ਮਾਨਸਾ, 26 ਜੁਲਾਈ (ਵਿਸ਼ਵ ਵਾਰਤਾ)- ਪੰਜਾਬ ਕੈਮਿਸਟ ਐਸੋਸੀਏਸ਼ਨ ਨੇ 30 ਜੁਲਾਈ ਨੂੰ ਰਾਜ ਪੱਧਰੀ ਬੰਦ ਦਾ ਸੱਦਾ ਦਿੱਤਾ ਹੈ। ਇਸ ਸੱਦੇ ਤਹਿਤ ਪੰਜਾਬ ਰਾਜ ਦੇ 24 ਹਜਾਰ ਕੈਮਿਸਟਾਂ ਅਤੇ 2 ਲੱਖ ਕਰਮਚਾਰੀ ਪ੍ਰਭਾਵਿਤ ਹੋਣਗੇ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਉਸ ਦਵਾਈਆਂ ਦੀਆਂ ਦੁਕਾਨਾਂ ਨੂੰ ਬੰਦ ਰੱਖਿਆ ਜਾਵੇਗਾ। ਜਥੇਬੰਦੀ ਨੇ ਕਿਹਾ ਕਿ ਪੰਜਾਬ ਪੁਲੀਸ ਦੀ ਦਖਲ ਅੰਦਾਜੀ ਲੋੜ ਤੋਂ ਜਿਆਦੇ ਵੱਧ ਗਈ ਹੈ ਅਤੇ ਸਰਕਾਰ ਵੱਲੋਂ ਪਟਵਾਰੀ, ਤਹਿਸੀਲਦਾਰ ਦੀ ਕਾਰਵਾਈ ਨੂੰ ਐਸੋਸੀਏਸ਼ਨ ਵੱਲੋਂ ਮਜ਼ਦੂਰ ਨਹੀਂ ਕੀਤਾ ਜਾਵੇਗਾ।
ਰਿਟੇਲ ਕੈਮਿਸਟ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਾਕੇਸ਼ ਭੀਖੀ ਨੇ ਦੱਸਿਆ ਕਿ ਸਰਕਾਰ ਦੀਆਂ ਵਪਾਰ ਵਿਰੋਧੀ ਨੀਤੀਆਂ ਨੂੰ ਬਰਦਾਸਤ ਨਹੀਂ ਕੀਤਾ ਜਾਵੇਗਾ ਅਤੇ ਇਸ ਬੰਦ ਲਈ ਸਭ ਤਿਆਰੀਆਂ ਮੁਕੰਮਲ ਹੋ ਗਈਆਂ ਹਨ।
ਐਸੋਸੀਏਸ਼ਨ ਦੇ ਆਗੂ ਅਸ਼ੋਕ ਗਰਗ, ਚਿਮਨ ਲਾਲ ਸਿੰਗਲਾ, ਸੁਰੇਸ਼ ਕੁਮਾਰ, ਰਮੇਸ਼ ਗੋਇਲ, ਭੁਪਿੰਦਰ ਜੋਗਾ, ਕੇ.ਐਸ. ਮਿੱਤਲ, ਰਜਿੰਦਰ ਜਿੰਦਲ ਨੇ ਦੱਸਿਆ ਕਿ 30 ਜੁਲਾਈ ਨੂੰ ਕੀਤੀ ਜਾ ਰਹੀ ਇਕ ਰੋਜਾ ਹੜਤਾਲ ਅਮਨ ਸ਼ਾਂਤੀ ਨਾਲ ਕਾਇਮ ਰੱਖੀ ਜਾਵੇਗੀ।