ਇੰਡੀਅਨ ਪ੍ਰੀਮੀਅਰ ਲੀਗ ਦਾ 7ਵਾਂ ਮੈਚ ਅੱਜ
ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਇਟਨਸ ਹੋਣਗੀਆਂ ਆਹਮੋ-ਸਾਹਮਣੇ
ਚੰਡੀਗੜ੍ਹ, 26ਮਾਰਚ(ਵਿਸ਼ਵ ਵਾਰਤਾ) ਇੰਡੀਅਨ ਪ੍ਰੀਮੀਅਰ ਲੀਗ 2024 (IPL) ਦਾ 7ਵਾਂ ਮੈਚ ਅੱਜ ਯਾਨੀ ਮੰਗਲਵਾਰ ਨੂੰ ਪਿਛਲੀ ਵਾਰ ਦੀਆਂ ਫਾਈਨਲਿਸਟ ਚੇਨਈ ਸੁਪਰ ਕਿੰਗਜ਼ (CSK) ਅਤੇ ਗੁਜਰਾਤ ਟਾਇਟਨਸ (GT) ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਐੱਮਏ ਚਿਦੰਬਰਮ ਸਟੇਡੀਅਮ, ਚੇਨਈ ‘ਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਟਾਸ ਸ਼ਾਮ 7 ਵਜੇ ਹੋਵੇਗਾ। ਗੌਰਤਲਬ ਹੈ ਕਿ IPL 2023 ਸੀਜ਼ਨ ਦਾ ਫਾਈਨਲ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਖੇਡਿਆ ਗਿਆ ਸੀ। ਜਿੱਥੇ ਚੇਨੱਈ ਨੇ ਗੁਜਰਾਤ ਨੂੰ 5 ਵਿਕਟਾਂ ਨਾਲ ਹਰਾਇਆ ਸੀ।