ਮਾਨਸਾ, 30 ਜੁਲਾਈ (ਵਿਸ਼ਵ ਵਾਰਤਾ)- ਜ਼ਿਲ੍ਹਾ ਕੈਮਿਸਟ ਐਸ਼ੋਸੀਏਸ਼ਨ ਵਲੋਂ ਸ਼ਹਿਰ ਅੰਦਰ ਕੈਮਿਸਟਾਂ ਨੂੰ ਨਸ਼ਾਖੋਰ ਕਹਿਕੇ ਬਦਨਾਮ ਕਰਨ ਅਤੇ ਪੁਲੀਸ ਵਲੋਂ ਨਜਾਇਜ ਤੌਰ *ਤੇ ਕੀਤੀ ਜਾਂਦੀ ਵਾਧੂ ਦਖਲ ਅੰਦਾਜ਼ੀ ਦੇ ਵਿਰੋਧ ਵਿਚ ਸੋਮਵਾਰ ਨੂੰ ਦੁਕਾਨਾਂ ਬੰਦ ਕਰਕੇ ਰੋਸ ਜਾਹਿਰ ਕਰਦਿਆਂ ਡੀਸੀ ਅਪਨੀਤ ਰਿਆਤ ਨੂੰ ਮੰਗ ਪੱਤਰ ਦਿੱਤਾ ਗਿਆ।
ਐਸ਼ੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਾਕੇਸ਼ ਕੁਮਾਰ ਨੇ ਕਿਹਾ ਕਿ ਪੁਲੀਸ ਵਲੋਂ ਨਜਾਇਜ਼ ਤੌਰ ਤੇ ਕੈਮਿਸਟਾਂ ਨੂੰ ਨਸ਼ਾਖੋਰ ਕਹਿਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦਾ ਸਮਾਜ ਵਿ¤ਚ ਅਕਸ ਪ®ਭਾਵਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਮਿਸਟਾਂ ਦਾ ਵਪਾਰ ਸਿਹਤ ਵਿਭਾਗ ਨਾਲ ਸਬੰਧਤ ਹੈ। ਉਨ੍ਹਾਂ ਕਿਹਾ ਕਿ ਜੇਕਰ ਸਿਹਤ ਵਿਭਾਗ ਜਾਂ ਡਰ¤ਗ ਅਧਿਕਾਰੀ ਉਨ੍ਹਾਂ ਦੀ ਚੈਕਿੰਗ ਕਰਨ ਤਾਂ ਉਹ ਪੂਰਨ ਸਹਿਯੋਗ ਕਰਨਗੇ, ਕਿਉਂਕਿ ਉਹ ਉਨ੍ਹਾਂ ਦੇ ਵਪਾਰ ਨਸ਼ੇ ਅਤੇ ਦੂਸਰੀਆਂ ਦਵਾਈਆਂ ਵਗੈਰਾ ਤੋਂ ਜਾਣੁ ਹਨ। ਉਨ੍ਹਾਂ ਕਿਹਾ ਕਿ ਪੁਲੀਸ ਨੂੰ ਇਹ ਸਭ ਜਾਣਕਾਰੀ ਨਹੀਂ ਹੈ ਅਤੇ ਉਨ੍ਹਾਂ ਵਲੋਂ ਬਿਨ੍ਹਾਂ ਕਿਸੇ ਜਾਣਕਾਰੀ ਤੋਂ ਡਰਾ ਧਮਕਾਕੇ ਕੈਮਿਸਟਾਂ ਨਾਲ ਧ¤ਕਾ ਕੀਤਾ ਜਾ ਰਿਹਾ ਹੈ, ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸ ਨੂੰ ਕਿ ਬੰਦ ਕਰਨਾ ਅਤੀ ਜ਼ਰੂਰੀ ਹੈ।
ਇਸ ਮੌਕੇ ਚਿਮਨ ਸਿੰਗਲਾ, ਅਸ਼ੋਕ ਕੁਮਾਰ, ਰਾਜ ਕੁਮਾਰ ਬਾਂਸਲ, ਰਮੇਸ਼ ਕੁਮਾਰ ਰਾਜ, ਰਮੇਸ਼ ਕੁਮਾਰ ਗੋਇਲ, ਸੁਰੇਸ਼ ਕੁਮਾਰ ਜਿੰਦਲ, ਰਾਧੇ ਸ਼ਾਮ, ਭੁਪਿੰਦਰ ਜ਼ੋਗਾ, ਚੰਦਰ ਸ਼ੇਖਰ ਨੰਦੀ, ਲ¤ਕੀ ਤਾਇਲ, ਰਜਿµਦਰ ਕੁਮਾਰ, ਕµਵਲ ਸ਼ਰਮਾ, ਅਮਰ ਗਰਗ, ਅਸ਼ੋਕ ਕੁਮਾਰ ਟਾਂਡੀਆਂ, ਰਮੇਸ਼ ਕੁਮਾਰ, ਮੁਕੇਸ਼ ਕੁਮਾਰ, ਰਾਜਿੰਦਰ ਬਿ¤ਟੂ, ਸੁਰੇਸ ਜਿੰਦਲ, ਭੂਪਿੰਦਰ ਜੋਗਾ, ਨਰੇਸ ਜਿੰਦਲ ਕਾਲਾ, ਚਿੰਮਨ ਸਿੰਗਲਾ, ਅਜੈ ਬਾਸਲ ਤੇ ਸ਼ੁਰੇਸ ਕੁਮਾਰ ਨੇ ਵੀ ਸੰਬੋਧਨ ਕੀਤਾ।
ਫੋਟੋ ਕੈਪਸ਼ਨ: ਕੈਮਿਸਟਾਂ ਵੱਲੋਂ ਮਾਨਸਾ ਵਿਚ ਕੀਤੀਆਂ ਦੁਕਾਨਾਂ ਬੰਦ।