ਆਈਪੀਐਸ ਸੁਰਿੰਦਰ ਸਿੰਘ ਯਾਦਵ ਹੋਣਗੇ ਚੰਡੀਗੜ੍ਹ ਦੇ ਨਵੇਂ ਡੀਜੀਪੀ
ਚੰਡੀਗੜ੍ਹ,13ਮਾਰਚ(ਵਿਸ਼ਵ ਵਾਰਤਾ)- ਚੰਡੀਗੜ੍ਹ ਦੇ ਡੀਜੀਪੀ ਪ੍ਰਵੀਰ ਰੰਜਨ ਜਲਦੀ ਹੀ ਰਿਲੀਵ ਹੋਣ ਵਾਲੇ ਹਨ ਅਤੇ ਉਹਨਾਂ ਦੀ ਥਾਂ ਚੰਡੀਗੜ੍ਹ ਦੇ ਅਗਲੇ ਡੀਜੀਪੀ 1997 ਬੈਚ ਦੇ ਆਈਪੀਐਸ ਸੁਰਿੰਦਰ ਸਿੰਘ ਯਾਦਵ ਹੋਣਗੇ। ਚਰਚਾ ਹੈ ਕਿ ਆਈਪੀਐਸ ਸੁਰਿੰਦਰ ਯਾਦਵ ਛੇਤੀ ਹੀ ਚੰਡੀਗੜ੍ਹ ਵਿੱਚ ਡੀਜੀਪੀ ਦੇ ਅਹੁਦੇ ’ਤੇ ਜੁਆਇਨ ਕਰਨਗੇ। ਆਈਪੀਐਸ ਯਾਦਵ ਪਹਿਲਾਂ ਆਰਥਿਕ ਅਪਰਾਧ ਵਿੰਗ (ਈਓਡਬਲਯੂ) ਦੇ ਵਿਸ਼ੇਸ਼ ਪੁਲਿਸ ਕਮਿਸ਼ਨਰ (ਸੀਪੀ) ਸਨ।