ਬੱਧਣੀ ਕਲਾਂ,1 ਅਗਸਤ : ਮੋਗਾ ਦੇ ਕਸਬੇ ਬੱਧਣੀ ਕਲਾਂ ਵਿਚ ਇਕ ਡਾਕਟਰ ਦੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਡਾਕਟਰ ਮਨਦੀਪ ਸਿੰਘ ਕੋਲ ਅੱਜ ਸ਼ਵੇਰੇ ਅਣਪਛਾਤੇ ਲੋਕ ਦਵਾਈ ਲੈਣ ਦੇ ਬਹਾਨੇ ਆਪਣੇ ਨਾਲ ਲੈ ਕੇ ਗਏ ਅਤੇ ਖੇਤਾਂ ਵਿਚ ਉਸ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।
ਮਿ੍ਰਤਕ ਡਾਕਟਰ ਮਨਦੀਪ ਸਿੰਘ ਦੇ ਪਿਤਾ ਮਾਸਟਰ ਅਮਰਜੀਤ ਸਿੰਘ ਨੇ ਪੁਲਿਸ ਨੂੰ ਦਿੱਤੀ ਜਾਣਕਾਰੀ ਵਿੱਚ ਕਿਹਾ ਕਿ ਦੋ ਵਿਅਕਤੀ ਦਵਾਈ ਦੇ ਬਹਾਨੇ ਉਸ ਦੇ ਬੇਟੇ ਨੂੰ ਆਪਣੇ ਨਾਲ ਲੈ ਗਏ। ਉਹਨਾਂ ਕਿਹਾ ਕਿ ਮੇਰਾ ਲੜਕਾ ਕਲੀਨਿਕ ਤੋਂ ਦਵਾਈਆਂ ਵਾਲਾ ਬੈਗ ਅਤੇ ਆਪਣਾ ਲਾਇਸੰਸੀ ਰਿਵਾਲਵਰ ਲੈ ਕੇ ਆਪਣੀ ਕਾਰ ਤੇ ਗਿਆ ਤੇ ਬਾਅਦ ਵਿਚ ਉਸ ਨੂੰ ਭਿਆਣਾ ਰੋਡ ਤੋਂ ਕੱਚਾ ਮੀਨੀਆਂ ਰੋਡ ’ਤੇ ਲਿਜਾ ਕੇ ਪਿੰਡ ਲੋਪੋਂ ਦੇ ਕਿਸਾਨ ਨੱਥਾ ਸਿੰਘ ਦੀ ਮੋਟਰ ’ਤੇ ਲਿਜਾ ਕੇ ਕਤਲ ਕਰ ਦਿੱਤਾ ਅਤੇ ਮਿ੍ਰਤਕ ਦਾ ਲਾਇਸੰਸੀ ਰਿਵਾਲਵਰ ਵੀ ਕਾਤਲ ਨਾਲ ਹੀ ਲੈ ਗਏ। ਉਹਨਾ ਕਿਹਾ ਕਿ ਸਾਡੀ ਕਿਸੇ ਨਾਲ ਦੁਸ਼ਮਣੀ ਵੀ ਨਹੀ ਸੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।