ਭਾਰਤ ਤੇ ਅਫਗਾਨਿਸਤਾਨ ਵਿਚਾਲੇ ਪਹਿਲਾ T-20 ਅੱਜ ਮੋਹਾਲੀ ‘ਚ
ਜਾਣੋ ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ 11
ਚੰਡੀਗੜ੍ਹ,11ਜਨਵਰੀ(ਵਿਸ਼ਵ ਵਾਰਤਾ)- ਭਾਰਤ ਅਤੇ ਅਫਗਾਨਿਸਤਾਨ ਵਿਚਾਲੇ 3 ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਅੱਜ ਮੋਹਾਲੀ ‘ਚ ਖੇਡਿਆ ਜਾਵੇਗਾ। ਇਹ ਮੈਚ ਸ਼ਾਮ 7 ਵਜੇ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਦੇ ਆਈਐਸ ਬਿੰਦਰਾ ਸਟੇਡੀਅਮ ਵਿੱਚ ਸ਼ੁਰੂ ਹੋਵੇਗਾ। ਟਾਸ ਸ਼ਾਮ 6:30 ਵਜੇ ਹੋਵੇਗਾ। ਟੀ-20 ਵਿਸ਼ਵ ਕੱਪ 2024 ਦੇ ਨਜ਼ਰੀਏ ਤੋਂ ਇਹ ਸੀਰੀਜ਼ ਭਾਰਤ ਲਈ ਮਹੱਤਵਪੂਰਨ ਹੈ। ਟੂਰਨਾਮੈਂਟ ਤੋਂ ਪਹਿਲਾਂ ਇਹ ਭਾਰਤ ਦੀ ਆਖਰੀ ਟੀ-20 ਸੀਰੀਜ਼ ਹੈ। ਇਸ ਤੋਂ ਬਾਅਦ ਭਾਰਤ ਇੰਗਲੈਂਡ ਖਿਲਾਫ 5 ਟੈਸਟ ਮੈਚ ਖੇਡੇਗਾ ਅਤੇ ਫਿਰ IPL ਸ਼ੁਰੂ ਹੋਵੇਗਾ। ਇਸ ਟੀ-20 ਮੈਚ ਲਈ ਮੁਹਾਲੀ ਪੁਲੀਸ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ ਅਤੇ ਅੰਦਰ ਅਤੇ ਬਾਹਰ ਦੋ ਹਜ਼ਾਰ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਹਨ। ਮੈਚ ਤੋਂ ਇੱਕ ਦਿਨ ਪਹਿਲਾਂ ਐਸਐਸਪੀ ਡਾ.ਸੰਦੀਪ ਗਰਗ ਨੇ ਖੁਦ ਪੀਸੀਏ ਸਟੇਡੀਅਮ ਦਾ ਨਿਰੀਖਣ ਕੀਤਾ। ਉਨ੍ਹਾਂ ਦੱਸਿਆ ਕਿ ਇਸ ਦੌਰਾਨ 1500 ਸੀਸੀਟੀਵੀ ਕੈਮਰਿਆਂ ਰਾਹੀਂ ਨਿਗਰਾਨੀ ਰੱਖੀ ਜਾਵੇਗੀ। ਐਂਟਰੀ ਗੇਟ ‘ਤੇ ਵੀਡੀਓ ਐਨਾਲਿਟੀਕਲ ਹੈੱਡ ਕਾਊਂਟਿੰਗ ਕੈਮਰੇ ਲਗਾਏ ਜਾਣਗੇ। ਇਸ ਤੋਂ ਪਤਾ ਲੱਗ ਸਕੇਗਾ ਕਿ ਮੈਚ ਦੇਖਣ ਲਈ ਕਿੰਨੇ ਦਰਸ਼ਕ ਸਟੇਡੀਅਮ ਵਿੱਚ ਆਏ ਸਨ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ 11
ਭਾਰਤ: ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ, ਤਿਲਕ ਵਰਮਾ, ਸੰਜੂ ਸੈਮਸਨ (ਵਿਕਟਕੀਪਰ), ਰਿੰਕੂ ਸਿੰਘ, ਅਕਸ਼ਰ ਪਟੇਲ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ, ਮੁਕੇਸ਼ ਕੁਮਾਰ ਅਤੇ ਅਵੇਸ਼ ਖਾਨ।
ਅਫਗਾਨਿਸਤਾਨ: ਇਬਰਾਹਿਮ ਜ਼ਾਦਰਾਨ (ਕਪਤਾਨ), ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟਕੀਪਰ), ਅਜ਼ਮਤੁੱਲਾ ਉਮਰਜ਼ਈ, ਹਜ਼ਰਤੁੱਲਾ ਜ਼ਜ਼ਈ, ਨਜੀਬੁੱਲਾ ਜ਼ਦਰਾਨ, ਮੁਹੰਮਦ ਨਬੀ, ਨਵੀਨ-ਉਲ-ਹੱਕ, ਗੁਲਬਦੀਨ ਨਾਇਬ, ਫਜ਼ਲਹਕ ਫਾਰੂਕੀ, ਮੁਜੀਬ ਉਰ ਰਹਿਮਾਨ ਅਤੇ ਨੂਰ ਅਹਿਮਦ।