
ਨਵੀਂ ਦਿੱਲੀ, 27 ਜੁਲਾਈ – ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਨੇ ਆਪਣੇ ਪ੍ਰੇਮੀ ਨਿਕ ਜੋਨਸ ਨਾਲ ਚੁੱਪ-ਚਪੀਤੇ ਮੰਗਣੀ ਕਰ ਲਈ ਹੈ।
ਇਸ ਮੰਗਣੀ ਦੀ ਖਬਰ ਨੂੰ ਭਾਵੇਂ ਖੁਦ ਪ੍ਰਿਯੰਕਾ ਨੇ ਜਨਤਕ ਨਹੀਂ ਕੀਤਾ ਪਰ ਮੀਡੀਆ ਰਿਪੋਰਟਾਂ ਅਨੁਸਾਰ ਨਿਕ ਜੋਨਸ ਨੇ ਪ੍ਰਿਯੰਕਾ ਦੇ 36ਵੇਂ ਜਨਮ ਦਿਨ ਮੌਕੇ ਉਸ ਨੂੰ ਮੰਗਣੀ ਦੀ ਮੁੰਦਰੀ ਪਹਿਨਾਈ।






















