ਬੁਢਲਾਡਾ, 4 ਅਗਸਤ (ਵਿਸ਼ਵ ਵਾਰਤਾ)- ਸ਼ਹਿਰ ਵਿਚ ਵਿਕਾਸ ਕੰਮ ਨਾ ਹੋਣ ਅਤੇ ਇਸ ਪ®ਤੀ ਸਰਕਾਰੇ—ਦਰਬਾਰੇ ਪੁੱਛਗਿੱਛ ਨਾ ਹੋਣ ਦੇ ਰੋਸ ਨੂੰ ਲੈਕੇ ਸ਼ਹਿਰੀਆਂ ਵੱਲੋਂ ਲਾਇਆ ਗਿਆ ਰੋਸ ਧਰਨਾ ਸ਼ਨੀਵਾਰ ਨੂੰ ਦੂਜੇ ਦਿਨ ਵੀ ਜਾਰੀ ਰਿਹਾ ਅਤੇ ਬੁਢਲਾਡਾ ਵਿਚ ਬਾਜ਼ਾਰ ਵੀ ਪੂਰੀ ਤਰ੍ਹਾਂ ਬੰਦ ਰਹੇ। ਧਰਨਾਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਦਾ ਕੋਈ ਮੰਤਰੀ ਜਾਂ ਨੁਮਾਇੰਦਾ ਸ਼ਹਿਰ ਦੇ ਵਿਕਾਸ ਕੰਮਾਂ ਨੂੰ ਸ਼ੁਰੂ ਕਰਵਾਉਣ ਦਾ ਵਿਸ਼ਵਾਸ਼ ਨਹੀਂ ਦਿੰਦਾ, ਉਦੋਂ ਤੱਕ ਉਨ੍ਹਾਂ ਦਾ ਧਰਨਾ ਅਤੇ ਭੁੱਖ ਹੜਤਾਲ ਜਾਰੀ ਰਹੇਗੀ। ਸ਼ਨੀਵਾਰ ਨੂੰ ਧਰਨੇ ਵਿਚ ਦੂਜੇ ਦਿਨ ਕੁਲਦੀਪ ਬੱਤਰਾ, ਪਰਵਿੰਦਰ ਸਿੰਘ ਬੀਰੇਵਾਲਾ ਅਤੇ ਟਿੱਕੂ ਮਦਾਨ ਭੁੱਖ ਹੜਤਾਲ ’ਤੇ ਬੈਠੇ। ਇਸ ਬੰਦ ਕਾਰਨ ਬੱਸ ਸੇਵਾ ਵੀ ਪ੍ਰਭਾਵਿਤ ਹੋਈ।
ਧਰਨੇ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਸਵਰਨਜੀਤ ਸਿµਘ ਦਲਿਓ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਕੰਮਾਂ ਵੱਲ ਸਰਕਾਰ ਵੱਲੋਂ ਉਚੇਚਾ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਵਿਕਾਸ ਕੰਮਾਂ ਲਈ ਫੰਡਾਂ ਆਦਿ ਵਿਚ ਕੋਈ ਹੇਰ—ਫੇਰ ਹੋਇਆ ਹੈ ਤਾਂ ਇਸ ਦੀ ਜਾਂਚ ਕਰਵਾਉਣੀ ਬਣਦੀ ਹੈ, ਪਰ ਸ਼ਹਿਰੀਆਂ ਨੂੰ ਮੁਸ਼ਕਿਲਾਂ ਤੋਂ ਨਿਜਾਤ ਦਿਵਾਈ ਜਾਵੇ।
ਦੂਜੇ ਪਾਸੇ ਨਗਰ ਕੌਂਸਲ ਬੁਢਲਾਡਾ ਦੇ 19 ਵਿਚੋਂ ਕਰੀਬ 11 ਕੌਂਸਲਰਾਂ ਨੇ ਮਤਾ ਪਾਸ ਕਰਕੇ ਕੌਂਸਲ ਦੇ ਅਕਾਲੀ ਦਲ ਨਾਲ ਸਬੰਧਤ ਪ®ਧਾਨ ਹਰਵਿੰਦਰ ਸਿੰਘ ਬੰਟੀ ਉਪਰ ਫੰਡਾਂ ਵਿਚ ਹੇਰ—ਫੇਰ ਕਰਨ ਦੇ ਦੋਸ਼ ਲਾਏ ਹਨ। ਉਨ੍ਹਾਂ ਇਸ ਮਤੇ ਦੀ ਕਾਪੀ ਐਸਡੀਐਮ ਬੁਢਲਾਡਾ ਨੂੰ ਦੇਕੇ ਕਿਹਾ ਹੈ ਕਿ ਉਨ੍ਹਾਂ ਨੂੰ ਪ®ਧਾਨ ਦੀ ਕਾਰਗੁਜ਼ਾਰੀ ਵਿਚ ਕੋਈ ਵਿਸ਼ਵਾਸ਼ ਨਹੀਂ ਅਤੇ ਇਸ ’ਤੇ ਨਵੇਂ ਸਿਰੇ ਤੋਂ ਵਿਚਾਰ ਕੀਤਾ ਜਾਵੇ। ਇਸ ਵਿਚ ਕੌਂਸਲਰ ਤੀਰਥ ਸਿੰਘ ਸਵੀਟੀ, ਵਿਵੇਕ ਜਲਾਲ, ਕਾਕਾ ਕੋਚ, ਸੁਖਵਿµਦਰ ਸਿµਘ ਸੁੱਖੀ, ਪੇ®ਮ ਗਰਗ, ਰਾਕੇਸ਼ ਬੱਗਾ, ਗੁਰਪ®ੀਤ ਸਿµਘ ਚਹਿਲ, ਯਾਦਵਿµਦਰ ਸਿµਘ ਯਾਦੂ, ਮਨਪ®ੀਤ ਕੌਰ, ਮਹਿµਦਰਪਾਲ ਦਾਦਾ, ਇੱਕ ਹੋਰ ਮਹਿਲਾ ਕੌਂਸਲਰ ਤੋਂ ਇਲਾਵਾ ਹਲਕੇ ਦੇ ਵਿਧਾਇਕ ਬੁੱਧ ਰਾਮ ਵੀ ਸ਼ਾਮਿਲ ਹਨ।
ਦੂਜੇ ਪਾਸੇ ਨਗਰ ਕੌਂਸਲ ਦੇ ਪ®ਧਾਨ ਹਰਵਿµਦਰ ਸਿµਘ ਬµਟੀ ਨੇ ਇਨ੍ਹਾਂ ਦੋਸ਼ਾਂ ਨੂੰ ਸਿਆਸਤ ਤੋਂ ਪ®ੇਰਿਤ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਫµਡਾਂ ਵਿਚ ਕੋਈ ਹੇਰ—ਫੇਰ ਨਹੀਂ ਕੀਤਾ ਅਤੇ ਇਸ ਦੀ ਜਾਂਚ ਵਾਸਤੇ ਹਰ ਤਰ੍ਹਾਂ ਦੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਸ਼ਹਿਰ ਦੇ ਵਿਕਾਸ ਕµਮ ਕਰਵਾਏ ਹਨ ਅਤੇ ਇਸ ਦਾ ਪੂਰਾ ਰਿਕਾਰਡ ਮੌਜੂਦ ਹੈ। ਉਨ੍ਹਾਂ ਵਿਰੁੱਧ ਪਾਏ ਬੇਭਰੋਸਗੀ ਮਤੇ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਜੇਕਰ ਉਹ ਸੱਚੇ ਹਨ ਤਾਂ ਕੌਂਸਲਰਾਂ ਦਾ ਬਹੁਮਤ ਉਨ੍ਹਾਂ ਦੇ ਨਾਲ ਖੜ੍ਹਾ ਹੋਵੇਗਾ, ਜਦੋਂ ਮਰਜ਼ੀ ਇਸ ਦੀ ਪਰਖ ਕਰਵਾ ਲਈ ਜਾਵੇ।
ਇਸ ਤੋਂ ਪਹਿਲਾਂ ਧਰਨੇ ਵਿੱਚ ਬੁਲਾਰਿਆ ਨੇ ਐਲਾਨ ਕੀਤਾ ਕਿ ਜਦ ਤੱਕ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਵਿਜੈਇੰਦਰ ਸਿੰਗਲਾ ਖੁਦ ਪਹੁੰਚਕੇ ਉਨ੍ਹਾਂ ਦੀਆ ਸਮੱਸਿਆਵਾ ਦਾ ਠੋਸ ਹੱਲ ਨਹੀਂ ਕਰਨਗੇ, ਉਦੋ ਤੱਕ ਇਹ ਧਰਨਾਂ ਜਾਰੀ ਰਹੇਗਾ ਅਤੇ ਸੰਘਰਸ ਨੂੰ ਹੋਰ ਤੇਜ ਕੀਤਾ ਜਾਵੇਗਾ।
ਇਸ ਮੌਕੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਰਾਕੇਸ ਜੈਨ, ਸੁਰਜੀਤ ਸਿੰਘ ਟੀਟਾ, ਪ੍ਰੇਮ ਦੋਦੜਾ, ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਐਡਵੋਕੇਟ ਵਿਜੈ ਕੁਮਾਰ ਗੋਇਲ, ਐਡਵੋਕੇਟ ਤਰਸੇਮ ਚੰਦ ਗੋਇਲ, ਡਾ: ਨਿਸ਼ਾਨ ਸਿੰਘ, ਬੂਟਾ ਸਿੰਘ ਦਲਿਓ, ਜਗਤਾਰ ਸਿੰਘ ਚੱਕਭਾਈਕੇ, ਐਡਵੋਕੇਟ ਗੁਰਵਿੰਦਰ ਸਿੰਘ ਖਤਰੀਵਾਲਾ, ਕਾਮਰੇਡ ਕ੍ਰਿਸਨ ਚੌਹਾਨ, ਜਥੇਦਾਰ ਗਿਆਨ ਸਿੰਘ ਗਿੱਲ ਨੇ ਵੀ ਸੰਬੋਧਨ ਕੀਤਾ।
ਮੇਰੀ ਮੁਹਿੰਮ ਉਸਦੇ ਖਿਲਾਫ਼ ਜਿਸ ਨੇ ਪਾਰਟੀ ਦੀ ਸਰਪ੍ਰਸਤੀ ਦਾ ਆਨੰਦ ਮਾਣਿਆ ਪਰ ਧੋਖਾ ਦਿੱਤਾ- ਅਮਰਿੰਦਰ ਸਿੰਘ ਰਾਜਾ ਵੜਿੰਗ
ਚੰਡੀਗੜ੍ਹ, 30 ਅਪ੍ਰੈਲ (ਵਿਸ਼ਵ ਵਾਰਤਾ)- ਪੰਜਾਬ ਇਕਾਈ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਜਿਨ੍ਹਾਂ ਨੂੰ 29 ਅਪ੍ਰੈਲ ਨੂੰ ਲੁਧਿਆਣਾ...