾ ਫਿਰੋਜਪੁਰ, ਜੋਗਿੰਦਰ ਸਿੰਘ ਉਰਫ ਬਿੱਟੂ, ਸਹਾਇਕ ਮਾਲ ਪਟਵਾਰੀ, ਪਰਮਿੰਦਰ ਸਿੰਘ, ਏ.ਐਸ.ਐਮ. ਫਰਦ ਕੇਂਦਰ ਗੁਰੂਹਰਸਹਾਏ, ਕੁਲਵਿੰਦਰ ਸਿੰਘ ਰਿਲੇਸ਼ਨਸਿਪ ਮੈਨੇਜਰ, ਐਚ.ਡੀ.ਐਫ.ਸੀ. ਬੈਂਕ ਬ੍ਰਾਂਚ ਗੁਰੂਹਰਸਹਾਏ, ਜਾਮਨ ਦਵਿੰਦਰ ਸਿੰਘ ਪੁੱਤਰ ਪਿੰਡ ਕੋਹਰ ਸਿੰਘ ਵਾਲਾ, ਜਿਲ੍ਹਾ ਫਿਰੋਜਪੁਰ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ। ਇੰਨਾਂ ਮੁਲਜ਼ਮਾਂ ਵਿੱਚੋਂ ਜੋਗਿੰਦਰ ਸਿੰਘ ਉਰਫ ਬਿੱਟੂ, ਅਮਰਜੀਤ ਸਿੰਘ ਮਾਲ ਪਟਵਾਰੀ ਅਤੇ ਦਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।
ਹੋਰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਉਕਤ ਮੁਕੱਦਮਾ ਸ਼ਿਕਾਇਤ ਨੰਬਰ 89/19 ਫਿਰੋਜਪੁਰ ਦੀ ਪੜਤਾਲ ਤੋ ਬਾਅਦ ਦਰਜ ਕੀਤਾ ਗਿਆ ਹੈ। ਇਸ ਸ਼ਿਕਾਇਤ ਦੀ ਪੜਤਾਲ ਤੋਂ ਪਾਇਆ ਗਿਆ ਕਿ ਉਕਤ ਨਵਦੀਪ ਸਿੰਘ, ਵਿਨੋਦ ਕੁਮਾਰ ਮਾਲ ਪਟਵਾਰੀ, ਜੋਗਿੰਦਰ ਸਿੰਘ ਉਰਫ ਬਿੱਟੂ ਅਤੇ ਪਰਮਿੰਦਰ ਸਿੰਘ ਏ.ਐਸ.ਐਮ. ਨੇ ਆਪਸ ਵਿੱਚ ਸਾਜ-ਬਾਜ ਹੋ ਕੇ ਮਾਲ ਵਿਭਾਗ ਦੇ ਰਿਕਾਰਡ ਵਿੱਚ ਜਾਅਲੀ ਇੰਦਰਾਜ ਕਰਕੇ ਫਰਜੀ ਜਮਾਂਬੰਦੀਆਂ ਤਿਆਰ ਕੀਤੀਆਂ ਜਿਸ ਦੇ ਅਧਾਰ ਉੱਤੇ ਸਾਲ 2016 ਵਿੱਚ ਨਵਦੀਪ ਸਿੰਘ ਦੇ ਨਾਮ ਉਪਰ ਐਚ.ਡੀ.ਐਫ.ਸੀ. ਬੈਂਕ ਦੇ ਕਰਮਚਾਰੀਆਂ ਨਾਲ ਮਿਲੀਭੁਗਤ ਰਾਹੀਂ 40 ਲੱਖ ਰੁਪਏ ਦੇ ਕਰਜ਼ੇ ਦੀ ਲਿਮਟ ਹਾਸਲ ਕਰ ਲਈ।
ਬੁਲਾਰੇ ਨੇ ਦੱਸਿਆ ਕਿ ਬਾਅਦ ਵਿੱਚ ਇਸ ਘਪਲੇਬਾਜੀ ਸਬੰਧੀ ਪਤਾ ਲੱਗਣ ਤੇ ਬੈਂਕ ਤੋਂ ਇਹ ਹਾਸਲ ਕੀਤੀ ਰਕਮ 40 ਲੱਖ ਰੁਪਏ ਸਾਲ 2019 ਵਿੱਚ ਜਮਾ ਕਰਵਾ ਦਿੱਤੀ। ਇਸੇ ਤਰਾਂ ਇੱਕ ਹੋਰ ਜੁਰਮ ਕਰਦਿਆਂ ਨਵਦੀਪ ਸਿੰਘ ਪਿੰਡ ਕੋਹਰ ਸਿੰਘ ਵਾਲਾ ਨੇ ਕੇਨਰਾ ਬੈਂਕ ਫਰੀਦਕੋਟ ਤੋਂ ਕਰਜ਼ਾ ਲੈਣ ਲਈ ਸਾਲ 2016 ਵਿੱਚ ਬੈਂਕ ਨੂੰ ਦਰਖਾਸਤ ਦਿੱਤੀ ਪਰ ਇਸ ਕਰਜ਼ੇ ਮੌਕੇ ਐਚ.ਡੀ.ਐਫ.ਸੀ. ਬੈਂਕ ਗੁਰੂਹਰਸਹਾਏ ਦੇ ਪਾਸ ਆੜ-ਰਹਿਣ ਦਿਖਾਏ ਹੋਏ ਜਮੀਨ ਦੇ ਖਸਰਾ ਨੰਬਰਾਂ ਦੇ ਆਧਾਰ ਦੇ ਕੇਸ ਅਪਲਾਈ ਕੀਤਾ ਪ੍ਰੰਤੂ ਸੁਰਿੰਦਰ ਕੁਮਾਰ ਕੇਨਰਾ ਬੈਂਕ ਫਰੀਦਕੋਟ ਵੱਲੋਂ ਇਸ ਕਰਜਾ ਮੰਨਜੂਰ ਨਹੀਂ ਕੀਤਾ ਗਿਆ।
ਇਸ ਤੋਂ ਇਲਾਵਾ ਉਕਤ ਮੁਲਜ਼ਮ ਜੋਗਿੰਦਰ ਸਿੰਘ ਉਰਫ ਬਿੱਟੂ ਵੱਲੋਂ ਆਪਣੇ ਨਾਮ ਉਪਰ 122 ਕਨਾਲ 13 ਮਰਲੇ ਦੀ ਜਾਅਲੀ ਜਮਾਂਬੰਦੀ ਤਿਆਰ ਕਰਕੇ ਐਕਸਿਸ ਬੈਂਕ ਜਲਾਲਾਬਾਦ ਜਿਲ੍ਹਾ ਫਾਜਿਲਕਾ ਤੋਂ 32 ਲੱਖ ਰੁਪਏ ਦੀ ਲੋਨ ਲਿਮਟ ਹਾਸਲ ਕਰਨ ਲਈ ਕੇਸ ਲਗਾਇਆ ਸੀ ਪਰ ਬੈਂਕ ਵੱਲੋ ਫਿਜੀਕਲ ਵੈਰੀਫਿਕੇਸ਼ਨ ਮੌਕੇ ਜਾਅਲੀ ਜਮਾਂਬੰਦੀਆਂ ਬਾਰੇ ਪਤਾ ਲੱਗਣ ਪਰ ਇਹ ਹੱਦ ਕਰਜ਼ਾ ਪਾਸ ਨਹੀਂ ਕੀਤਾ ਗਿਆ। ਉਪਰੰਤ ਵਿਨੋਦ ਕੁਮਾਰ ਪਟਵਾਰੀ ਦੀ ਬਦਲੀ ਹੋਣ ਉੱਤੇ ਅਮਰਜੀਤ ਸਿੰਘ ਪਟਵਾਰੀ ਨੇ ਉਕਤ ਚਾਰੋਂ ਵਿਅਕਤੀਆਂ ਵਿਨੋਦ ਕੁਮਾਰ ਪਟਵਾਰੀ, ਜੋਗਿੰਦਰ ਸਿੰਘ ਪ੍ਰਾਈਵੇਟ ਸਹਾਇਕ ਪਟਵਾਰੀ, ਪਰਮਿੰਦਰ ਸਿੰਘ ਏ.ਐਸ.ਐਮ. ਵੱਲੋਂ ਤਿਆਰ ਕੀਤੀਆਂ ਜਾਅਲੀ ਜਮਾਂਬੰਦੀਆਂ ਤੇ ਦਸਤਾਵੇਜਾਂ ਦਾ ਪਤਾ ਲੱਗਣ ਉਪਰੰਤ ਵੀ ਕਿਸੇ ਦੋਸ਼ੀ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਦੀ ਬਜਾਏ ਉਨ੍ਹਾਂ ਜਾਅਲੀ ਜਮਾਂਬੰਦੀਆਂ ਦੇ ਇੰਦਰਾਜਾਂ ਦੀ ਦਰੁਸਤਗੀ ਸਬੰਧੀ ਰਪਟ ਫਰਦ-ਬਦਰ ਤਿਆਰ ਕਰਕੇ ਹਲਕਾ ਕਾਨੂੰਨਗੋ ਅਤੇ ਤਹਿਸੀਲਦਾਰ ਗੁਰੂਹਰਸਹਾਏ ਪਾਸੋਂ ਮੰਨਜੂਰ ਕਰਵਾਈਆਂ। ਇਸ ਤੋਂ ਇਲਾਵਾ ਕੁਲਵਿੰਦਰ ਸਿੰਘ ਰਿਲੇਸ਼ਨਸਿਪ ਮੈਨੇਜਰ, ਐਚ.ਡੀ.ਐਫ.ਸੀ. ਬੈਂਕ ਬ੍ਰਾਂਚ ਗੁਰੂਹਰਸਹਾਏ ਨੇ ਜਾਅਲੀ ਜਮਾਂਬੰਦੀਆਂ ਵਾਲੀ ਜਮੀਨ ਦੀ ਫਿਜੀਕਲ ਤਸਦੀਕ ਕਰਕੇ ਖੇਤੀਬਾੜੀ ਹੱਦ ਕਰਜ਼ਾ ਲਿਮਿਟ ਹਾਸਲ ਕਰਨ ਵਿੱਚ ਮੁਲਜ਼ਮਾਂ ਦੀ ਮੱਦਦ ਕੀਤੀ। ਇਸੇ ਤਰਾਂ ਜਾਮਨ (ਗਾਰੰਟਰ) ਦਵਿੰਦਰ ਸਿੰਘ ਪਿੰਡ ਕੋਹਰ ਸਿੰਘ ਵਾਲਾ ਨੇ ਨਵਦੀਪ ਸਿੰਘ ਦੀ ਬੈਂਕ ਦੇ ਦਸਤਾਵੇਜਾਂ ਉਪਰ ਝੂਠੀ ਗਰੰਟੀ/ਗਵਾਹੀ ਪਾਈ।
ਬੁਲਾਰੇ ਨੇ ਕਿਹਾ ਕਿ ਅਜਿਹਾ ਕਰਕੇ ਉਕਤ ਮੁਲਜ਼ਮਾਂ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ 13 (1) (ਏ), 13 (2) ਅਤੇ ਆਈ.ਪੀ.ਸੀ. ਦੀ ਧਾਰਾ 409, 420, 465, 466, 467, 471, 120-ਬੀ ਬਿਓਰੋ ਦੇ ਥਾਣਾ ਫਿਰੋਜਪੁਰ ਰੇਂਜ ਵਿਖੇ ਮੁਕੱਦਮਾ ਦਰਜ ਕਰ ਲਿਆ ਹੈ। ਬਾਕੀ ਮੁਲਜ਼ਮਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

Tags: BREAKING NEWSLATEST PUNJABI NEWSWEB PORTALWISHAVWARTA.INਮੁਕੱਦਮਾ ਦਰਜਵਿਜੀਲੈਂਸ ਬਿਉਰੋ
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਚੋਰਾਂ ਦੇ ਹੌਸਲੇ ਬੁਲੰਦ! ਜੱਜ ਦੀ ਕੋਠੀ ਨੂੰ ਬਣਾਇਆ ਨਿਸ਼ਾਨਾ

ਚੋਰਾਂ ਦੇ ਹੌਸਲੇ ਬੁਲੰਦ! ਜੱਜ ਦੀ ਕੋਠੀ ਨੂੰ ਬਣਾਇਆ ਨਿਸ਼ਾਨਾ

by Jaspreet Kaur
September 8, 2026
0

ਚੋਰਾਂ ਦੇ ਹੌਸਲੇ ਬੁਲੰਦ! ਜੱਜ ਦੀ ਕੋਠੀ ਨੂੰ ਬਣਾਇਆ ਨਿਸ਼ਾਨਾ ਪੁਲਿਸ ਨੇ ਮੁਲਜ਼ਮਾਂ ਨੂੰ ਕੀਤਾ ਕਾਬੂ ਫਰੀਦਕੋਟ, 8 ਸਤੰਬਰ 2026...

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Jaspreet Kaur
September 8, 2026
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 8 ਸਤੰਬਰ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

ਬਾਬਾ ਸਾਹਿਬ ਦੇ ਬੁੱਤ ਨਾਲ ਛੇੜਛਾੜ, ਇਲਾਕੇ ’ਚ ਤਣਾਅ ਦਾ ਮਾਹੌਲ!

ਬਾਬਾ ਸਾਹਿਬ ਦੇ ਬੁੱਤ ਨਾਲ ਛੇੜਛਾੜ, ਇਲਾਕੇ ’ਚ ਤਣਾਅ ਦਾ ਮਾਹੌਲ!

by Jaspreet Kaur
September 8, 2026
0

ਬਾਬਾ ਸਾਹਿਬ ਦੇ ਬੁੱਤ ਨਾਲ ਛੇੜਛਾੜ, ਇਲਾਕੇ ’ਚ ਤਣਾਅ ਦਾ ਮਾਹੌਲ! ਲੁਧਿਆਣਾ, 8 ਸਤੰਬਰ 2026 (ਵਿਸ਼ਵ ਵਾਰਤਾ): ਲੁਧਿਆਣਾ ਦੇ ਜਲੰਧਰ...

ਸਾਨੂੰ ਉਤਪਾਦਨ ਦੇ ਨਾਲ-ਨਾਲ ਆਪਣੇ ਉਤਪਾਦਾਂ ਦਾ ਬਿਹਤਰ ਮੰਡੀਕਰਨ ਕਰਨਾ ਵੀ ਆਉਣਾ ਚਾਹੀਦੈ: ਗੁਰਮੀਤ ਸਿੰਘ ਖੁੱਡੀਆਂ

ਸਾਨੂੰ ਉਤਪਾਦਨ ਦੇ ਨਾਲ-ਨਾਲ ਆਪਣੇ ਉਤਪਾਦਾਂ ਦਾ ਬਿਹਤਰ ਮੰਡੀਕਰਨ ਕਰਨਾ ਵੀ ਆਉਣਾ ਚਾਹੀਦੈ: ਗੁਰਮੀਤ ਸਿੰਘ ਖੁੱਡੀਆਂ

by Ankit
September 8, 2026
0

ਸਾਨੂੰ ਉਤਪਾਦਨ ਦੇ ਨਾਲ-ਨਾਲ ਆਪਣੇ ਉਤਪਾਦਾਂ ਦਾ ਬਿਹਤਰ ਮੰਡੀਕਰਨ ਕਰਨਾ ਵੀ ਆਉਣਾ ਚਾਹੀਦੈ: ਗੁਰਮੀਤ ਸਿੰਘ ਖੁੱਡੀਆਂ *ਪੰਜਾਬ ਸਰਕਾਰ ਨੇ ਸਵੈ-ਸਹਾਇਤਾ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਚੋਰਾਂ ਦੇ ਹੌਸਲੇ ਬੁਲੰਦ! ਜੱਜ ਦੀ ਕੋਠੀ ਨੂੰ ਬਣਾਇਆ ਨਿਸ਼ਾਨਾ

ਚੋਰਾਂ ਦੇ ਹੌਸਲੇ ਬੁਲੰਦ! ਜੱਜ ਦੀ ਕੋਠੀ ਨੂੰ ਬਣਾਇਆ ਨਿਸ਼ਾਨਾ

by Jaspreet Kaur
September 8, 2026
0

ਚੋਰਾਂ ਦੇ ਹੌਸਲੇ ਬੁਲੰਦ! ਜੱਜ ਦੀ ਕੋਠੀ ਨੂੰ ਬਣਾਇਆ ਨਿਸ਼ਾਨਾ ਪੁਲਿਸ ਨੇ ਮੁਲਜ਼ਮਾਂ ਨੂੰ ਕੀਤਾ ਕਾਬੂ ਫਰੀਦਕੋਟ, 8 ਸਤੰਬਰ 2026...

Most Popular

National: ਨੇਪਾਲ ‘ਚ ਕੁਦਰਤੀ ਆਫ਼ਤ ਤੋਂ ਬਾਅਦ ਹੁਣ ਹਿਮਾਚਲ ‘ਚ ਵੀ ਗਲੇਸ਼ੀਅਲ ਝੀਲਾਂ ਨੂੰ ਲੈ ਕੇ ਵਧੀ ਚਿੰਤਾ

National: ਨੇਪਾਲ ‘ਚ ਕੁਦਰਤੀ ਆਫ਼ਤ ਤੋਂ ਬਾਅਦ ਹੁਣ ਹਿਮਾਚਲ ‘ਚ ਵੀ ਗਲੇਸ਼ੀਅਲ ਝੀਲਾਂ ਨੂੰ ਲੈ ਕੇ ਵਧੀ ਚਿੰਤਾ

by Ranjit Singh
2 weeks ago
0

National: ਨੇਪਾਲ 'ਚ ਕੁਦਰਤੀ ਆਫ਼ਤ ਤੋਂ ਬਾਅਦ ਹੁਣ ਹਿਮਾਚਲ 'ਚ ਵੀ ਗਲੇਸ਼ੀਅਲ ਝੀਲਾਂ ਨੂੰ ਲੈ ਕੇ ਵਧੀ ਚਿੰਤਾ ਚੰਡੀਗੜ੍ਹ, 28...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 