ਜਲੰਧਰ, 23 ਜੁਲਾਈ – ਜਲੰਧਰ ਦੇ ਜੋਤੀ ਚੌਕ ਨੇੜੇ ਸੂਰੀ ਗੰਨ ਹਾਊਸ ਵਿਚ ਅਚਾਨਕ ਚੱਲੀ ਗੋਲੀ ਨੇ ਇਕ ਕਾਂਗਰਸੀ ਆਗੂ ਦੀ ਜਾਨ ਲੈ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਂਗਰਸੀ ਆਗੂ ਬਲਵੰਤ ਸਿੰਘ ਸ਼ੇਰਗਿੱਲ ਅੱਜ ਗੰਨ ਹਾਊਸ ਵਿਚ ਆਪਣੀ ਬੰਦੂਕ ਸਾਫ ਕਰਵਾ ਰਿਹਾ ਸੀ ਤੇ ਇਸੇ ਦੌਰਾਨ ਅਚਾਨਕ ਗੋਲੀ ਚੱਲ ਗਈ।
ਇਸ ਘਟਨਾ ਵਿਚ ਬਲਵੰਤ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਇਸ ਦੌਰਾਨ ਜ਼ਖਮੀ ਬਲਵੰਤ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਪਰ ਇਲਾਜ ਉਸ ਦੀ ਮੌਤ ਹੋ ਗਈ। ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।