ਮਹਿਲਾ ਪ੍ਰੀਮੀਅਰ ਲੀਗ ਸੀਜ਼ਨ 2 ਵਿੱਚ ਰਾਇਲ ਚੈਲੰਜਰਜ਼ ਬੈਂਗਲੌਰ ਦੀ ਸ਼ਾਨਦਾਰ ਵਾਪਸੀ
ਯੂਪੀ ਵਾਰੀਅਰਜ਼ ਨੂੰ ਹਰਾਇਆ
ਚੰਡੀਗੜ੍ਹ,5ਮਾਰਚ(ਵਿਸ਼ਵ ਵਾਰਤਾ)- ਮਹਿਲਾ ਪ੍ਰੀਮੀਅਰ ਲੀਗ ਸੀਜ਼ਨ 2 ਵਿੱਚ ਲਗਾਤਾਰ ਦੋ ਮੈਚ ਹਾਰਨ ਤੋਂ ਬਾਅਦ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਆਪਣੇ ਪੰਜਵੇਂ ਮੈਚ ‘ਚ ਯੂਪੀ ਵਾਰੀਅਰਜ਼ (ਯੂ.ਪੀ.ਡਬਲਿਊ.) ਨੂੰ 23 ਦੌੜਾਂ ਨਾਲ ਹਰਾਇਆ। ਯੂਪੀ ਵਾਰੀਅਰਜ਼ ਨੇ ਸੋਮਵਾਰ ਨੂੰ ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ਵਿੱਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਬੱਲੇਬਾਜ਼ੀ ਕਰਦੇ ਹੋਏ ਆਰਸੀਬੀ ਨੇ 20 ਓਵਰਾਂ ‘ਚ 3 ਵਿਕਟਾਂ ‘ਤੇ 198 ਦੌੜਾਂ ਬਣਾਈਆਂ। ਜਵਾਬ ‘ਚ ਯੂਪੀਡਬਲਯੂ ਦੀ ਟੀਮ 20 ਓਵਰਾਂ ‘ਚ 8 ਵਿਕਟਾਂ ‘ਤੇ 175 ਦੌੜਾਂ ਹੀ ਬਣਾ ਸਕੀ।