ਇਨੈਲੋ ਵੱਲੋਂ ਉਮੀਦਵਾਰਾਂ ਦੀ ਸੂਚੀ ਜਾਰੀ, ਅੰਬਾਲਾ ‘ਚ ਪੰਜਾਬੀ ਚਿਹਰਾ
ਦਿੱਲੀ, 18 ਅਪ੍ਰੈਲ : ਇਨੈਲੋ ਨੇ ਹਰਿਆਣਾ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਨੈਲੋ ਨੇ ਕੁਰੂਕਸ਼ੇਤਰ ਤੋਂ ਅਭੈ ਸਿੰਘ ਚੌਟਾਲਾ, ਹਿਸਾਰ ਤੋਂ ਸੁਨੈਨਾ ਚੌਟਾਲਾ ਅਤੇ ਅੰਬਾਲਾ ਤੋਂ ਸਰਦਾਰ ਗੁਰਪ੍ਰੀਤ ਸਿੰਘ ਨੂੰ ਲੋਕ ਸਭਾ ਟਿਕਟ ਦਿੱਤੀ ਹੈ। ਬਾਕੀ 7 ਉਮੀਦਵਾਰਾਂ ਦੀ ਸੂਚੀ 22 ਅਪ੍ਰੈਲ ਨੂੰ ਜਾਰੀ ਕੀਤੀ ਜਾਵੇਗੀ। ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਲੋਕ ਸਭਾ ਹਲਕੇ ਵਿੱਚ ਇੱਕ ਪੰਜਾਬੀ ਚਿਹਰਾ ਮੈਦਾਨ ਵਿੱਚ ਉਤਰਿਆ ਹੈ।