
ਚੰਡੀਗਡ਼, 20 ਜੁਲਾਈ – ਪੰਚਕੂਲਾ ਵਿਚ ਵਿਆਹੁਤਾ ਨਾਲ ਗੈਂਗਰੇਪ ਦੀ ਘਟਨਾ ਨੇ ਇਨਸਾਨੀਅਤ ਨੂੰ ਸ਼ਰਮਸ਼ਾਰ ਕਰ ਦਿੱਤਾ। ਇਥੋਂ ਦੇ ਮੋਰਨੀ ਇਲਾਕੇ ਦੇ ਇੱਕ ਸਰਕਾਰੀ ਗੈੱਸਟ ਹਾਊਸ ਵਿੱਚ ਇੱਕ 22 ਸਾਲਾ ਔਰਤ ਜੋ ਕਿ ਵਿਆਹੀ ਹੋਈ ਸੀ, ਨਾਲ ਲਗਪਗ 40 ਲੋਕਾਂ ਵੱਲੋਂ ਬਲਾਤਕਾਰ ਕੀਤਾ ਗਿਆ।
ਪੀਡ਼ਤ ਔਰਤ ਨੇ ਮਣੀਮਾਜਰਾ ਦੇ ਪੁਲਿਸ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਗੈਸਟ ਹਾਊਸ ਵਿੱਚ ਕੰਮ ਕਰਨ ਗਈ ਸੀ, ਜਿੱਥੇ ਉਸਨੂੰ ਕੁਝ ਲੋਕਾਂ ਨੇ ਅਗਵਾ ਕਰ ਲਿਆ ਅਤੇ ਖਾਣੇ ਵਿਚ ਨਸ਼ਾ ਦੇ ਕੇ 4 ਦਿਨ ਤੱਕ ਬਲਾਤਕਾਰ ਕੀਤਾ।
ਇਸ ਦੌਰਾਨ ਪੁਲਿਸ ਨੇ ਫ਼ਿਲਹਾਲ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਦੋਂ ਕਿ ਇਸ ਮਾਮਲੇ ਵਿਚ 2 ਪੁਲਿਸ ਅਧਿਕਾਰੀਆਂ ਨੂੰ ਸਸਪੈਂਡ ਕੀਤਾ ਗਿਆ ਹੈ।
ਇਸ ਦੌਰਾਨ ਵਿਆਹੁਤਾ ਦੇ ਪਤੀ ਨੇ ਦੋਸ਼ ਲਾਏ ਹਨ ਕਿ ਚਾਰ ਦਿਨਾਂ ਵਿੱਚ ਕਰੀਬ 40-50 ਲੋਕਾਂ ਨੇ ਉਸ ਦੀ ਪਤਨੀ ਨਾਲ ਬਲਾਤਕਾਰ ਕੀਤਾ। ਉਹਨਾਂ ਕਿਹਾ ਕਿ ਦੋਸ਼ੀਆਂ ਵਿਚ ਇਕ ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ।
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 11 ਨਵੰਬਰ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...























