ਅੰਮ੍ਰਿਤਸਰ 2 ਅਗਸਤ – ਅੱਜ ਥਾਣਾ ਛੇਹਰਟਾ ਅਧੀਨ ਪੈਂਦੇ ਇਲਾਕਾ ਨਾਰਾਇਣਗੜ੍ਹ ਵਿਖੇ ਜਿੰਮ ਦੇ ਬਾਹਰ 5 ਅਣਪਛਾਤੇ ਨੌਜਵਾਨ ਨੇ ਵਲੋਂ ਖਾਸਾ ਤੋਂ ਅਜੀਤ ਦੇ ਪੱਤਰਕਾਰ ਮਹਿਤਾਬ ਸਿੰਘ ਪੰਨੂੰ ਉਤੇ ਜਾਨ ਲੇਵਾ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਮਹਿਤਾਬ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ।
ਹਮਲਾਵਰਾਂ ਨੇ ਪੱਤਰਕਾਰ ਉਤੇ ਗੋਲੀਆਂ ਚਲਾਈਆਂ ਤੇ ਉਸ ਉਤੇ ਕਿਰਪਾਨਾਂ ਨਾਲ ਵਾਰ ਵੀ ਕੀਤੇ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ ਹੈ।
ਪੱਤਰਕਾਰ ਪੰਨੂੰ ਨੂੰ ਅੰਮ੍ਰਿਤਸਰ ਦੇ ਇੱਕ ਹਸਪਤਾਲ ‘ਚ ਇਲਾਜ ਲਈ ਦਾਖ਼ਲ ਕਰਾਇਆ ਗਿਆ ਹੈ।