ਮਹਿਲਾ ਪ੍ਰੀਮੀਅਰ ਲੀਗ ਸੀਜ਼ਨ 2
ਮੁੰਬਈ ਇੰਡੀਅਨਜ਼ ਦੀ ਸ਼ਾਨਦਾਰ ਜਿੱਤ -ਯੂਪੀ ਵਾਰੀਅਰਜ਼ ਨੂੰ ਹਰਾਇਆ
ਚੰਡੀਗੜ੍ਹ,8ਮਾਰਚ(ਵਿਸ਼ਵ ਵਾਰਤਾ)-ਮਹਿਲਾ ਪ੍ਰੀਮੀਅਰ ਲੀਗ ਸੀਜ਼ਨ-2 ‘ਚ ਵੀਰਵਾਰ ਨੂੰ ਮੁੰਬਈ ਇੰਡੀਅਨਜ਼ ਨੇ ਯੂਪੀ ਵਾਰੀਅਰਜ਼ ‘ਤੇ 42 ਦੌੜਾਂ ਨਾਲ ਜਿੱਤ ਦਰਜ ਕੀਤੀ। 6 ਮੈਚ ਖੇਡਣ ਤੋਂ ਬਾਅਦ ਟੀਮ ਦੀ ਇਹ ਚੌਥੀ ਜਿੱਤ ਹੈ। ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ‘ਚ ਮੁੰਬਈ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਨੇ 20 ਓਵਰਾਂ ‘ਚ 6 ਵਿਕਟਾਂ ਗੁਆ ਕੇ 160 ਦੌੜਾਂ ਬਣਾਈਆਂ। ਜਵਾਬ ‘ਚ ਯੂਪੀ ਦੀ ਟੀਮ 20 ਓਵਰਾਂ ‘ਚ 9 ਵਿਕਟਾਂ ਗੁਆ ਕੇ 118 ਦੌੜਾਂ ਹੀ ਬਣਾ ਸਕੀ।