• ਪੰਮੀ ਬਾਈ ਦੀ ਅਗਵਾਈ ਹੇਠ 14 ਮੈਂਬਰੀ ਮਿਸ਼ਨ ਪਿੰਡਾ ਤੱਕ ਸਿਹਤਮੰਦ ਸੱਭਿਆਚਾਰਕ ਲਹਿਰ ਪੈਦਾ ਕਰਨ ਲਈ ਕਰੇਗਾ ਕੰਮ
• ਜ਼ਿਲਾ ਪੱਧਰ ‘ਤੇ ਮਿਸ਼ਨ ਦੇ ਜ਼ਿਲਾ ਕਨਵੀਨਰ ਬਣਾਏ ਜਾਣਗੇ
ਚੰਡੀਗੜ, 1 ਅਗਸਤ (ਵਿਸ਼ਵ ਵਾਰਤਾ)- ਨੌਜਵਾਨ ਪੀੜੀ ਨੂੰ ਪੰਜਾਬ ਦੇ ਅਮੀਰ ਵਿਰਸੇ ਤੇ ਸੱਭਿਆਚਾਰ ਨਾਲ ਜੋੜਨ ਅਤੇ ਸਿਹਤਮੰਦ ਸਮਾਜ ਸਿਰਜਣ ਲਈ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਵੱਲੋਂ ‘ਸੱਭਿਆਚਾਰ ਪਾਰਲੀਮੈਂਟ’ ਸਿਰਜਣ ਦੇ ਸੁਫਨੇ ਨੂੰ ਸਾਕਾਰ ਕਰਦਿਆਂ ਪੰਜਾਬ ਕਲਾ ਪਰਿਸ਼ਦ ਵੱਲੋਂ ‘ਪੰਜਾਬ ਸੱਭਿਆਚਾਰ ਮਿਸ਼ਨ’ ਦੀ ਸਥਾਪਨਾ ਕੀਤੀ ਗਈ ਹੈ। ਇਹ ਫੈਸਲਾ ਅੱਜ ਇਥੇ ਸੈਕਟਰ 16 ਸਥਿਤ ਪੰਜਾਬ ਕਲਾ ਭਵਨ ਵਿਖੇ ਪਰਿਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਦੀ ਪ੍ਰਧਾਨਗੀ ਹੇਠ ਪੰਜਾਬ ਦੇ ਕਲਾਕਾਰਾਂ ਅਤੇ ਬੁੱਧੀਜੀਵੀਆਂ ਦੀ ਹੋਈ ਮੀਟਿੰਗ ਵਿੱਚ ਲਿਆ ਗਿਆ। ਇਸ ਮਿਸ਼ਨ ਦਾ ਡਾਇਰੈਕਟਰ ਉਘੇ ਗਾਇਕ ਪਰਮਜੀਤ ਸਿੰਘ ਸਿੱਧੂ ‘ਪੰਮੀ ਬਾਈ’ ਨੂੰ ਬਣਾਇਆ ਗਿਆ ਹੈ।
ਪੰਜਾਬ ਕਲਾ ਪਰਿਸ਼ਦ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਅੱਜ ਹੋਈ ਮੀਟਿੰਗ ਵਿੱਚ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਵੱਲੋਂ ਸੂਬੇ ਵਿੱਚ ਸਿਹਤਮੰਦ ਸੱਭਿਆਚਾਰ ਲਹਿਰ ਖੜ•ੀ ਕਰਨ ਦੇ ਸੁਫਨਿਆਂ ਨੂੰ ਸਕਾਰ ਕਰਨ ਲਈ ‘ਪੰਜਾਬ ਸੱਭਿਆਚਾਰ ਮਿਸ਼ਨ’ ਦੀ ਸਥਾਪਨਾ ਕਰਨ ਦਾ ਫੈਸਲਾ ਕੀਤਾ ਗਿਆ ਜੋ ਮੁੱਖ ਦਫਤਰ ਤੋਂ ਪਿੰਡ ਤੱਕ ਕੰਮ ਕਰ ਕੇ ਨੌਜਵਾਨਾਂ ਨੂੰ ਆਪਣੇ ਨਾਲ ਜੋੜੇਗਾ। ਲੋਕ ਗਾਇਕੀ ਅਤੇ ਲੋਕ ਨਾਚਾਂ ਦੇ ਮੋਢੀ ਪੰਮੀ ਬਾਈ ਦੀ ਅਗਵਾਈ ਹੇਠ ਬਣੇ ਇਸ ਮਿਸ਼ਨ ਵਿੱਚ ਕੁੱਲ 14 ਮੈਂਬਰ ਲਏ ਗਏ ਹਨ ਜੋ ਕਲਾ, ਸਾਹਿਤ, ਸੱਭਿਆਚਾਰ ਖੇਤਰਾਂ ਦੇ ਮਾਹਿਰ ਹਨ। ਇਨ•ਾਂ ਮੈਂਬਰਾਂ ਵਿੱਚ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਤੇ ਸਕੱਤਰ ਜਨਰਲ ਡਾ. ਲਖਵਿੰਦਰ ਸਿੰਘ ਜੌਹਲ, ਉੱਘੇ ਨ੍ਰਿਤ ਨਿਰਦੇਸ਼ਕ ਪ੍ਰਿੰਸੀਪਲ ਇੰਦਰਜੀਤ ਸਿੰਘ, ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ, ਗੁਰਪ੍ਰੀਤ ਸਿੰਘ ਘੁੱਗੀ, ਉੱਘੀ ਲੋਕ ਗਾਇਕ ਸੁਖੀ ਬਰਾੜ, ਡਾ. ਨਿਰਮਲ ਜੌੜਾ, ਡਾ. ਜਸਬੀਰ ਕੌਰ ਰਿਸ਼ੀ, ਨਿੰਦਰ ਘੁਗਿਆਣਵੀ, ਡਾ. ਸੁਰਜੀਤ (ਪਟਿਆਲਾ), ਡਾ. ਗੁਰਸੇਵਕ ਲੰਬੀ (ਪਟਿਆਲਾ), ਯਾਦਵਿੰਦਰ ਸਿੱਧੂ ਤੇ ਅਸ਼ੋਕ ਬਾਂਸਲ ਸ਼ਾਮਲ ਹਨ।
ਬੁਲਾਰੇ ਨੇ ਦੱਸਿਆ ਕਿ ‘ਪੰਜਾਬ ਸੱਭਿਆਚਾਰਕ ਮਿਸ਼ਨ’ ਦਾ ਮੁੱਖ ਮਕਸਦ ਪੰਜਾਬ ਵਿੱਚ ਅਜਿਹੀ ਸੱਭਿਆਚਾਰਕ ਲਹਿਰ ਪੈਦਾ ਕਰਨਾ ਹੈ ਜਿਹੜੀ ਸਿਹਤਮੰਦ ਕਦਰਾਂ ਕੀਮਤਾਂ ਨੂੰ ਪ੍ਰਫੁੱਲਿਤ ਕਰੇ। ਪੰਜਾਬ ਦੇ ਨੌਜਵਾਨਾਂ ਨੂੰ ਚੰਗੇ ਸੰਸਕਾਰ ਦੇਣੇ ਅਤੇ ਚੰਗੀ ਗਾਇਕੀ ਅਤੇ ਕੋਮਲ ਕਲਾਵਾਂ ਨੂੰ ਉਤਸ਼ਾਹਤ ਕਰਨ ਦਾ ਉਦੇਸ਼ ਲੈ ਕੇ ਅੱਗੇ ਵਧੇ। ਪੰਜਾਬ ਸੱਭਿਆਚਾਰਕ ਮਿਸ਼ਨ ਵੱਲੋਂ ਜ਼ਿਲ•ਾ ਪੱਧਰ ‘ਤੇ ਕਨਵੀਨਰ ਥਾਪ ਕੇ ਪੰਜਾਬ ਦੇ ਸਾਰੇ ਪਿੰਡਾਂ ਨੂੰ ਆਪਣੇ ਕਲਾਵੇ ਵਿੱਚ ਲਿਆ ਜਾਵੇਗਾ।
ਭਗਵੰਤ ਮਾਨ ਨੇ ਫਗਵਾੜਾ ‘ਚ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ, ਰੋਡ ਸ਼ੋਅ ਕਰਕੇ ‘ਆਪ’ ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਕੀਤੀ ਅਪੀਲ
ਭਗਵੰਤ ਮਾਨ ਨੇ ਫਗਵਾੜਾ 'ਚ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ, ਰੋਡ ਸ਼ੋਅ ਕਰਕੇ 'ਆਪ' ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ...