IPL-2024 ‘ਚ ਲਖਨਊ ਨੇ ਦਰਜ ਕੀਤੀ ਆਪਣੀ ਪਹਿਲੀ ਜਿੱਤ- ਪੰਜਾਬ ਨੂੰ ਹਰਾਇਆ
ਡੈਬਿਊ ਕਰਨ ਵਾਲੇ ਮਯੰਕ ਯਾਦਵ ਨੇ ਲਈਆਂ ਤਿੰਨ ਵਿਕਟਾਂ
ਚੰਡੀਗੜ੍ਹ, 31ਮਾਰਚ(ਵਿਸ਼ਵ ਵਾਰਤਾ)- ਲਖਨਊ ਸੁਪਰਜਾਇੰਟਸ ਨੇ ਇੰਡੀਅਨ ਪ੍ਰੀਮੀਅਰ ਲੀਗ-2024 ਵਿੱਚ ਆਪਣੀ ਪਹਿਲੀ ਜਿੱਤ ਹਾਸਲ ਕੀਤੀ ਹੈ। ਟੀਮ ਨੇ ਮੌਜੂਦਾ ਸੈਸ਼ਨ ਦੇ 11ਵੇਂ ਮੈਚ ਵਿੱਚ ਪੰਜਾਬ ਕਿੰਗਜ਼ ਨੂੰ 21 ਦੌੜਾਂ ਨਾਲ ਹਰਾਇਆ। ਇਸ ਜਿੱਤ ਨਾਲ ਲਖਨਊ ਅੰਕ ਸੂਚੀ ‘ਚ 5ਵੇਂ ਸਥਾਨ ‘ਤੇ ਪਹੁੰਚ ਗਿਆ ਹੈ, ਜਦਕਿ ਸ਼ਿਖਰ ਧਵਨ ਦੀ ਪੰਜਾਬ ਕਿੰਗਜ਼ 6ਵੇਂ ਸਥਾਨ ‘ਤੇ ਪਹੁੰਚ ਗਈ ਹੈ। ਲਖਨਊ ਦੇ ਅਟਲ ਬਿਹਾਰੀ ਵਾਜਪਾਈ ਸਟੇਡੀਅਮ ‘ਚ ਸ਼ਨੀਵਾਰ ਨੂੰ ਟਾਸ ਜਿੱਤ ਕੇ ਬੱਲੇਬਾਜ਼ੀ ਕਰਦੇ ਹੋਏ ਲਖਨਊ ਨੇ 20 ਓਵਰਾਂ ‘ਚ 8 ਵਿਕਟਾਂ ‘ਤੇ 199 ਦੌੜਾਂ ਬਣਾਈਆਂ। ਜਵਾਬ ‘ਚ ਪੰਜਾਬ ਦੀ ਟੀਮ 20 ਓਵਰਾਂ ‘ਚ 5 ਵਿਕਟਾਂ ‘ਤੇ 178 ਦੌੜਾਂ ਹੀ ਬਣਾ ਸਕੀ। 21 ਸਾਲ ਦੇ ਤੇਜ਼ ਗੇਂਦਬਾਜ਼ ਮਯੰਕ ਯਾਦਵ ਨੇ ਡੈਬਿਊ ਮੈਚ ‘ਚ 3 ਵਿਕਟਾਂ ਲਈਆਂ।