IPL 2024 ‘ਚ ਮੁੰਬਈ ਇੰਡੀਅਨਜ਼ ਦੀ ਲਗਾਤਾਰ ਤੀਜੀ ਹਾਰ -ਰਾਜਸਥਾਨ ਰਾਇਲਜ਼ ਨੇ ਹਰਾਇਆ
ਚੰਡੀਗੜ੍ਹ,2ਅਪ੍ਰੈਲ(ਵਿਸ਼ਵ ਵਾਰਤਾ) ਇੰਡੀਅਨ ਪ੍ਰੀਮੀਅਰ ਲੀਗ ਦੇ 17 ਵੇਂ ਸੀਜ਼ਨ ਵਿੱਚ 5 ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ ਲਗਾਤਾਰ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ। ਟੀਮ ਨੂੰ ਰਾਜਸਥਾਨ ਰਾਇਲਜ਼ ਨੇ 6 ਵਿਕਟਾਂ ਨਾਲ ਹਰਾਇਆ। ਸੀਜ਼ਨ ਵਿੱਚ ਰਾਜਸਥਾਨ ਦੀ ਇਹ ਲਗਾਤਾਰ ਤੀਜੀ ਜਿੱਤ ਹੈ। ਸੋਮਵਾਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਕੀਤੀ। ਟੀਮ ਨੇ 20 ਓਵਰਾਂ ‘ਚ 9 ਵਿਕਟਾਂ ਦੇ ਨੁਕਸਾਨ ‘ਤੇ 125 ਦੌੜਾਂ ਬਣਾਈਆਂ। ਟ੍ਰੇਂਟ ਬੋਲਟ ਅਤੇ ਯੁਜਵੇਂਦਰ ਚਾਹਲ ਨੇ 3-3 ਵਿਕਟਾਂ ਲਈਆਂ। ਮੁੰਬਈ ਵੱਲੋਂ ਤਿਲਕ ਵਰਮਾ ਨੇ 32 ਅਤੇ ਹਾਰਦਿਕ ਪੰਡਯਾ ਨੇ 34 ਦੌੜਾਂ ਬਣਾਈਆਂ। ਰਾਜਸਥਾਨ ਨੇ 126 ਦੌੜਾਂ ਦਾ ਟੀਚਾ 15.3 ਓਵਰਾਂ ਵਿੱਚ ਹਾਸਲ ਕਰ ਲਿਆ। ਟੀਮ ਵੱਲੋਂ ਰਿਆਨ ਪਰਾਗ ਨੇ ਅਰਧ ਸੈਂਕੜਾ ਜੜਿਆ, ਉਹ 54 ਦੌੜਾਂ ਬਣਾ ਕੇ ਨਾਟ ਆਊਟ ਰਹੇ। ਮੁੰਬਈ ਲਈ ਆਕਾਸ਼ ਮਧਵਾਲ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ।