
ਚੰਡੀਗੜ੍ਹ,30 ਜੁਲਾਈ (ਵਿਸ਼ਵ ਵਾਰਤਾ) – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਵਿਚ ਪੰਜਾਬ ਮੰਤਰੀ ਮੰਡਲ ਦੀ ਇੱਕ ਅਹਿਮ ਬੈਠਕ ਅੱਜ ਦੁਪਹਿਰ 3 ਵਜੇ ਪੰਜਾਬ ਸਿਵਲ ਸਕੱਤਰੇਤ ਸਥਿਤ ਕਮੇਟੀ ਰੂਮ ਵਿਚ ਹੋਵੇਗੀ।
ਇਸ ਬੈਠਕ ਵਿਚ ਸਿੱਖਿਆ ਨੀਤੀ ਸਮੇਤ ਹੋਰ ਵਿਭਾਗਾਂ ਦੇ ਮੁੱਖ ਏਜੰਡਿਆਂ ਉਤੇ ਮੋਹਰ ਲਗਾਉਣ ਲਈ ਵਿਚਾਰ ਵਟਾਂਦਰਾ ਕੀਤਾ ਜਾ ਸਕਦਾ ਹੈ।
ਦੱਸਣਯੋਗ ਹੈ ਕਿ ਇਹ ਬੈਠਕ ਪਹਿਲਾਂ 2 ਵਾਰੀ ਮੁਲਤਵੀ ਹੋ ਚੁੱਕੀ ਹੈ।






















