ਜਾਣੋ – ਕਿਓਂ ਆਪਸ ‘ਚ ਲੜ ਮਰੇ ਜੇਲ੍ਹ ਵਿੱਚ ਕੈਦੀ, ਡੀਆਈਜੀ ਨੇ ਦੱਸੀ ਸਾਰੀ ਗੱਲ, ਕਈਆਂ ਖਿਲਾਫ਼ ਮਾਮਲਾ ਦਰਜ
ਸੰਗਰੂਰ, 20 ਅਪ੍ਰੈਲ : 19 ਅਪ੍ਰੈਲ ਦੀ ਰਾਤ ਨੂੰ 7 ਵਜੇ ਦੇ ਕਰੀਬ ਸੰਗਰੂਰ ਜੇਲ੍ਹ ‘ਚ 8 ਕੈਦੀਆਂ ਵੱਲੋਂ ਚਾਰ ਕੈਦੀਆਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਸੀ, ਜਿਸ ‘ਚ ਦੋ ਕੈਦੀਆਂ ਦੀ ਮੌਤ ਹੋ ਗਈ ਸੀ ਅਤੇ ਦੋ ਕੈਦੀਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਅੱਜ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਦੇ ਹੋਏ ਡੀ.ਆਈ.ਜੀ.ਹਰਚਰਨ ਸਿੰਘ ਭੁੱਲਰ ਨੇ ਸੰਗਰੂਰ ਜੇਲ੍ਹ ਦਾ ਦੌਰਾ ਕਰਕੇ ਦੱਸਿਆ ਕਿ ਇਸ ਪੂਰੇ ਮਾਮਲੇ ਵਿੱਚ ਦੋ ਕੈਦੀ ਰਾਜਿੰਦਰ ਹਸਪਤਾਲ ਪਟਿਆਲਾ ਵਿੱਚ ਜ਼ੇਰੇ ਇਲਾਜ ਹਨ ਇਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਇਸ ਮਾਮਲੇ ‘ਚ ਮਲੇਰਕੋਟਲਾ ਦੇ ਜ਼ਖਮੀ ਕੈਦੀ ਸਹਿਵਾਜ਼ ਦੀ ਮਾਂ ਨੇ ਸੰਗਰੂਰ ਜੇਲ ‘ਚ ਪਹੁੰਚ ਕੇ ਰੋਂਦੇ ਹੋਏ ਦੋਸ਼ ਲਗਾਇਆ ਕਿ ਬੀਤੀ ਰਾਤ ਕਰੀਬ 7 ਵਜੇ ਉਸ ਦੇ ਲੜਕੇ ਨੂੰ ਜੇਲ ਦੇ ਅੰਦਰ ਹੀ ਪੂਰੀ ਤਰ੍ਹਾਂ ਕੁੱਟਿਆ ਗਿਆ ਸੀ ਪਰ ਜੇਲ ਪੁਲਸ ਨੇ ਐੱਸ ਇਸ ਘਟਨਾ ਬਾਰੇ ਨਾ ਤਾਂ ਸਾਨੂੰ ਪੁਲਿਸ ਵੱਲੋਂ ਕੋਈ ਫੋਨ ਆਇਆ ਹੈ ਅਤੇ ਨਾ ਹੀ ਕੋਈ ਸੂਚਨਾ ਦਿੱਤੀ ਗਈ ਹੈ ਅਤੇ ਹੁਣ ਮੈਂ ਜੇਲ੍ਹ ਦੇ ਬਾਹਰ ਖੜ੍ਹਾ ਹਾਂ, ਨਾ ਤਾਂ ਮੇਰੀ ਕਿਸੇ ਨਾਲ ਜਾਣ-ਪਛਾਣ ਕਰਵਾਈ ਜਾ ਰਹੀ ਹੈ ਅਤੇ ਨਾ ਹੀ ਮੈਨੂੰ ਕੋਈ ਜਾਣਕਾਰੀ ਦਿੱਤੀ ਜਾ ਰਹੀ ਹੈ