ਪੇਪਰ ਫੈਕਟਰੀ ‘ਚ ਧਮਾਕਾ, ਇਕ ਦੀ ਮੌਤ- ਤਿੰਨ ਜ਼ਖਮੀ
ਹਨੋਈ, 10ਅਪ੍ਰੈਲ (IANS,ਵਿਸ਼ਵ ਵਾਰਤਾ) ਵੀਅਤਨਾਮ ਦੇ ਬਾਕ ਨਿਨਹ ਸੂਬੇ ਵਿਚ ਮੰਗਲਵਾਰ ਸਵੇਰੇ ਇਕ ਕਾਗਜ਼ ਫੈਕਟਰੀ ਵਿੱਚ ਹੋਏ ਇਕ ਵੱਡੇ ਧਮਾਕੇ ‘ਚ ਕਰਮਚਾਰੀ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਸਥਾਨਕ ਮੀਡੀਆ ਰਿਪੋਰਟ ਅਨੁਸਾਰ ਫੂ ਲਾਮ ਉਦਯੋਗਿਕ ਕਲੱਸਟਰ ਵਿਚ ਹੰਗ ਲੋਈ ਪੇਪਰ ਜੁਆਇੰਟ ਸਟਾਕ ਕੰਪਨੀ ਵਿਚ ਸਵੇਰੇ 10:30 ਵਜੇ ਦੇ ਕਰੀਬ ਧਮਾਕਾ ਉਸ ਸਮੇਂ ਹੋਇਆ ਜਦੋਂ ਕਰਮਚਾਰੀ ਮਸ਼ੀਨਾਂ ਦੀ ਮੁਰੰਮਤ ਕਰ ਰਹੇ ਸਨ। ਇੱਕ 31 ਸਾਲਾ ਮਜ਼ਦੂਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਦੋ ਹੋਰਾਂ ਨੂੰ ਐਮਰਜੈਂਸੀ ਵਿੱਚ ਹਸਪਤਾਲ ਲਿਜਾਇਆ ਗਿਆ।