ਇੰਡੀਅਨ ਪ੍ਰੀਮੀਅਰ ਲੀਗ-2024 : ਮੈਚ- 11
ਲਖਨਊ ਸੁਪਰਜਾਇੰਟਸ ਤੇ ਪੰਜਾਬ ਕਿੰਗਜ਼ ਵਿਚਾਲੇ ਮੁਕਾਬਲਾ ਜਾਰੀ
ਲਖਨਊ ਨੇ ਪੰਜਾਬ ਲਈ ਸੈੱਟ ਕੀਤਾ ਟਾਰਗੇਟ
ਚੰਡੀਗੜ੍ਹ, 30ਮਾਰਚ(ਵਿਸ਼ਵ ਵਾਰਤਾ) ਇੰਡੀਅਨ ਪ੍ਰੀਮੀਅਰ ਲੀਗ-2024 ਦਾ 11ਵਾਂ ਮੈਚ ਲਖਨਊ ਸੁਪਰਜਾਇੰਟਸ ਅਤੇ ਪੰਜਾਬ ਕਿੰਗਜ਼ ਵਿਚਾਲੇ ਜਾਰੀ ਹੈ। ਲਖਨਊ ਨੇ ਪੰਜਾਬ ਨੂੰ ਜਿੱਤ ਲਈ 200 ਦੌੜਾਂ ਦਾ ਟੀਚਾ ਦਿੱਤਾ ਹੈ। ਅਟਲ ਬਿਹਾਰੀ ਵਾਜਪਾਈ ਸਟੇਡੀਅਮ ‘ਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਦੇ ਹੋਏ ਲਖਨਊ ਨੇ 20 ਓਵਰਾਂ ‘ਚ 8 ਵਿਕਟਾਂ ‘ਤੇ 199 ਦੌੜਾਂ ਬਣਾਈਆਂ। ਲਖਨਊ ਵੱਲੋਂ ਕਵਿੰਟਨ ਡੀ ਕਾਕ ਨੇ 38 ਗੇਂਦਾਂ ‘ਤੇ 54 ਦੌੜਾਂ ਦਾ ਅਰਧ ਸੈਂਕੜਾ ਲਗਾਇਆ, ਜਦਕਿ ਕਪਤਾਨ ਨਿਕੋਲਸ ਪੂਰਨ ਨੇ 21 ਗੇਂਦਾਂ ‘ਤੇ 42 ਦੌੜਾਂ ਬਣਾਈਆਂ। ਕਰੁਣਾਲ ਪੰਡਯਾ ਨੇ 22 ਗੇਂਦਾਂ ‘ਤੇ 43 ਦੌੜਾਂ ਦੀ ਅਜੇਤੂ ਪਾਰੀ ਖੇਡੀ। ਪੰਜਾਬ ਲਈ ਸੈਮ ਕੁਰਨ ਨੇ ਤਿੰਨ ਵਿਕਟਾਂ ਲਈਆਂ, ਜਦਕਿ ਅਰਸ਼ਦੀਪ ਸਿੰਘ ਨੇ 2 ਵਿਕਟਾਂ ਹਾਸਲ ਕੀਤੀਆਂ।