ਟਿੱਬਿਆਂ ਦੀ ਧਰਤੀ ਦੇ ਹਰੇ—ਭਰੇ ਹੋਣ ਤੋਂ ਬਾਅਦ ਮਾਲਵੇ ਦੇ ਪ੍ਰਦੂਸ਼ਣ ਰਹਿਤ ਹੋਣ ਦੀ ਵੱਡੀ ਉਮੀਦ ਬੱਝੀ
ਮਾਨਸਾ, 24 ਜੁਲਾਈ (ਵਿਸ਼ਵ ਵਾਰਤਾ)- ਮਾਨਸਾ ਜਿਲ੍ਹੇ ਦੇ ਪਿੰਡ ਬਣਾਂਵਾਲਾ ਵਿਖੇ ਲੱਗੇ ਵੇਦਾਂਤਾ ਕੰਪਨੀ ਦੇ ਤਾਪ ਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀ.ਐਸ.ਪੀ.ਐਲ) ਵਿਖੇ ਅੱਜ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਅਗਵਾਈ ਹੇਠ 30 ਹਜਾਰ ਪੌਦੇ ਲਾਉਣ ਦੀ ਨਵੀਂ ਪਹਿਲਕਦਮੀ ਕੀਤੀ ਗਈ। ਪੌਦੇ ਲਾਉਣ ਦੀ ਸ਼ੁਰੂਆਤ ਕਾਹਨ ਸਿੰਘ ਪਨੂੰ, ਸਕੱਤਰ ਖੇਤੀਬਾੜੀ ਅਤੇ ਡਾਇਰੈਕਟਰ ਮਿਸ਼ਨ ਤੰਦਰੁਸਤ ਪੰਜਾਬ ਵੱਲੋਂ ਕੀਤੀ ਗਈ। ਇਸ ਮੁਹਿੰਮ ਨਾਲ ਮਾਲਵਾ ਖੇਤਰ ਦੇ ਇਸ ਰੇਤਲੇ ਇਲਾਕੇ ਦੇ ਹਰੇ—ਭਰੇ ਹੋਣ ਦੀ ਇਕ ਹੋਰ ਵੱਡੀ ਉਮੀਦ ਬੱਝ ਗਈ ਹੈ।
ਦਿਲਚਸਪ ਗੱਲ ਹੈ ਕਿ ਟੀ.ਐਸ.ਪੀ.ਐਲ ਵੱਲੋਂ 30 ਅਕਤੂਬਰ 2015 ਨੂੰ 210 ਏਕੜ ਰਕਬੇ ਵਿਚ 5928 ਲੋਕਾਂ ਵੱਲੋਂ 23 ਵੱਖ—ਵੱਖ ਵਰਾਇਟੀਆਂ ਦੇ 2 ਲੱਖ 8 ਹਜਾਰ 751 ਪੌਦੇ 33 ਮਿੰਟਾਂ ਵਿਚ ਲਾਕੇ ਵਿਸ਼ਵ ਰਿਕਾਰਡ ਸਥਾਪਤ ਕੀਤਾ ਗਿਆ, ਜੋ ਕਿ ਗਿਨੀਜ ਬੁੱਕ ਦੇ ਵਰਲਡ ਰਿਕਾਰਡ ਵਿਚ ਅੱਜ ਤੱਕ ਕਾਇਮ ਹੈ।
ਸ੍ਰੀ ਪਨੂੰ ਦੀ ਅਗਵਾਈ ਹੇਠ ਪਹਿਲਾਂ ਵੀ ਤਲਵµਡੀ ਸਾਬੋ ਪਾਵਰ ਲਿਮਿਟਡ ਵ¤ਲੋਂ ਵਾਤਾਵਰਨ ਸµਭਾਲ ਲਈ ਕਈ ਕਦਮ ਚੁ¤ਕੇ ਗਏ ਹਨ, ਜਿਨ੍ਹਾਂ ਵਿ¤ਚ ਥਰਮਲ ਰਾਖ ਦੀ ਵਰਤੋਂ ਇ¤ਟਾਂ ਬਣਾਉਣ ਵਿ¤ਚ ਸਬµਧੀ ਭ¤ਠਾ ਮਾਲਕਾਂ ਨੂੰ ਜਾਗਰੂਕ ਕਰਨਾ ਅਤੇ ਰਾਖ ਮੁਹ¤ਈਆ ਕਰਨਾ, ਰਾਖ ਦੀ ਵਰਤੋਂ ਨਿਰਮਾਣ ਕਾਰਜਾਂ ਵਿ¤ਚ ਅਤੇ ਸੜਕਾਂਦੀ ਸਫ਼ਾਈ ਲਈ ਮਸ਼ੀਨਾਂ ਬਣਾਈਆਂ ਗਈਆਂ ਹਨ।
ਆਪਣੀ ਤਕਰੀਰ ਦੌਰਾਨ ਸ੍ਰੀ ਪਨੂੰ ਨੇ ਕਿਹਾ ਕਿ ਮਾਲਵਾ ਖੇਤਰ ਵਿਚ ਜੇਕਰ ਪੌਦੇ ਲਾਉਣ ਦੀ ਸ਼ੁਰੂਆਤ ਸੁੱਖੀ—ਸਾਂਦੀ ਸਿਰੇ ਚੜ੍ਹ ਜਾਂਦੀ ਹੈ ਤਾਂ ਇਹ ਖੇਤਰ ਮਾਝੇ ਅਤੇ ਦੁਆਬੇ ਦੇ ਮੁਕਾਬਲੇ ਹਰੇਵਾਈ ਵਿਚ ਕਾਇਮ ਹੋ ਜਾਂਦਾ ਹੈ, ਜਿਸ ਤੋਂ ਬਾਅਦ ਇਸ ਦਾ ਕੋਈ ਵੀ ਮੁਕਾਬਲਾ ਨਹੀਂ ਹੋ ਸਕੇਗਾ। ਉਨ੍ਹਾਂ ਕਿਹਾ ਕਿ ਮਾਲਵਾ ਖੇਤਰ ਦੀ ਰੇਤਲੀ ਜਮੀਨ ਹਰ ਕਿਸਮ ਦੇ ਬੂਟਿਆਂ ਨੂੰ ਕਾਇਮ ਕਰਨ ਦੇ ਯੋਗ ਹੈ ਅਤੇ ਇਸ ਧਰਤੀ ਵਿਚ ਫਲਦਾਰ, ਛਾਂਦਾਰ ਅਤੇ ਫੁੱਲਦਾਰ ਬੂਟਿਆਂ ਦੇ ਚੱਲਣ ਵਿਚ ਕੋਈ ਦਿਕੱਤ ਨਹੀਂ ਹੈ।
ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਖਾਣ ਪੀਣ ਵਾਲੇ ਪਦਾਰਥ, ਖਾਸ ਕਰਕੇ ਦੁ¤ਧ ਅਤੇ ਇਸ ਦੇ ਉਤਪਾਦਾਂ ਨੂੰ ਮਿਲਾਵਟ ਤੋਂ ਬਿਨਾਂ ਮੁਹ¤ਈਆ ਕਰਵਾਉਣਾ ਸਰਕਾਰ ਦਾ ਇਸ ਮਿਸ਼ਨ ਤਹਿਤ ਖਾਸ ਕਦਮ ਹੈ।
ਉਨਾਂ ਕਿਹਾ ਕਿ “ਮਿਸ਼ਨ ਤµਦਰੁਸਤ ਪµਜਾਬ” ਇ¤ਕ ਵਧੀਆ ਸੋਚ ਦੁਆਰਾ ਚੁ¤ਕਿਆ ਹੋਇਆ ਕਦਮ ਹੈ। ਇਸ ਮਿਸ਼ਨ ਨੂੰ ਕਾਮਯਾਬ ਕਰਨਾ ਸਾਡੀ ਸਾਰੇ ਪµਜਾਬੀਆਂ ਦੀ ਨੈਤਿਕ ਜਿµਮੇਵਾਰੀ ਹੈ। ਇਸ ਮਿਸ਼ਨ ਤਹਿਤ ਸਾਰੇ ਪµਜਾਬ ਵਿ¤ਚ ਬਹੁਤ ਵ¤ਡੇ ਪ¤ਧਰ ਤੇ ਪੌਦੇ ਲਗਾਉਣ ਦੀ ਲੋੜ ਹੈ ਤਾਂ ਹੀ ਸਾਡਾ ਵਾਤਾਵਰਨ ਆਉਣ ਵਾਲੀਆ ਪੀੜ੍ਹੀਆਂ ਲਈ ਸਾਂਭਿਆ ਜਾ ਸਕਦਾ ਹੈ। ਉਨ੍ਹਾਂ ਦ¤ਸਿਆ ਕਿ ਇਹ ਪੌਦੇ ਹੀ ਹਨ ਜਿµਨਾਂ ਕਰਕੇ ਧਰਤੀ ਤੇ ਮਨੁ¤ਖ ਦਾ ਜੀਵਨ ਸµਭਵ ਹੈ।
ਇਸੇ ਦੌਰਾਨ ਤਲਵੰਡੀ ਸਾਬੋ ਪਾਵਰ ਲਿਮਟਿਡ ਦੇ ਚੀਫ ਆਪਰੇਟਿੰਗ ਅਫਸਰ ਸੀ. ਐ¤ਨ. ਸਿµਘ ਨੇ ਸµਬੋਧਨ ਕਰਦਿਆਂ ਕਿਹਾ ਕਿ ਤਲਵµਡੀ ਸਾਬੋ ਪਾਵਰ ਲਿਮਿਟਡ ਵਾਤਾਵਰਨ ਸµਭਾਲ ਹਮੇਸ਼ਾ ਵਚਨਬ¤ਧ ਹੈ ਅਤੇ ਭਵਿ¤ਖ ਵਿ¤ਚ ਵੀ ਇਸੇ ਤਰ੍ਹਾਂ ਆਪਣਾ ਯੋਗਦਾਨ ਪਾਉਂਦਾ ਰਹੇਗਾ। ਉਨ੍ਹਾਂ ਕਿਹਾ ਕਿ ਪਲਾਂਟ ਦੇ ਹੋਂਦ ਵਿਚ ਆਉਣ ਤੋਂ ਬਾਅਦ ਇਸ ਖੇਤਰ ਵਿਚ ਵੱਡੀ ਪੱਧਰ *ਤੇ ਪਲਾਂਟੇਸ਼ਨ ਕਰਵਾਈ ਗਈ ਹੈ ਅਤੇ ਲੋਕਾਂ ਵਿਚ ਰੁੱਖ ਲਾਉਣ ਦੀ ਇਕ ਨਵੀਂ ਲਹਿਰ ਖੜ੍ਹੀ ਹੋਈ ਹੈ। ਉਨ੍ਹਾਂ ਕਿਹਾ ਕਿ ਵੇਦਾਂਤਾ ਵੱਲੋਂ ਇਸ ਇਲਾਕੇ ਵਿਚ ਹਰਿਆਲੀ ਪੈਦਾ ਕਰਨ ਦੇ ਨਵੇਂ ਰਿਕਾਰਡ ਸਥਾਪਤ ਕੀਤੇ ਗਏ ਹਨ ਅਤੇ ਛੇਤੀ ਹੀ ਇਕ ਨਵਾਂ ਵਿਸ਼ਵ ਰਿਕਾਰਡ ਕਾਇਮ ਕਰਨ ਦਾ ਉਪਰਾਲਾ ਕੀਤਾ ਜਾਵੇਗਾ, ਜਦੋਂ ਕਿ ਵੇਦਾਂਤਾ ਨੇ ਪਹਿਲਾਂ 30 ਅਕਤੂਬਰ 2015 ਨੂੰ 2 ਲੱਖ 8 ਹਜਾਰ 751 ਪੌਦੇ 33 ਮਿੰਟਾਂ ਵਿਚ ਲਾਕੇ ਰਿਕਾਰਡ ਬਣਾਇਆ ਹੋਇਆ ਹੈ।
ਇਸ ਮੌਕੇ ਪµਜਾਬ ਪ੍ਰਦੂਸ਼ਣ ਕµਟਰੋਲ ਬੋਰਡ ਦੇ ਮੁ¤ਖ ਵਾਤਾਵਰਨ ਇµਜੀ. ਕਰੁਨੇਸ਼ ਗਰਗ, ਮੁੱਖ ਖੇਤੀਬਾੜੀ ਅਫਸਰ ਡਾ. ਗੁਰਾਦਿੱਤਾ ਸਿੰਘ ਸਿੱਧੂ, ਵੇਦਾਂਤਾ ਕੰਪਨੀ ਦੇ ਸੀਨੀਅਰ ਅਧਿਕਾਰੀ ਸਮੀਰ ਨਾਇਕ, ਅਵਿਨਾਸ਼ ਕੁਮਾਰ, ਦੇਵਾ ਭਰਤ ਮਿਸ਼ਰਾ, ਅਜੈਵੀਰ ਸਿੰਘ, ਜੈਸਮੀਨ ਕੌਰ, ਪ੍ਰੀਤੀ ਰਾਵਤ, ਰੰਜਨ ਸ਼ਰਮਾ ਨੇ ਵੀ ਸੰਬੋਧਨ ਕਰਦਿਆਂ ਵੱਧ ਤੋਂ ਵੱਧ ਰੁੱਖ ਲਾਉਣ ਲਈ ਲੋਕਾਂ ਨੂੰ ਪ੍ਰੇਰਿਆ।
ਫੋਟੋ ਕੈਪਸ਼ਨ: ਤਲਵੰਡੀ ਸਾਬੋ ਪਾਵਰ ਲਿਮਟਿਡ ਵਿਚ ਇਕ ਸੈਮੀਨਾਰ ਦੌਰਾਨ ਸੰਬੋਧਨ ਕਰਦੇ ਕਾਹਨ ਸਿੰਘ ਪਨੂੰ।