-ਪੰਜਾਬ ਸਰਕਾਰ ਸਨਅਤਕਾਰਾਂ ਨੂੰ ਕਲੱਸਟਰ ਬਣਾਉਣ ਲਈ ਰਾਖ਼ਵੀ ਕੀਮਤ ‘ਤੇ ਮੁਹੱਈਆ ਕਰਵਾਏਗੀ ਜ਼ਮੀਨ
-ਲੁਧਿਆਣਾ ਲਈ ਦੋ ਨਵੇਂ ਕਲੱਸਟਰ ਵੀ ਮਨਜੂਰ
-ਬਿਮਾਰ ਸਨਅਤਾਂ ਨੂੰ ਜੀਵਤ ਕਰਨ ਲਈ ਯਕਮੁਸ਼ਤ ਨੀਤੀ ਜਲਦ
-ਉਦਯੋਗ ਵਿਭਾਗ ਵੱਲੋਂ 14 ਸਨਅਤਾਂ ਨਾਲ 869 ਕਰੋੜ ਰੁਪਏ ਦੇ ਸਮਝੌਤੇ ਸਹੀਬੱਧ
-ਲੁਧਿਆਣਾ ਵਿਖੇ ‘ਪੰਜਾਬ ਲੋਜਿਸਟਿਕ ਕੰਨਕਲੇਵ’ ਵਿੱਚ ਉਦਯੋਗ ਅਤੇ ਵਣਜ ਮੰਤਰੀ ਵੱਲੋਂ ਸ਼ਿਰਕਤ
ਲੁਧਿਆਣਾ/ਚੰਡੀਗੜ, 3 ਅਗਸਤ (ਵਿਸ਼ਵ ਵਾਰਤਾ)-ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸ੍ਰੀ ਸੁੰੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ 3 ਮੈਗਾ ਲੋਜਿਸਟਿਕ ਪਾਰਕ ਸਥਾਪਤ ਕੀਤੇ ਜਾ ਰਹੇ ਹਨ, ਜੋ ਕਿ ਸੂਬੇ ਦੇ ਸਨਅਤੀ ਵਿਕਾਸ ਵਿੱਚ ਮੋਹਰੀ ਭੂਮਿਕਾ ਅਦਾ ਕਰਨਗੇ। ਪੰਜਾਬ ਸਰਕਾਰ ਲੋਜਿਸਟਿਕ ਵਿਕਾਸ ਨੂੰ ਸੂਬੇ ਦੇ ਸਨਅਤੀ ਵਿਕਾਸ ਲਈ ਰੀੜ• ਦੀ ਹੱਡੀ ਮੰਨਦੀ ਹੈ, ਜਿਸ ਨੂੰ ਕਿਸੇ ਵੀ ਹੀਲੇ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਇਸੇ ਕਰਕੇ ਪੰਜਾਬ ਸਰਕਾਰ ਨੇ ਆਪਣੀ ਸਨਅਤੀ ਨੀਤੀ ਵਿੱਚ ਲੋਜਿਸਟਿਕ ਖੇਤਰ ਦੇ ਵਿਕਾਸ ਨੂੰ ਢੁੱਕਵੀਂ ਮਹੱਤਤਾ ਦਿੱਤੀ ਹੈ। ਸ੍ਰੀ ਅਰੋੜਾ ਅੱਜ ਸਥਾਨਕ ਹੋਟਲ ਪਾਰਕ ਪਲਾਜ਼ਾ ਵਿਖੇ ‘ਪੰਜਾਬ ਲੋਜਿਸਟਿਕ ਕੰਨਕਲੇਵ-2018’ ਨੂੰ ਸੰਬੋਧਨ ਕਰ ਰਹੇ ਸਨ।
ਪੰਜਾਬ ਸਰਕਾਰ ਅਤੇ ਪੰਜਾਬ ਸਟੇਟ ਕੰਟੇਨਰ ਐਂਡ ਵੇਅਰਹਾਊਸਿੰਗ ਕਾਰਪੋਰੇਸ਼ਨ ਲਿਮਿਟਡ (ਕੋਨਵੇਅਰ) ਵੱਲੋਂ ਫੈਡਰੇਸ਼ਨ ਆਫ਼ ਇੰਡੀਅਨ ਚੈਂਬਰਜ਼ ਆਫ਼ ਕਾਮਰਸ ਐਂਡ ਇੰਡਸਟਰੀ (ਫਿੱਕੀ), ਡੀਲੋਇਟ ਟੱਚ ਟੋਹਮਤਸੂ ਇੰਡੀਆ ਐੱਲ. ਐੱਲ. ਪੀ. ਦੇ ਸਹਿਯੋਗ ਨਾਲ ਸੂਬੇ ਵਿੱਚ ਕਰਵਾਈ ਗਈ ਆਪਣੇ ਤਰ•ਾਂ ਦੀ ਪਹਿਲੀ ਕੰਨਕਲੇਵ ਦੌਰਾਨ ਸਨਅਤਕਾਰਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਅਰੋੜਾ ਨੇ ਕਿਹਾ ਕਿ ਇਹ ਤਿੰਨੋਂ ਮੈਗਾ ਲੋਜਿਸਟਿਕ ਪਾਰਕਾਂ ਪਿੰਡ ਕਿਲ•ਾ ਰਾਏਪੁਰ (ਜ਼ਿਲ•ਾ ਲੁਧਿਆਣਾ) ਵਿਖੇ ਸਥਾਪਤ ਕੀਤੀਆਂ ਜਾਣਗੀਆਂ। ਇਹ ਪਾਰਕਾਂ ਵਿੱਚ ਅਡਾਨੀ ਗਰੁੱਪ ਵੱਲੋਂ ਮਲਟੀਮਾਡਲ ਲੋਜਿਸਟਿਕਸ ਪਾਰਕ, ਪੰਜਾਬ ਲੋਜਿਸਟਿਕਸ ਇਨਫਰਾਸਟਰੱਕਚਰ ਲਿਮਿਟਡ ਵੱਲੋਂ ਅਤੇ ਪੰਜਾਬ ਰਾਜ ਵੇਅਰਹਾਊਸਿੰਗ ਕਾਰਪੋਰੇਸ਼ਨ ਵੱਲੋਂ ਇੱਕ-ਇੱਕ ਪਾਰਕ ਸ਼ਾਮਿਲ ਹਨ। ਉਨ•ਾਂ ਕਿਹਾ ਕਿ ਇਹ ਲੋਜਿਸਟਿਕ ਪਾਰਕਾਂ ਸਥਾਪਤ ਹੋਣ ਨਾਲ ਸਨਅਤੀ ਸ਼ਹਿਰ ਲੁਧਿਆਣਾ, ਮੰਡੀ ਗੋਬਿੰਦਗੜ• ਅਤੇ ਸੂਬੇ ਦੇ ਪ੍ਰਮੁੱਖ ਸ਼ਹਿਰਾਂ, ਜਲੰਧਰ, ਸ੍ਰੀ ਅੰਮ੍ਰਿਤਸਰ ਸਾਹਿਬ, ਪਟਿਆਲਾ, ਸੰਗਰੂਰ, ਬਠਿੰਡਾ, ਫਤਹਿਗੜ• ਸਾਹਿਬ ਅਤੇ ਹੁਸ਼ਿਆਰਪੁਰ ਦੀਆਂ ਸਨਅਤਾਂ ਨੂੰ ਕਾਫੀ ਲਾਭ ਮਿਲੇਗਾ।
ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਲੋਜਿਸਟਿਕ ਵਿਕਾਸ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ, ਇਸੇ ਕਰਕੇ ਹੀ ਵਿਭਾਗ ਵੱਲੋਂ ਲੋਜਿਸਟਿਕ ਨਾਲ ਸੰਬੰਧਤ ਕੰੰਮਾਂ ਨੂੰ ਪ੍ਰਮੁੱਖਤਾ ਦਿਵਾਉਣ ਲਈ ਵਿਸੇਸ਼ ਸੈੱਲ ਦੀ ਸਥਾਪਤੀ ਕਰ ਦਿੱਤੀ ਗਈ ਹੈ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਨਅਤਕਾਰਾਂ ਨੂੰ ਕਲੱਸਟਰ ਬਣਾਉਣ ਲਈ ਰਾਖ਼ਵੀ ਕੀਮਤ ‘ਤੇ ਜ਼ਮੀਨਾਂ ਦੇਣ ਲਈ ਬਕਾਇਦਾ ਲੈਂਡ ਬੈਂਕ ਸਥਾਪਤ ਕੀਤਾ ਹੈ। ਉਨ•ਾਂ ਕਿਹਾ ਕਿ ਹੁਣ ਤੱਕ ਸੂਬੇ ਵਿੱਚ 25 ਕਲੱਸਟਰ ਮਨਜੂਰ ਹੋ ਚੁੱਕੇ ਹਨ ਅਤੇ ਦੋ ਨਵੇਂ ਕਲੱਸਟਰ ਹੋਰ ਮਨਜ਼ੂਰ ਹੋ ਚੁੱਕੇ ਹਨ, ਜੋ ਵੀ ਜ਼ਿਲ•ਾ ਲੁਧਿਆਣਾ ਵਿੱਚ ਹੀ ਸਥਾਪਤ ਕੀਤੇ ਜਾਣਗੇ।
ਬਿਮਾਰ ਸਨਅਤਾਂ ਨੂੰ ਮੁੜ ਜੀਵਤ ਕਰਨ ਲਈ ਅਹਿਮ ਐਲਾਨ ਕਰਦਿਆਂ ਸ੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਲਦ ਹੀ ਇੱਕ ਯਕਮੁਸ਼ਤ ਨੀਤੀ (ਵੰਨ ਟਾਈਮ ਸੈਟਲਮੈਂਟ ਸਕੀਮ) ਲਿਆਂਦੀ ਜਾ ਰਹੀ ਹੈ, ਜਿਸ ਬਾਰੇ ਅਗਾਮੀ ਕੈਬਨਿਟ ਮੀਟਿੰਗ ਵਿੱਚ ਵਿਚਾਰ ਕੀਤਾ ਜਾਵੇਗਾ। ਉਨ•ਾਂ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਸੂਬੇ ਵਿੱਚੋਂ ਬੇਰੁਜ਼ਗਾਰੀ ਨੂੰ ਖ਼ਤਮ ਕਰਨ ਲਈ ਸਨਅਤੀ ਵਿਕਾਸ ਨੂੰ ਵਿਸ਼ੇਸ਼ ਤਰਜੀਹ ਦੇਵੇਗੀ। ਉਨ•ਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਅਪਣਾਈ ਗਈ ਸਨਅਤਾਂ ਪੱਖੀ ਨੀਤੀ ਦੇ ਚੱਲਦਿਆਂ ਮੰਡੀ ਗੋਬਿੰਦਗੜ• ਦੀਆਂ ਕਈ ਬੰਦ ਪਈਆਂ ਸਨਅਤਾਂ ਮੁੜ ਸ਼ੁਰੂ ਹੋ ਗਈਆਂ ਹਨ, ਜੋ ਕਿ ਪੰਜਾਬ ਦੇ ਸਨਅਤੀ ਵਿਕਾਸ ਲਈ ਚੰਗਾ ਸੰਕੇਤ ਹੈ। ਦੇਸ਼ ਦੇ ਕਈ ਪ੍ਰਮੁੱਖ ਸਨਅਤੀ ਘਰਾਣੇ ਪੰਜਾਬ ਵਿੱਚ ਆਪਣੀਆਂ ਸਨਅਤਾਂ ਸਥਾਪਤ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸੰਪਰਕ ਸਾਧ ਰਹੇ ਹਨ।
ਇਸ ਤੋਂ ਪਹਿਲਾਂ ਉਦਯੋਗ ਅਤੇ ਵਣਜ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਰਾਕੇਸ਼ ਕੁਮਾਰ ਵਰਮਾ ਅਤੇ ਵਿਭਾਗ ਦੇ ਨਿਰਦੇਸ਼ਕ ਸ੍ਰ. ਡੀ. ਪੀ. ਐੱਸ. ਖਰਬੰਦਾ ਨੇ ਕਿਹਾ ਕਿ ਮੌਜੂਦਾ ਸਮੇਂ ਪੰਜਾਬ ਦੀਆਂ ਸਨਅਤਾਂ ਨੂੰ ਲੋਜਿਸਟਿਕ ਕੀਮਤ 14 ਫੀਸਦੀ ਪੈਂਦੀ ਹੈ, ਜਦਕਿ ਚੀਨ ਵਿੱਚ ਇਹ ਕੀਮਤ 10 ਫੀਸਦੀ ਹੈ। ਵਿਭਾਗ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਗਾਮੀ 5 ਸਾਲਾਂ ਵਿੱਚ ਇਹ ਕੀਮਤ ਘਟਾ ਕੇ 5-7 ਫੀਸਦੀ ਕਰ ਦਿੱਤੀ ਜਾਵੇ। ਉਨ•ਾਂ ਕਿਹਾ ਕਿ ਪਿੱਛੇ ਜਿਹੇ ਹੋਏ ਸਰਵੇ ਵਿੱਚ ਪਤਾ ਲੱਗਾ ਹੈ ਕਿ ਪੰਜਾਬ ਵਧੀਆ ਲੋਜਿਸਟਿਕ ਸਹੂਲਤ ਮੁਹੱਈਆ ਕਰਾਉਣ ਵਿੱਚ ਦੇਸ਼ ਭਰ ਵਿੱਚੋਂ ਦੂਜੇ ਸਥਾਨ ‘ਤੇ ਹੈ। ਸਾਲ 2020 ਤੱਕ ਪੰਜਾਬ ਨੂੰ ਦੇਸ਼ ਦਾ ਇੱਕ ਨੰਬਰ ਦਾ ਸੂਬਾ ਬਣਾਉਣ ਦਾ ਟੀਚਾ ਹੈ। ਉਨ•ਾਂ ਸਨਅਤਕਾਰਾਂ ਨੂੰ ਸੱਦਾ ਦਿੱਤਾ ਕਿ ਉਹ ਟਰੇਡ ਇੰਨਫਰਾਸਟਰੱਕਚਰ ਫਾਰ ਐਕਸਪੋਰਟ ਸਕੀਮ (ਟਾਈਜ਼) ਦਾ ਭਰਪੂਰ ਲਾਭ ਲੈਣ।
ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਰੋੜਾ ਨੇ ਕਿਹਾ ਕਿ ਵੈਟ ਅਤੇ ਜੀ. ਐੱਸ. ਟੀ. ਨਾਲ ਸੰਬੰਧਤ ਸਾਰੀਆਂ ਅਦਾਇਗੀਆਂ ਦਸੰਬਰ 2018 ਤੱਕ ਮੁਕੰਮਲ ਕਰ ਦਿੱਤੀਆਂ ਜਾਣਗੀਆਂ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜ਼ੀਰਕਪੁਰ-ਤੇਪਲਾ-ਰਾਜਪੁਰਾ ਜ਼ੋਨ ‘ਚ ਵਿਸ਼ੇਸ਼ ਵੇਅਰਹਾਊਸਿੰਗ ਪਾਰਕ ਸਥਾਪਤ ਕੀਤੀ ਜਾਵੇਗੀ। ਉਨ•ਾਂ ਕਿਹਾ ਕਿ ਇਸ ਕੰਨਕਲੇਵ ਦਾ ਮਕਸਦ ਸੂਬੇ ਵਿੱਚ ਲੋਜਿਸਟਿਕਸ ਨੂੰ ਹੋਰ ਮਜ਼ਬੂਤ ਕਰਨ ਲਈ ਵਿਚਾਰਾਂ ਕਰਨੀਆਂ ਸਨ। ਉਨ•ਾਂ ਇਹ ਵੀ ਕਿਹਾ ਕਿ ਜਲਦ ਹੀ ਜਲੰਧਰ ਵਿੱਚ ਲੈਦਰ ਅਤੇ ਖੇਡ ਖੇਤਰ ਨਾਲ ਜੁੜੀਆਂ ਸਨਅਤਾਂ ਦੇ ਵਿਕਾਸ ਲਈ ਸੂਬਾ ਪੱਧਰੀ ਕੰਨਕਲੇਵ ਕੀਤੀ ਜਾਵੇਗੀ।
ਸਮਾਗਮ ਨੂੰ ਕੇਂਦਰੀ ਵਣਜ ਅਤੇ ਉਦਯੋਗ ਮੰਤਰਾਲੇ ਦੇ ਲੋਜਿਸਟਿਕ ਡਵੀਜਨ ਦੇ ਡਾਇਰੈਕਟਰ ਸ੍ਰੀ ਐੱਸ. ਕੇ. ਅਹੀਰਵਰ ਨੇ ਵੀ ਸੰਬੋਧਨ ਕੀਤਾ ਅਤੇ ਭਾਰਤ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦਾ ਵੇਰਵਾ ਪੇਸ਼ ਕੀਤਾ। ਦੱਸਣਯੋਗ ਹੈ ਕਿ ਇਸ ਕੰਨਕਲੇਵ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ ਸੀ, ਜਿਨ•ਾਂ ਨੂੰ ਵੱਖ-ਵੱਖ ਵਿਸ਼ਾ ਮਾਹਿਰਾਂ ਨੇ ਸੰਬੋਧਨ ਕੀਤਾ। ਇਸ ਮੌਕੇ ਵਿਭਾਗ ਵੱਲੋਂ 14 ਸਨਅਤਕਾਰਾਂ ਨਾਲ 869 ਕਰੋੜ ਦੇ ਸਮਝੌਤੇ ਵੀ ਸਹੀਬੱਧ ਕੀਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਅਭਿਨਵ ਤ੍ਰਿਖਾ ਮੈਨੇਜਿੰਗ ਡਾਇਰੈਕਟਰ ਪੰਜਾਬ ਸਟੇਟ ਕੰਟੇਨਰ ਐਂਡ ਵੇਅਰਹਾਊਸਿੰਗ ਕਾਰਪੋਰੇਸ਼ਨ ਲਿਮਿਟਡ, ਗਲਾਡਾ ਦੇ ਮੁੱਖ ਪ੍ਰਸਾਸ਼ਕ ਸ੍ਰੀ ਪਰਮਿੰਦਰ ਸਿੰਘ ਗਿੱਲ, ਸ੍ਰੀ ਮਹੇਸ਼ ਖੰਨਾ ਜਨਰਲ ਮੈਨੇਜਰ ਜ਼ਿਲ•ਾ ਉਦਯੋਗ ਕੇਂਦਰ ਲੁਧਿਆਣਾ ਅਤੇ ਹੋਰ ਵੀ ਹਾਜ਼ਰ ਸਨ।
66 ਕੇ.ਵੀ ਗਰਿੱਡ ਦੀ ਜਰੂਰੀ ਮੇਟੀਨੇਸ ਅਤੇ ਰਿਪੇਅਰ ਕਾਰਨ 28 ਅਪ੍ਰੈਲ 2024 ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 04 ਵਜੇ ਤੱਕ ਬੰਦ ਰਹੇਗੀ ਬਿਜਲੀ ਦੀ ਸਪਲਾਈ- ਇੰਜ. ਹਰਵਿੰਦਰ ਸਿੰਘ
ਮਾਲੇਰਕੋਟਲਾ 27 ਅਪ੍ਰੈਲ (ਵਿਸ਼ਵ ਵਾਰਤਾ)- ਵਧੀਕ ਨਿਗਰਾਨ ਇੰਜੀਨੀਅਰ, ਵੰਡ ਮੰਡਲ, ਮਾਲੇਰਕੋਟਲਾ ਇੰਜ. ਹਰਵਿੰਦਰ ਸਿੰਘ ਨੇ ਦੱਸਿਆ ਕਿ 66 ਕੇ.ਵੀ ਗਰਿੱਡ...