ਆਈਪੀਐਲ 2024 ਵਿੱਚ ਅੱਜ ਡਬਲ ਹੈਡਰ ਮੁਕਾਬਲਾ
ਦਿਨ ਦਾ ਪਹਿਲਾ ਮੈਚ ਗੁਜਰਾਤ ਟਾਇਟਨਸ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ
ਚੰਡੀਗੜ੍ਹ, 31ਮਾਰਚ(ਵਿਸ਼ਵ ਵਾਰਤਾ)-ਇੰਡੀਅਨ ਪ੍ਰੀਮੀਅਰ ਲੀਗ ਦੇ 17ਵੇਂ ਸੀਜ਼ਨ ਵਿੱਚ ਅੱਜ ਡਬਲ ਹੈਡਰ ਖੇਡੇ ਜਾਣਗੇ। ਦਿਨ ਦੇ ਪਹਿਲੇ ਮੈਚ ਵਿੱਚ ਗੁਜਰਾਤ ਟਾਇਟਨਸ ਦਾ ਸਾਹਮਣਾ ਸਨਰਾਈਜ਼ਰਸ ਹੈਦਰਾਬਾਦ ਨਾਲ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਵਿੱਚ ਦੁਪਹਿਰ 3:30 ਵਜੇ ਹੋਵੇਗਾ। ਟਾਸ ਦੁਪਹਿਰ 3:00 ਵਜੇ ਹੋਵੇਗਾ।