ਪਿਛਲੇ ਦਿਨੀਂ ਵਿਆਹ ਸਮਾਗਮ ਦੌਰਾਨ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲਾ ਇੱਕ ਦੋਸ਼ੀ ਕਾਬੂ, ਵਾਰਦਾਤ ਲਈ ਵਰਤਿਆ ਰਿਵਾਲਵਰ ਬਰਾਮਦ
ਫਾਜਿਲਕਾ,29 ਮਾਰਚ (ਵਿਸ਼ਵ ਵਾਰਤਾ):- ਡਾ. ਪ੍ਰਗਿਆ ਜੈਨ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਫਾਜਿਲਕਾ ਜੀ ਦੀ ਅਗਵਾਈ ਹੇਠ ਫਾਜਿਲਕਾ ਪੁਲਿਸ ਵੱਲੋ ਮਾੜੇ ਅਨਸਰਾਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਪਿੰਡ ਲੱਧੂਵਾਲਾ ਉਤਾੜ, ਥਾਣਾ ਵੈਰੋਕਾ, ਜਿਲ੍ਹਾ ਫਾਜਿਲਕਾ ਵਿੱਚ ਪਿਛਲੇ ਦਿਨੀਂ ਵਿਆਹ ਸਮਾਗਮ ਦੌਰਾਨ ਸ਼ਰਾਰਤੀ ਅਨਸਰਾਂ ਵੱਲੋਂ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਜਿਸਤੇ ਮੁੱਖ ਅਫਸਰ ਥਾਣਾ ਵੈਰੋਕਾ ਐਸ.ਆਈ ਗੁਰਜੰਟ ਸਿੰਘ ਵੱਲੋ ਤੁੰਰਤ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ 32 ਮਿਤੀ 25—03—2024 ਜੁਰਮ 307,506,188 ਆਈ.ਪੀ.ਸੀ, 25/27/54/59 ਆਰਮਜ਼ ਐਕਟ ਥਾਣਾ ਵੈਰੋਕਾ ਦਰਜ ਰਜਿਸਟਰ ਕੀਤਾ ਗਿਆ ਸੀ। ਦੌਰਾਨੇ ਤਫਤੀਸ਼ ਅੱਜ ਮਿਤੀ 28—03—24 ਨੂੰ ਮੁਕੱਦਮਾ ਦੇ ਦੋਸ਼ੀ ਕਰਮਜੀਤ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਪਿੰਡ ਪੱਕਾ ਕਾਲੇ ਵਾਲਾ ਤਹਿ. ਜਲਾਲਬਾਦ ਜਿਲ੍ਹਾ ਫਾਜਿਲਕਾ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਦੋਸ਼ੀ ਪਾਸੋ ਘਟਨਾ ਸਮੇ ਵਰਤਿਆ ਰਿਵਾਲਵਰ 32 ਬੋਰ ਬਰਾਮਦ ਕੀਤਾ ਗਿਆ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।