ਵਿਸਾਖੀ ਦੇ ਸਮਾਗਮ ’ਚ ਦਸਤਾਰ ਸਜਾ ਕੇ ਪਹੁੰਚੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਰੀ ਐਲਬਨੀਜ਼
ਸਿੱਖ ਵਲੰਟੀਅਰਾਂ ਦੀ ਸੇਵਾਭਾਵਨਾ ਦੀ ਕੀਤੀ ਸ਼ਲਾਘਾ
ਮੈਲਬਰਨ,8ਅਪ੍ਰੈਲ(ਗੁਰਪੁਨੀਤ ਸਿੱਧੂ) ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਐਤਵਾਰ ਨੂੰ ਸਿੱਖ ਵਾਲੰਟੀਅਰਜ਼ ਆਸਟਰੇਲੀਆ’ ਸੰਸਥਾ ਵੱਲੋਂ ਵਿਸਾਖੀ ਨੂੰ ਸਮਰਪਿਤ ਕਰਵਾਏ ਗਏ ਸਮਾਗਮ ‘ਚ ਸ਼ਿਰਕਤ ਕੀਤੀ। ਸ਼ਹਿਰ ‘ਚ ਕਰਵਾਏ ਗਏ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਜੋ ਕਿ ਇੱਥੇ ਸਿੱਖੀ ਭੇਸ਼ਭੂਸ਼ਾ ‘ਚ ਕੇਸਰੀ ਦਸਤਾਰ ਸਜ਼ਾ ਕੇ ਪਹੁੰਚੇ ਸਨ ਨੇ ਸਿੱਖ ਭਾਈਚਾਰੇ ਨੂੰ ਵਿਸਾਖੀ ਦੀ ਵਧਾਈ ਦਿੱਤੀ ਅਤੇ ਸਿੱਖ ਵਲੰਟੀਅਰਾਂ ਦੀ ਸੇਵਾਭਾਵਨਾ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਐਲਬਨੀਜ਼ ਨੇ ਕਿਹਾ ਕਿ ਇਹ ਸੰਸਥਾ ਇੱਕ ਦਹਾਕੇ ਤੋਂ ਨਿਸ਼ਕਾਮ ਸੇਵਾ ਕਰ ਰਹੀ ਹੈ। ਸਿੱਖ ਵਲੰਟੀਅਰਜ਼ ਆਸਟ੍ਰੇਲੀਆ ਨੇ ਕੁਦਰਤੀ ਆਫ਼ਤਾਂ ਦੌਰਾਨ ਲੋੜਵੰਦ ਆਸਟ੍ਰੇਲੀਅਨਾਂ ਦੀ ਮਦਦ ਕਰਨ ਦੇ 10 ਸਾਲ ਪੂਰੇ ਕੀਤੇ ਹਨ ਅਤੇ ਸੰਕਟ ਵਿੱਚ ਘਿਰੇ ਲੋਕਾਂ ਨੂੰ ਭੋਜਨ ਅਤੇ ਸਹਾਇਤਾ ਪ੍ਰਦਾਨ ਕੀਤੀ ਹੈ। ਇੱਕ ਦਹਾਕੇ ਬਾਅਦ ਵੀ ਇਹ ਸੰਸਥਾ ਪੂਰੇ ਜੋਸ਼ ਤੇ ਊਰਜਾ ਨਾਲ ਕੰਮ ਕਰ ਰਹੀ ਹੈ।
https://x.com/AlboMP/status/1776839083907776842?t=iE-Vr_FM-3YAgX6HfrtDaA&s=08