ਪੰਜਾਬ ਯੂਨੀਵਰਸਿਟੀ ਦਾ 71ਵਾਂ ਕਨਵੋਕੇਸ਼ਨ ਸਮਾਗਮ ਅੱਜ
ਚੰਡੀਗੜ੍ਹ ਆਉਣਗੇ ਉਪ ਰਾਸ਼ਟਰਪਤੀ ਜਗਦੀਪ ਧਨਖੜ
ਚੰਡੀਗੜ੍ਹ,7ਮਾਰਚ(ਵਿਸ਼ਵ ਵਾਰਤਾ)- ਪੰਜਾਬ ਯੂਨੀਵਰਸਿਟੀ ਦਾ 71ਵਾਂ ਕਨਵੋਕੇਸ਼ਨ ਸਮਾਰੋਹ ਅੱਜ 7 ਮਾਰਚ ਨੂੰ ਹੋਣ ਜਾ ਰਿਹਾ ਹੈ। ਇਸ ਸਬੰਧੀ ਉਪ ਰਾਸ਼ਟਰਪਤੀ ਅਤੇ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਜਗਦੀਪ ਧਨਖੜ ਚੰਡੀਗੜ੍ਹ ਆਉਣਗੇ। ਇੱਥੇ ਉਹ ਵਿਦਿਆਰਥੀਆਂ ਨੂੰ ਡਿਗਰੀਆਂ ਵੰਡਣਗੇ। ਯੂਨੀਵਰਸਿਟੀ ਪ੍ਰਸ਼ਾਸਨ ਨੇ ਇਸ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਹਨ।ਯੂਨੀਵਰਸਿਟੀ ਦੇ ਅੰਦਰ ਵੀ ਸੁਰੱਖਿਆ ਪ੍ਰਬੰਧ ਵਧਾ ਦਿੱਤੇ ਗਏ ਹਨ। ਦੱਸ ਦਈਏ ਕਿ ਤੈਅ ਪ੍ਰੋਗਰਾਮ ਅਨੁਸਾਰ ਪਹਿਲਾਂ ਇਹ ਕਨਵੋਕੇਸ਼ਨ ਸਮਾਗਮ ਸਵੇਰੇ 11 ਵਜੇ ਹੋਣਾ ਸੀ ਪਰ ਕੁਝ ਕਾਰਨਾਂ ਕਰਕੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਇੱਥੇ ਦੇਰੀ ਨਾਲ ਪੁੱਜਣਗੇ। ਇਸ ਲਈ ਹੁਣ ਇਹ ਪ੍ਰੋਗਰਾਮ ਸ਼ਾਮ 5 ਵਜੇ ਲਈ ਤੈਅ ਕੀਤਾ ਗਿਆ ਹੈ। ਇਸ ਸਬੰਧੀ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਉਪ ਰਾਸ਼ਟਰਪਤੀ ਦਫ਼ਤਰ ਵੱਲੋਂ ਸੂਚਿਤ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਲੇਟ ਪਹੁੰਚਣ ਕਾਰਨ ਸੈਨੇਟਰਾਂ ਅਤੇ ਫੈਕਲਟੀ ਮੈਂਬਰਾਂ ਨਾਲ ਹੋਣ ਵਾਲੀ ਮੀਟਿੰਗ ਵੀ ਮੁਲਤਵੀ ਹੋ ਸਕਦੀ ਹੈ।