ਦਿੱਲੀ ਕੈਪੀਟਲਜ਼ ਨੂੰ ਹਰਾ ਕੇ ਰਾਇਲ ਚੈਲੰਜਰਜ਼ ਬੰਗਲੌਰ ਨੇ WPL ਸੀਜ਼ਨ 2 ਦਾ ਖਿਤਾਬ ਜਿੱਤਿਆ
ਚੰਡੀਗੜ੍ਹ, 18ਮਾਰਚ(ਵਿਸ਼ਵ ਵਾਰਤਾ) ਰਾਇਲ ਚੈਲੰਜਰਜ਼ ਬੈਂਗਲੌਰ ਨੇ ਮਹਿਲਾ ਪ੍ਰੀਮੀਅਰ ਲੀਗ ‘ਚ ਆਪਣਾ ਪਹਿਲਾ ਖਿਤਾਬ ਜਿੱਤ ਲਿਆ ਹੈ। ਟੀਮ ਨੇ ਫਾਈਨਲ ਮੁਕਾਬਲੇ ਵਿੱਚ ਦਿੱਲੀ ਕੈਪੀਟਲਜ਼ ਨੂੰ 8 ਵਿਕਟਾਂ ਨਾਲ ਹਰਾਇਆ। ਨਵੀਂ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ‘ਚ ਐਤਵਾਰ ਨੂੰ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਆਈ ਦਿੱਲੀ ਕੈਪੀਟਲਸ ਦੀ ਟੀਮ 18.3 ਓਵਰਾਂ ‘ਚ 113 ਦੌੜਾਂ ‘ਤੇ ਆਲ ਆਊਟ ਹੋ ਗਈ। ਜਵਾਬ ‘ਚ ਬੈਂਗਲੁਰੂ ਨੇ 19.3 ਓਵਰਾਂ ‘ਚ 2 ਵਿਕਟਾਂ ‘ਤੇ ਟੀਚਾ ਹਾਸਲ ਕਰ ਲਿਆ।