ਚੰਡੀਗੜ 4 ਅਗਸਤ (ਵਿਸ਼ਵ ਵਾਰਤਾ)- ਆਲ ਇੰਡੀਆ ਜੱਟ ਮਹਾਂ ਸਭਾ ਚੰਡੀਗੜ੍ਹ ਦੇ ਸੂਬਾ ਪ੍ਰਧਾਨ ਅਤੇ ਅਕਾਲੀ ਦਲ-1920 ਦੇ ਸਾਬਕਾ ਸਕੱਤਰ ਅਤੇ ਮੁੱਖ ਬੁਲਾਰੇ ਰਾਜਿੰਦਰ ਸਿੰਘ ਬਡਹੇੜੀ ਨੇ ਆਖਿਆ ਕਿ ਪਿਛਲੇ ਦਿਨੀਂ ਪੰਜਾਬ ਸਾਬਕਾ ਮੰਤਰੀ ਬਿਕਰਮ ਮਜੀਠੀਆ ਵੱਲੋਂ ਜੋ ਦੁਰਵਿਹਾਰ ਜ਼ੀ ਟੈਲੀਵਿਜ਼ਨ ਦੇ ਪੱਤਰਕਾਰ ਨਾਲ ਕੀਤਾ ਗਿਆ ਹੈ ਅਤੇ ਜ਼ੀ ਟੈਲੀਵਿਜ਼ਨ ਚੈਨਲ ਦੇ ਸੰਪਾਦਕ ਦਿਨੇਸ਼ ਸ਼ਰਮਾ ਤੇ ਜੋ 20 ਕਰੋੜ ਮੰਗਣ ਦਾ ਬੇਬੁਨਿਆਦ ਅਤੇ ਘਟੀਆ ਇਲਜ਼ਾਮ ਲਾਇਆ ਹੈ ਉਹ ਬਹੁਤ ਹੀ ਨਿੰਦਣਯੋਗ ਹੈ।
ਬਡਹੇੜੀ ਨੇ ਆਖਿਆ ਕਿ ਪਿਛਲੇ ਦਿਨੀਂ ਕਈ ਵਾਰ ਪੱਤਰਕਾਰਾਂ ਤੇ ਨਜਾਇਜ਼ ਮਾਈਨਿੰਗ ਦੀ ਕਵਰੇਜ ਕਰਨ ਸਮੇਂ ਹਮਲੇ ਕੀਤੇ ਗਏ ਹਨ ਬਹੁਤ ਹੀ ਗੰਭੀਰ ਮਸਲਾ ਹੈ ਅਤੇ ਨਿੰਦਣਯੋਗ ਹੈ।ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਆਪਣੇ ਰਿਸ਼ਤੇਦਾਰ ਅਤੇ ਦਲ ਦੇ ਵਿਧਾਇਕ ਬਿਕਰਮ ਮਜੀਠੀਆ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਉਹ ਨਸ਼ਿਆਂ ਬਾਰੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਹੋਸ਼ ਵਿੱਚ ਰਹਿ ਕੇ ਦੇਣ ਨਾ ਕਿ ਹੋਸ਼ ਗਵਾ ਕੇ ਊਲ ਜਲੂਲ ਬੋਲਣ ਅਤੇ ਪੱਤਰਕਾਰਾਂ ਨਾਲ ਸਹੀ ਤਰੀਕੇ ਨਾਲ਼ ਪੇਸ਼ ਆਉਣ। ਬਡਹੇੜੀ ਨੇ ਜ਼ੀ ਟੈਲੀਵਿਜ਼ਨ ਚੈਨਲ ਦੇ ਸੰਪਾਦਕ ਦਿਨੇਸ਼ ਸ਼ਰਮਾ ਵੱਲੋਂ ਹਮੇਸ਼ਾ ਹੀ ਸੁਚੇਤ ਹੋ ਕੇ ਸੁਚੱਜੇ ਢੰਗ ਨਾਲ ਗੱਲਬਾਤ ਕਰਦੇ ਹਨ ਅਤੇ ਜ਼ੀ ਚੈਨਲ ਨਸ਼ਿਆਂ ਦਾ ਵਿਰੋਧ ਕਰਨ ਲਈ ਮੋਹਰੀ ਰੋਲ ਅਦਾ ਕਰ ਰਿਹਾ ਹੈ ਬਾਦਲਕਿਆਂ ਨੂੰ ਵੀ ਇਸ ਚੈਨਲ ਦੀਆਂ ਡੀਬੇਟਾਂ ਵਿੱਚ ਸ਼ਾਮਿਲ ਹੋ ਕੇ ਆਪਣੇ ਵਿਚਾਰ ਪ੍ਰਗਟ ਕਰਨੇ ਚਾਹੀਦੇ ਹਨ।