ਵੱਡੀ ਖ਼ਬਰ- ਚੰਡੀਗੜ੍ਹ ‘ਚ ਭਾਜਪਾ ਦੇ ਮਨੋਜ ਸੋਨਕਰ ਬਣੇ ਮੇਅਰ
ਚੰਡੀਗੜ੍ਹ,30ਜਨਵਰੀ(ਵਿਸ਼ਵ ਵਾਰਤਾ)- ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਹੋਈ ਚੋਣ ਵਿੱਚ I.N.D.I.A. ਗਠਜੋੜ ਨੂੰ ਹਰਾ ਕੇ ਭਾਜਪਾ ਨੇ ਮੁੜ ਆਪਣਾ ਮੇਅਰ ਬਣਾ ਲਿਆ ਹੈ। ਭਾਜਪਾ ਕੌਂਸਲਰ ਮਨੋਜ ਸੋਨਕਰ ਚੰਡੀਗੜ੍ਹ ਨਗਰ ਨਿਗਮ ਦੇ ਨਵੇਂ ਮੇਅਰ ਬਣ ਗਏ ਹਨ। ਉਨ੍ਹਾਂ ਨੇ ‘ਆਪ’-ਕਾਂਗਰਸ ਦੇ I.N.D.I.A ਉਮੀਦਵਾਰ ਕੁਲਦੀਪ ਟੀਟਾ ਨੂੰ 4 ਵੋਟਾਂ ਨਾਲ ਹਰਾਇਆ। ਮੇਅਰ ਦੀ ਚੋਣ ਲਈ ਸੰਸਦ ਮੈਂਬਰਾਂ ਅਤੇ 35 ਕੌਂਸਲਰਾਂ ਨੇ ਆਪਣੀ ਵੋਟ ਪਾਈ। ਜਿਨ੍ਹਾਂ ਵਿੱਚੋਂ ਭਾਜਪਾ ਦੇ ਮਨੋਜ ਨੂੰ 16 ਅਤੇ ‘ਆਪ’-ਕਾਂਗਰਸ ਦੇ ਉਮੀਦਵਾਰ ਨੂੰ 12 ਵੋਟਾਂ ਮਿਲੀਆਂ, ਜਦਕਿ 8 ਵੋਟਾਂ ਗਿਣਤੀ ਵਿੱਚ ਸ਼ਾਮਲ ਨਹੀਂ ਹੋਈਆਂ। ਹਾਲਾਂਕਿ, ਇਹ ਅਯੋਗ ਸੀ ਜਾਂ ਕੋਈ ਹੋਰ ਕਾਰਨ ਸੀ, ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਖਾਸ ਗੱਲ ਇਹ ਹੈ ਕਿ ਦੇਸ਼ ‘ਚ ਵਿਰੋਧੀ ਪਾਰਟੀਆਂ ਦੀ ਭਾਜਪਾ ਅਤੇ I.N.D.I.A ਵਿਚਕਾਰ ਇਹ ਪਹਿਲਾ ਸਿੱਧਾ ਮੁਕਾਬਲਾ ਸੀ। ਜਿਸ ਨੂੰ ਭਾਜਪਾ ਜਿੱਤਣ ਵਿਚ ਸਫਲ ਰਹੀ।