• Latest
  • Trending
ਨੈਣਾਂ ਦੇਵੀ ਇਨਕਾਉਂਟਰ ’ਚ ਮਾਰੇ ਗਏ ਸਨੀ ਦੇ 2 ਹੋਰ ਸਾਥੀ ਗ੍ਰਿਫ਼ਤਾਰ

ਨੈਣਾਂ ਦੇਵੀ ਇਨਕਾਉਂਟਰ ’ਚ ਮਾਰੇ ਗਏ ਸਨੀ ਦੇ 2 ਹੋਰ ਸਾਥੀ ਗ੍ਰਿਫ਼ਤਾਰ

8 years ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

6 hours ago
ਪਰਾਲੀ ਨਾ ਸਾੜਨ ਵਾਲੇ ਪਿੰਡਾਂ ਦੇ ਵਿਦਿਆਰਥੀਆਂ ਨੂੰ ਮਿਲੀ ਕਰੀਅਰ ਦੀ ਨਵੀਂ ਦਿਸ਼ਾ, ਮਾਹਿਰਾਂ ਨੇ ਦਿਖਾਏ ਸੁਨਹਿਰੇ ਭਵਿੱਖ ਦੇ ਰਾਹ

ਪਰਾਲੀ ਨਾ ਸਾੜਨ ਵਾਲੇ ਪਿੰਡਾਂ ਦੇ ਵਿਦਿਆਰਥੀਆਂ ਨੂੰ ਮਿਲੀ ਕਰੀਅਰ ਦੀ ਨਵੀਂ ਦਿਸ਼ਾ, ਮਾਹਿਰਾਂ ਨੇ ਦਿਖਾਏ ਸੁਨਹਿਰੇ ਭਵਿੱਖ ਦੇ ਰਾਹ

6 hours ago
ਅਨੰਦਪੁਰ ਸਾਹਿਬ ਬਣਿਆ ਪੰਜਾਬ ਦਾ ਸਭ ਤੋਂ ਸਾਫ਼-ਸੁਥਰਾ ਸ਼ਹਿਰ, ਹਰਜੋਤ ਸਿੰਘ ਬੈਂਸ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਰਾਸ਼ਟਰੀ ਸਨਮਾਨ ਕੀਤਾ ਪ੍ਰਾਪਤ

ਅਨੰਦਪੁਰ ਸਾਹਿਬ ਬਣਿਆ ਪੰਜਾਬ ਦਾ ਸਭ ਤੋਂ ਸਾਫ਼-ਸੁਥਰਾ ਸ਼ਹਿਰ, ਹਰਜੋਤ ਸਿੰਘ ਬੈਂਸ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਰਾਸ਼ਟਰੀ ਸਨਮਾਨ ਕੀਤਾ ਪ੍ਰਾਪਤ

7 hours ago
ਭਾਰਤ-ਪਾਕਿਸਤਾਨ ਸਰਹੱਦ ਨੇੜਲੇ ਪਿੰਡ ਚੰਦੂ ਵਡਾਲਾ ਦੇ ਖੇਤਾਂ ’ਚੋਂ ਪਿਸਟਲ ਤੇ ਦੋ ਮੈਗਜ਼ੀਨ ਬਰਾਮਦ

ਭਾਰਤ-ਪਾਕਿਸਤਾਨ ਸਰਹੱਦ ਨੇੜਲੇ ਪਿੰਡ ਚੰਦੂ ਵਡਾਲਾ ਦੇ ਖੇਤਾਂ ’ਚੋਂ ਪਿਸਟਲ ਤੇ ਦੋ ਮੈਗਜ਼ੀਨ ਬਰਾਮਦ

8 hours ago
ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਮੈਗਜ਼ੀਨ “ਸ਼ਬਦ “ ਦਾ ‘ਗਿਆਨੀ ਸੋਹਣ ਸਿੰਘ ਸੀਤਲ’ ਵਿਸ਼ੇਸ਼ ਅੰਕ ਲੋਕ-ਅਰਪਣ

ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਮੈਗਜ਼ੀਨ “ਸ਼ਬਦ “ ਦਾ ‘ਗਿਆਨੀ ਸੋਹਣ ਸਿੰਘ ਸੀਤਲ’ ਵਿਸ਼ੇਸ਼ ਅੰਕ ਲੋਕ-ਅਰਪਣ

8 hours ago
ਭਾਰਤ ਅਤੇ ਨਾਈਜੀਰੀਆ ਦੇ ਮਨੁੱਖੀ ਅਧਿਕਾਰ ਕਮਿਸ਼ਨਾਂ ਨੇ ਅਬੂਜਾ ਵਿੱਚ ਸਮਝੌਤਾ ਪੱਤਰ (MoU) ‘ਤੇ ਕੀਤੇ ਦਸਤਖਤ

ਭਾਰਤ ਅਤੇ ਨਾਈਜੀਰੀਆ ਦੇ ਮਨੁੱਖੀ ਅਧਿਕਾਰ ਕਮਿਸ਼ਨਾਂ ਨੇ ਅਬੂਜਾ ਵਿੱਚ ਸਮਝੌਤਾ ਪੱਤਰ (MoU) ‘ਤੇ ਕੀਤੇ ਦਸਤਖਤ

8 hours ago
ਕੰਬੋਡੀਆ ਨੇ ਲੜਕੀਆਂ ਨੂੰ cervical cancer ਤੋਂ ਬਚਾਉਣ ਲਈ ਦੇਸ਼-ਵਿਆਪੀ HPV ਮੁਹਿੰਮ ਕੀਤੀ ਸ਼ੁਰੂ 

ਕੰਬੋਡੀਆ ਨੇ ਲੜਕੀਆਂ ਨੂੰ cervical cancer ਤੋਂ ਬਚਾਉਣ ਲਈ ਦੇਸ਼-ਵਿਆਪੀ HPV ਮੁਹਿੰਮ ਕੀਤੀ ਸ਼ੁਰੂ 

8 hours ago
‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 295ਵਾਂ ਦਿਨ: ਪੰਜਾਬ ਪੁਲਿਸ ਵੱਲੋਂ 528 ਥਾਈਂ ਛਾਪੇਮਾਰੀ; 176 ਕਾਬੂ

‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 295ਵਾਂ ਦਿਨ: ਪੰਜਾਬ ਪੁਲਿਸ ਵੱਲੋਂ 528 ਥਾਈਂ ਛਾਪੇਮਾਰੀ; 176 ਕਾਬੂ

8 hours ago
ਪੰਜਾਬ ਵਿੱਚ ‘ਜਨਗਣਨਾ 2027 – ਪੜਾਅ 2’ ਦੀ ਸ਼ੁਰੂਆਤ: ਜਨਗਣਨਾ ਬਾਰੇ ਪ੍ਰਚਾਰ ਅਤੇ ਜਾਗਰੂਕਤਾ ਮੁਹਿੰਮ ਵਾਸਤੇ 9 ਡਿਜੀਟਲ ਐਲਈਡੀ ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਦੇ ਕੀਤਾ ਰਵਾਨਾ

ਪੰਜਾਬ ਵਿੱਚ ‘ਜਨਗਣਨਾ 2027 – ਪੜਾਅ 2’ ਦੀ ਸ਼ੁਰੂਆਤ: ਜਨਗਣਨਾ ਬਾਰੇ ਪ੍ਰਚਾਰ ਅਤੇ ਜਾਗਰੂਕਤਾ ਮੁਹਿੰਮ ਵਾਸਤੇ 9 ਡਿਜੀਟਲ ਐਲਈਡੀ ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਦੇ ਕੀਤਾ ਰਵਾਨਾ

8 hours ago
ਪੰਜਾਬ ਦੀ ਤਕਨੀਕੀ ਸਿੱਖਿਆ ਵਿੱਚ ਇਤਿਹਾਸਕ ਬਦਲਾਅ; ਭਗਵੰਤ ਮਾਨ ਸਰਕਾਰ ਵਿਦਿਆਰਥੀਆਂ ਨੂੰ ਹੁਨਰਮੰਦ ਬਣਾਉਣ ਲਈ ਦਿਵਾ ਰਹੀ ਹੈ ਉਦਯੋਗਿਕ ਖੇਤਰ ਦਾ ਤਜਰਬਾ

ਪੰਜਾਬ ਦੀ ਤਕਨੀਕੀ ਸਿੱਖਿਆ ਵਿੱਚ ਇਤਿਹਾਸਕ ਬਦਲਾਅ; ਭਗਵੰਤ ਮਾਨ ਸਰਕਾਰ ਵਿਦਿਆਰਥੀਆਂ ਨੂੰ ਹੁਨਰਮੰਦ ਬਣਾਉਣ ਲਈ ਦਿਵਾ ਰਹੀ ਹੈ ਉਦਯੋਗਿਕ ਖੇਤਰ ਦਾ ਤਜਰਬਾ

9 hours ago
Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

9 hours ago
ਕਪੂਰਥਲਾ ਦੇ ਪਿੰਡ ਕਾਲਵਾਂ ’ਚ ਪਰਾਲੀ ਦੇ ਡੰਪ ਨੂੰ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦੀ ਪਰਾਲੀ ਸੜ ਕੇ ਸੁਆਹ

ਕਪੂਰਥਲਾ ਦੇ ਪਿੰਡ ਕਾਲਵਾਂ ’ਚ ਪਰਾਲੀ ਦੇ ਡੰਪ ਨੂੰ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦੀ ਪਰਾਲੀ ਸੜ ਕੇ ਸੁਆਹ

9 hours ago
Hindi News
English News
Thursday, November 12, 2026
No Result
View All Result
15 °c
Chandigarh
22 ° Fri
23 ° Sat
18 ° Sun
19 ° Mon
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਨੈਣਾਂ ਦੇਵੀ ਇਨਕਾਉਂਟਰ ’ਚ ਮਾਰੇ ਗਏ ਸਨੀ ਦੇ 2 ਹੋਰ ਸਾਥੀ ਗ੍ਰਿਫ਼ਤਾਰ

July 16, 2018
in ਪੰਜਾਬ
ਨੈਣਾਂ ਦੇਵੀ ਇਨਕਾਉਂਟਰ ’ਚ ਮਾਰੇ ਗਏ ਸਨੀ ਦੇ 2 ਹੋਰ ਸਾਥੀ ਗ੍ਰਿਫ਼ਤਾਰ

ਜ਼ਿਲ੍ਹਾ ਪੁਲੀਸ ਮੁਖੀ ਕੁਲਦੀਪ ਸਿੰਘ ਚਾਹਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਮੁਲਜ਼ਮਾਂ ਅਤੇ ਵਾਰਦਾਤ ਸਬੰਧੀ ਜਾਣਕਾਰੀ ਦਿੰਦੇ ਹੋਏ।

ਜ਼ਿਲ੍ਹਾ ਪੁਲੀਸ ਮੁਖੀ ਕੁਲਦੀਪ ਸਿੰਘ ਚਾਹਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਮੁਲਜ਼ਮਾਂ ਅਤੇ ਵਾਰਦਾਤ ਸਬੰਧੀ ਜਾਣਕਾਰੀ ਦਿੰਦੇ ਹੋਏ।

ਐਸ.ਏ.ਐਸ.ਨਗਰ, 16 ਜੁਲਾਈ (ਵਿਸ਼ਵ ਵਾਰਤਾ)- ਸ੍ਰੀ ਕੁਲਦੀਪ ਸਿੰਘ ਚਾਹਲ, ਆਈ.ਪੀ.ਐਸ. ਜਿਲਾ ਪੁਲਿਸ ਮੁੱਖੀ ਐਸ.ਏ.ਐਸ.ਨਗਰ ਨੇ ਦੱਸਿਆ ਹੈ ਕਿ ਮਿਤੀ 13.07.2018 ਨੂੰ ਲਾਂਡਰਾ-ਬਨੂੜ ਰੋਡ ਤੇ ਯੂਨੀਟੈਕ ਸੋਸਾਇਟੀ ਦੇ ਗੇਟ ਦੇ ਸਾਹਮਣੇ ਤੋਂ ਕਾਰ ਸਵਾਰਾਂ ਤੇ ਫਾਇਰਿੰਗ ਕਰਕੇ ਵਰਨਾ ਕਾਰ ਦੀ ਖੋਹ ਹੋਈ ਸੀ, ਜਿਸ ਸਬੰਧੀ ਨਵਨੀਤ ਸਿੰਘ ਦੇ ਬਿਆਨ ਤੇ ਮੁਕੱਦਮਾ ਨੰਬਰ 151 ਮਿਤੀ 14.07.2018 ਅ/ਧ 395,307 ਹਿੰ:ਦੰ:, 25,54,59 ਅਸਲਾ ਐਕਟ ਥਾਣਾ ਸੋਹਾਣਾ ਵਿਖੇ ਦਰਜ ਰਜਿਸਟਰ ਕੀਤਾ ਗਿਆ ਅਤੇ ਖੋਹ ਹੋਈ ਗੱਡੀ ਨੂੰ ਅਤੇ ਦੋਸੀਆਂ ਨੂੰ ਟਰੇਸ ਕਰਨ ਲਈ  ਅਲੱਗ-ਅਲੱਗ ਪੁਲਿਸ ਪਾਰਟੀਆਂ ਬਣਾ ਕੇ ਕਾਰਵਾਈ ਸ਼ੁਰੂ ਕੀਤੀ ਗਈ।
ਡੀ.ਐਸ.ਪੀ.ਸਿਟੀ-2 ਮੋਹਾਲੀ ਅਤੇ ਇੰਚਾਰਜ ਸੀ.ਆਈ.ਏ.ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਵੱਲੋਂ ਟੈਕਨੀਕਲ ਤਰੀਕੇ ਨਾਲ ਕਾਰਵਾਈ ਕਰਦਿਆਂ ਇਸ ਖੋਹ ਹੋਈ ਵਰਨਾ ਕਾਰ ਨੂੰ ਨੈਣਾਂ ਦੇਵੀ (ਹਿਮਾਚਲ ਪ੍ਰਦੇਸ) ਤੋਂ ਟਰੇਸ ਕਰਕੇ ਜਦੋਂ ਦੋਸ਼ੀਆ ਨੂੰ ਕਾਬੂ ਕਰਨ ਲੱਗੇ ਤਾਂ ਮੌਕਾ ਤੇ ਦੋਸ਼ੀਆਂ ਨੇ ਪੁਲਿਸ ਪਾਰਟੀ ਨੂੰ ਮਾਰ ਦੇਣ ਦੀ ਨੀਯਤ ਨਾਲ ਸਿੱਧੀ ਫਾਇਰਿੰਗ ਸ਼ੁਰੂ ਕਰ ਦਿੱਤੀ, ਪੁਲਿਸ ਨੇ ਵੀ ਆਪਣੇ ਬਚਾਅ ਵਿੱਚ ਜਵਾਬੀ ਫਾਇਰਿੰਗ ਕੀਤੀ, ਜਿਸ ਦੌਰਾਨ ਦੋਸ਼ੀ ਸਨੀ ਮਸੀਹ ਵਾਸੀ ਧਾਰੀਵਾਲ ਜਿਲਾ ਗੁਰਦਾਸਪੁਰ ਨੂੰ ਫਾਇਰ ਲੱਗਣ ਕਾਰਨ ਜਖਮੀ ਹੋ ਗਿਆ ਸੀ, ਜਿਸ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਗਈ ਸੀ।  ਮੌਕੇ ਤੇ ਪੁਲਿਸ ਪਾਰਟੀ ਤੇ ਹੋਈ ਫਾਇਰਿੰਗ ਸਬੰਧੀ ਸ੍ਰੀ ਰਮਨਦੀਪ ਸਿੰਘ, ਡੀ.ਐਸ.ਪੀ.ਸਿਟੀ-2 ਮੋਹਾਲੀ ਦੇ ਬਿਆਨ ਤੇ ਮੁਕੱਦਮਾ ਨੰਬਰ  59 ਮਿਤੀ 14.07.18 ਅ/ਧ 353,332,307,34 ਹਿੰ:ਦੰ:, 25,27,54,59 ਅਸਲਾ ਐਕਟ ਥਾਣਾ ਕੋਟ ਕਹਿਲੂ ਜਿਲਾ ਬਲਾਸਪੁਰ (ਹਿਮਾਚਲ ਪ੍ਰਦੇਸ) ਵਿਖੇ ਦਰਜ ਰਜਿਸਟਰ ਕਰਵਾਇਆ ਗਿਆ ਸੀ। ਜਿਸ ਦੀ ਤਫਤੀਸ਼ ਹਿਮਾਚਲ ਪ੍ਰਦੇਸ ਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਉਕੱਤ ਗੱਡੀ ਖੋਹ ਦੀ ਵਾਰਦਾਤ ਵਿੱਚ ਸ਼ਾਮਲ ਦੋਸ਼ੀ  ਗੋਲਡੀ ਮਸੀਹ ਅਤੇ ਅਮਰਪ੍ਰੀਤ ਸਿੰਘ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ। ਇਹਨਾਂ ਦੋਸ਼ੀਆਂ ਪਾਸੋਂ  02 ਪਿਸਟਲ .30 ਬੋਰ ਸਮੇਤ ਕਾਰਤੂਸ ਬ੍ਰਾਮਦ ਹੋਏ ਸਨ। ਇਹਨਾਂ ਦੋਸੀਆਂ ਦੇ ਨਾਲ ਦੇ ਸਾਥੀ ਦੋਸ਼ੀ ਜੋ ਰੀਟਿਜ ਕਾਰ ਵਿੱਚ ਸਵਾਰ ਸਨ, ਨੂੰ ਟਰੇਸ ਕਰਨ ਲਈ ਡੀ.ਐਸ.ਪੀ. (ਇਨਵੈਸਟੀਗੇਸ਼ਨ) ਮੋਹਾਲੀ ਦੀ ਨਿਗਰਾਨੀ ਹੇਠ ਪੁਲਿਸ ਵੱਲੋਂ ਰੇਡ ਕੀਤੇ ਜਾ ਰਹੇ ਸਨ।
ਮੁਕੱਦਮਾ ਨੰਬਰ 151 ਮਿਤੀ 14.07.18 ਅ/ਧ 395,307 ਹਿੰ:ਦੰ:, 25,54,59 ਅਸਲਾ ਐਕਟ ਥਾਣਾ ਸੋਹਾਣਾ ਦੀ ਤਫਤੀਸ਼ ਦੌਰਾਨ ਮਿਤੀ 15.07.18 ਪੁਲਿਸ ਨੂੰ ਖੁਫੀਆ ਇਤਲਾਹ ਮਿਲੀ ਕਿ ਇਸ ਮੁਕੱਦਮਾ ਵਿੱਚ ਲੋੜੀਂਦੇ ਜਸਵੀਰ ਸਿੰਘ ਉਰਫ ਸੰਜੂ ਪੁੱਤਰ ਪੰਨਾ ਸਿੰਘ ਵਾਸੀ ਧਰਮਕੋਟ ਬੱਗਾ ਜਿਲਾ ਗੁਰਦਾਸਪੁਰ ਅਤੇ ਵਰੁਣ ਸੂਦ ਪੁੱਤਰ ਅਨਿਲ ਸੂਦ ਵਾਸੀ ਰਤਨਗੜ੍ਹ, ਥਾਣਾ ਮੋਰਿੰਡਾ ਜਿਲਾ ਰੋਪੜ ਜੋ ਕਿ ਇਸ ਮੁਕੱਦਮਾ ਵਿੱਚ ਵਰਤੀ ਗਈ ਰੀਟਿਸ ਕਾਰ ਨੰਬਰ ਪੀਬੀ-01ਬੀ-0274 ਵਿੱਚ ਸਵਾਰ ਹਨ ਅਤੇ ਘੜੂੰਆ ਦੇ ਏਰੀਆ ਵਿੱਚ ਘੁੰਮ ਰਹੇ ਹਨ, ਜਿਸ ਪਰ ਥਾਣਾ ਸੋਹਾਣਾ ਅਤੇ ਸੀ.ਆਈ.ਏ.ਸਟਾਫ ਮੋਹਾਲੀ ਦੀ ਪੁਲਿਸ ਨੇ ਸਾਂਝੇ ਤੌਰ ਤੇ ਕਾਰਵਾਈ ਕਰਦਿਆਂ ਉਕੱਤ ਦੋਸ਼ੀਆਂ ਨੂੰ ਸਮੇਤ ਰੀਟਿਸ ਕਾਰ ਦੇ ਮਾਛੀਪੁਰ ਤੋਂ ਘੜੂੰਆ ਰੋਡ ਰੇਲਵੇ ਟਰੇਕ ਅੰਡਰ ਬ੍ਰਿਜ ਦੇ ਨੇੜੇ ਤੋਂ ਦੌਰਾਨੇ ਨਾਕਾਬੰਦੀ ਗ੍ਰਿਫਤਾਰ ਕੀਤਾ ਗਿਆ,  ਇਹਨਾਂ ਦੋਸ਼ੀਆਂ ਪਾਸੋਂ ਰੀਟਿਜ ਗੱਡੀ ਵਿਚੋਂ 01 ਦੇਸੀ ਕੱਟਾ .12 ਬੋਰ ਸਮੇਤ 02 ਕਾਰਤੂਸ .12 ਬੋਰ, 01 ਖਿਡੌਣਾ ਪਿਸਟਲ, ਇੱਕ ਸਵਿੱਫਟ ਗੱਡੀ ਦੀ ਆਰ.ਸੀ. ਨੰਬਰ ਪੀਬੀ-10 ਐਫ.ਜੀ-9198 ਅਤੇ ਲਾਲ ਮਿਰਚਾਂ ਦਾ ਪਾਉਂਡਰ ਬ੍ਰਾਮਦ ਹੋਇਆ ਹੈ।
ਦੋਸ਼ੀ ਜਸਵੀਰ ਸਿੰਘ ਉਰਫ ਸੰਜੂ ਅਤੇ ਵਰੁਣ ਸੂਦ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਗਿਰੋਹ ਦੇ ਲੀਡਰ ਗੋਲਡੀ ਅਤੇ ਸਨੀ ਮਸੀਹ ਸਨ ਅਤੇ ਇਹ ਗਿਰੋਹ ਦੋਰਾਹਾ ਵਿਖੇ ਗੋਲਡੀ ਦੀ ਦੁਕਾਨ ਤੇ ਇਕੱਠੇ ਹੁੰਦੇ ਸਨ, ਮਿਤੀ 12.07.2018 ਨੂੰ ਗੋਲਡੀ ਅਤੇ ਜਸਵੀਰ ਸਿੰਘ ਉਰਫ ਸੰਜੂ ਨੂੰ ਜਲੰਧਰ ਤੋਂ ਲੈਣ ਲਈ ਗਏ ਸਨ ਅਤੇ ਕਸਬਾ ਸਭਾਨਪੁਰ ਤੋਂ ਸੰਜੂ ਨੂੰ ਨਾਲ ਲੈ ਲਿਆ ਸੀ ਅਤੇ ਫਗਵਾੜਾ ਤੋਂ ਗੱਡੀ ਦੀਆਂ ਨੰਬਰ ਪਲੇਟਾਂ ਬਣਵਾਈਆਂ ਸਨ ਅਤੇ ਮਿਤੀ 12.07.2018 ਨੂੰ ਗੋਲਡੀ ਦੇ ਘਰ ਦੋਰਾਹਾ ਵਿਖੇ ਪਹੁੰਚ ਗਏ ਸਨ ਅਤੇ ਅਗਲੇ ਦਿਨ ਮਿਤੀ 13.07.2018 ਨੂੰ ਦੋਸ਼ੀ ਗੋਲਡੀ, ਜਸਵੀਰ ਸਿੰਘ ਉਰਫ ਸੰਜੂ, ਸੰਨੀ ਮਸੀਹ ਜੋ ਕਿ ਰੀਟਿਜ ਕਾਰ ਤੇ ਸਵਾਰ ਹੋ ਕੇ ਮੋਰਿੰਡਾ ਪਹੁੰਚੇ ਸਨ, ਗੋਲਡੀ ਨੇ ਪਹਿਲਾਂ ਹੀ ਫੋਨ ਤੇ ਵਰੁਣ ਸੂਦ ਅਤੇ ਅਮਰਪ੍ਰੀਤ ਸਿੰਘ ਨੂੰ ਤਿਆਰ ਰਹਿਣ ਲਈ ਕਿਹਾ ਸੀ, ਜੋ ਇਹਨਾਂ ਨੂੰ ਮੋਰਿੰਡੇ ਤੋਂ ਲੈ ਕੇ ਚੰਡੀਗੜ੍ਹ ਲਈ ਚਲ ਪਏ ਸਨ ਅਤੇ ਫਿਰ ਚੰਡੀਗੜ੍ਹ – ਮੋਹਾਲੀ  ਵਿਖ ੇ ਘੁੰਮ  ਕੇ  ਰੈਕੀ  ਕਰਦੇ  ਰਹੇ ਅਤੇ ਫਿਰ ਖਰੜ ਪਹੁੰਚ ਕੇ ਇਹਨਾਂ ਨੇ ਗੱਡੀ ਵਿੱਚ ਹੀ ਬੈਠ ਕੇ ਸ਼ਰਾਬ ਪੀਤੀ ਅਤੇ ਫਿਰ ਪਹਿਲਾਂ ਤੋਂ ਹੀ ਮਿਥੀ ਯੋਜਨਾ ਮੁਤਾਬਿਕ ਇਹਨਾਂ ਦੋਸ਼ੀਆਂ ਨੇ ਖਰੜ -ਬਨੂੜ ਰੋਡ ਤੇ ਵਰਨਾ ਗੱਡੀ ਦੇ ਅੱਗੇ ਆਪਣੀ ਰੀਟਿਜ ਕਾਰ ਲਗਾ ਕੇ ਵਰਨਾ ਕਾਰ ਰੋਕ ਲਈ ਅਤੇ ਰੀਟਿਜ ਕਾਰ ਵਿਚੋਂ ਸਨੀ ਮਸੀਹ, ਗੋਲਡੀ ਅਤੇ ਅਮਰਪ੍ਰੀਤ ਸਿੰਘ ਹੇਠਾਂ ਉਤਰ ਗਏ, ਸਨੀ ਮਸੀਹ ਅਤੇ ਅਮਰਪ੍ਰੀਤ ਸਿੰਘ ਕੋਲ ਪਿਸਟਲ ਸਨ ਅਤੇ ਗੋਲਡੀ ਕੋਲ ਲੋਹੇ ਦੀ ਰਾਡ ਸੀ, ਸਨੀ ਮਸੀਹ ਨੇ ਵਰਨਾ ਕਾਰ ਸਵਾਰਾਂ ਤੇ ਆਪਣੇ ਪਿਸਟਲ ਨਾਲ ਫਾਇਰਿੰਗ ਕਰ ਦਿੱਤੀ ਸੀ, ਜੋ ਵਰਨਾ ਕਾਰ ਸਵਾਰ ਡਰ ਗਏ ਸਨ, ਜਿਨਾਂ ਪਾਸੋਂ ਵਰਨਾ ਕਾਰ ਖੋਹ ਕੇ ਸਨੇਟਾ ਸਾਈਡ ਨੂੰ ਚਲੇ ਗਏ ਸਨ,  ਵਰਨਾ  ਕਾਰ  ਵਿੱਚ  ਸਨੀ  ਮਸੀਹ, ਗੋਡਲੀ ਅਤੇ ਅਮਰਪ੍ਰੀਤ ਸਿੰਘ ਸਨ ਅਤੇ ਰੀਟਿਜ ਕਾਰ ਵਿੱਚ ਜਸਵੀਰ ਸਿੰਘ ਉਰਫ ਸੰਜੂ ਅਤੇ ਵਰੁਣ ਸੂਦ ਸਨ, ਜੋ ਇਹ ਸਾਰੇ ਪਹਿਲਾਂ ਸਨੇਟੇ ਵੱਲ ਨੂੰ ਚਲ ਪਏ ਅਤੇ ਰੇਲਵੇ ਬ੍ਰਿਜ ਕੋਲ ਜਾ ਕੇ ਸਲਾਹ ਕਰਕੇ ਸੰਜੂ ਅਤੇ ਵਰੁਣ ਸੂਦ ਮੋਰਿੰਡਾ ਵਿਖੇ ਵਰੁਣ ਸੂਦ ਦੇ ਘਰ ਚਲੇ ਗਏ ਸਨ ਅਤੇ ਬਾਕੀ ਦੋਸ਼ੀ ਖੋਹ ਕੀਤੀ ਹੋਈ ਵਰਨਾ ਕਾਰ ਵਿੱਚ ਸਵਾਰ ਹੋ ਕੇ ਰੋਪੜ ਸਾਈਡ ਨੂੰ ਚਲੇ ਗਏ ਸਨ।
ਜਸਵੀਰ ਸਿੰਘ ਉਰਫ ਸੰਜੂ ਨੇ ਦੌਰਾਨੇ ਪੁੱਛਗਿੱਛ ਇਹ ਵੀ ਖੁਲਾਸਾ ਕੀਤਾ ਹੈ ਕਿ ਗੋਲਡੀ ਜੋ ਕਿ ਦੇਸੀ ਦਵਾਈਆਂ ਦੇਣ ਦਾ ਕੰਮ ਦੋਰਾਹਾ ਵਿਖੇ ਕਰਦਾ ਹੈ, ਇਸੇ ਕਰਕੇ ਇਸ ਨੂੰ ਡਾਕਟਰ ਵੀ ਕਹਿੰਦੇ ਹਨ, ਇਹ ਮਾਰਚ ਵਿੱਚ ਵੀ ਇੱਕ ਐਗਜਾਈਲੋ ਗੱਡੀ ਰਾਹੀਂ ਗੱਡੀ ਖੋਹ ਕਰਦੇ ਹੋਏ ਥਾਣਾ ਕਲਾਨੌਰ (ਗੁਰਦਾਸਪੁਰ) ਵਿੱਚ ਗ੍ਰਿਫਤਾਰ ਹੋਇਆ ਸੀ, ਜਿਸ ਦੌਰਾਨ ਇਸ ਦੇ ਨਾਲ ਇਸ ਦੇ ਹੋਰ 03 ਸਾਥੀ ਵੀ ਮੌਕੇ ਤੇ ਹੀ ਫੜੇ ਗਏ ਸਨ ਅਤੇ ਜੂਨ 2018 ਵਿੱਚ ਹੀ ਇਹ ਜਮਾਨਤ ਤੇ ਬਾਹਰ ਆਇਆ ਸੀ।
ਦੋਸ਼ੀਆਂ ਦੀ ਵਾਰਦਾਤ ਕਰਨ ਦਾ ਤਰੀਕਾ-ਵਾਰਦਾਤ ਇਹ ਸੀ ਕਿ ਪਹਿਲਾਂ ਹੀ ਕਿਸੇ ਵੀ ਗੱਡੀ ਦੇ ਕਾਗਜਾਤ ਚੋਰੀ ਕਰ ਲੈਂਦੇ ਸਨ, ਫਿਰ ਉਸੇ ਮਾਰਕਾ ਦੀ ਗੱਡੀ ਖੋਹ ਕਰਕੇ ਉਸ ਤੇ ਉਹੀ ਨੰਬਰ ਲਗਾਕੇ ਅੱਗੇ ਜੇ.ਐਡ ਕੇ ਵਿਖੇ ਵੇਚ ਦਿੰਦੇ ਸਨ, ਮਿਤੀ 13.07.2018 ਦੀ ਰਾਤ ਨੂੰ ਸੋਹਾਣਾ ਇਲਾਕਾ ਵਿਚੋਂ ਜਿਹੜੀ ਇਹਨਾਂ ਦੋਸੀਆਂ ਨੇ ਵਰਨਾ ਕਾਰ ਦੀ ਖੋਹ ਕੀਤੀ ਸੀ, ਉਸ ਤੇ  ਵੀ ਇਹਨਾਂ ਨੇ ਲੁਧਿਆਣਾ ਦਾ ਨੰਬਰ ਪੀਬੀ-10- ਏ.ਬੀ-7200  ਲਗਾ ਲਿਆ ਸੀ, ਉਸੇ ਨੰਬਰ ਦੀ ਆਰ.ਸੀ. ਵੀ ਇਹਨਾਂ ਦੋਸੀਆਂ ਪਾਸੋਂ ਬ੍ਰਾਮਦ ਹੋਈ ਹੈ।  ਦੋਸ਼ੀਆਂ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ।  ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦਾ ਕ੍ਰਿਮੀਨਲ ਰਿਕਾਰਡ ਇਸ ਤਰ੍ਹਾਂ ਹੈ। ਦੋਸ਼ੀ ਸਨੀ ਮਸੀਹ  –  ਮੁੱ:ਨੰ: 44/2014 ਅ/ਧ 379,411 ਹਿੰ:ਦੰ:25,54,59 ਅਸਲਾ ਐਕਟ ਥਾਣਾ ਨਗਰੋਟਾ ਜਿਲਾ ਕਾਂਗੜਾ (ਹਿਮਾਚਲ ਪ੍ਰਦੇਸ), ਦੋਸ਼ੀ ਅਮਰਪ੍ਰੀਤ ਸਿੰਘ – ਮੁੱ:ਨੰ: 15/2018 ਅ/ਧ 379,323, 34 ਹਿੰ:ਦੰ: ਥਾਣਾ ਕੁਰਾਲੀ, ਦੋਸ਼ੀ ਗੋਲਡੀ ਮਸੀਹ- ਮੁੱ:ਨੰ: 31/2018 ਅ/ਧ 399,402, 420,472,467,468,471 ਹਿੰ:ਦੰ: ਥਾਣਾ ਕਲਾਨੌਰ ਜਿਲਾ ਗੁਰਦਾਸਪੁਰ।

Share198Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Navjot
November 11, 2026
0

ਚੰਡੀਗੜ੍ਹ, 11 ਨਵੰਬਰ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ  ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...

ਪਰਾਲੀ ਨਾ ਸਾੜਨ ਵਾਲੇ ਪਿੰਡਾਂ ਦੇ ਵਿਦਿਆਰਥੀਆਂ ਨੂੰ ਮਿਲੀ ਕਰੀਅਰ ਦੀ ਨਵੀਂ ਦਿਸ਼ਾ, ਮਾਹਿਰਾਂ ਨੇ ਦਿਖਾਏ ਸੁਨਹਿਰੇ ਭਵਿੱਖ ਦੇ ਰਾਹ

ਪਰਾਲੀ ਨਾ ਸਾੜਨ ਵਾਲੇ ਪਿੰਡਾਂ ਦੇ ਵਿਦਿਆਰਥੀਆਂ ਨੂੰ ਮਿਲੀ ਕਰੀਅਰ ਦੀ ਨਵੀਂ ਦਿਸ਼ਾ, ਮਾਹਿਰਾਂ ਨੇ ਦਿਖਾਏ ਸੁਨਹਿਰੇ ਭਵਿੱਖ ਦੇ ਰਾਹ

by Navjot
November 11, 2026
0

    ਸੁਲਤਾਨਪੁਰ ਲੋਧੀ, 11 ਨਵੰਬਰ(ਵਿਸ਼ਵ ਵਾਰਤਾ) ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਵਾਤਾਵਰਣ ਦੀ ਸੰਭਾਲ ਨੂੰ ਤਰਜੀਹ ਦੇਣ ਵਾਲੇ...

ਅਨੰਦਪੁਰ ਸਾਹਿਬ ਬਣਿਆ ਪੰਜਾਬ ਦਾ ਸਭ ਤੋਂ ਸਾਫ਼-ਸੁਥਰਾ ਸ਼ਹਿਰ, ਹਰਜੋਤ ਸਿੰਘ ਬੈਂਸ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਰਾਸ਼ਟਰੀ ਸਨਮਾਨ ਕੀਤਾ ਪ੍ਰਾਪਤ

ਅਨੰਦਪੁਰ ਸਾਹਿਬ ਬਣਿਆ ਪੰਜਾਬ ਦਾ ਸਭ ਤੋਂ ਸਾਫ਼-ਸੁਥਰਾ ਸ਼ਹਿਰ, ਹਰਜੋਤ ਸਿੰਘ ਬੈਂਸ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਰਾਸ਼ਟਰੀ ਸਨਮਾਨ ਕੀਤਾ ਪ੍ਰਾਪਤ

by Ankit
November 11, 2026
0

ਅਨੰਦਪੁਰ ਸਾਹਿਬ ਬਣਿਆ ਪੰਜਾਬ ਦਾ ਸਭ ਤੋਂ ਸਾਫ਼-ਸੁਥਰਾ ਸ਼ਹਿਰ, ਹਰਜੋਤ ਸਿੰਘ ਬੈਂਸ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਰਾਸ਼ਟਰੀ ਸਨਮਾਨ ਕੀਤਾ...

ਭਾਰਤ-ਪਾਕਿਸਤਾਨ ਸਰਹੱਦ ਨੇੜਲੇ ਪਿੰਡ ਚੰਦੂ ਵਡਾਲਾ ਦੇ ਖੇਤਾਂ ’ਚੋਂ ਪਿਸਟਲ ਤੇ ਦੋ ਮੈਗਜ਼ੀਨ ਬਰਾਮਦ

ਭਾਰਤ-ਪਾਕਿਸਤਾਨ ਸਰਹੱਦ ਨੇੜਲੇ ਪਿੰਡ ਚੰਦੂ ਵਡਾਲਾ ਦੇ ਖੇਤਾਂ ’ਚੋਂ ਪਿਸਟਲ ਤੇ ਦੋ ਮੈਗਜ਼ੀਨ ਬਰਾਮਦ

by Navjot
November 11, 2026
0

    ਗੁਰਦਾਸਪੁਰ,11 ਨਵੰਬਰ (ਵਿਸ਼ਵ ਵਾਰਤਾ) ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਨੇੜੇ ਪੈਂਦੇ ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਖੇਤਰ ਵਿੱਚੋਂ ਇੱਕ ਪਿਸਟਲ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Navjot
November 11, 2026
0

ਚੰਡੀਗੜ੍ਹ, 11 ਨਵੰਬਰ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ  ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...

Most Popular

Punjab CM ਦੇ OSD ਰਾਜਬੀਰ ਘੁੰਮਣ ਨੇ ਬਿਕਰਮ ਮਜੀਠੀਆ ਨੂੰ ਭੇਜਿਆ ਕਾਨੂੰਨੀ ਨੋਟਿਸ

Punjab CM ਦੇ OSD ਰਾਜਬੀਰ ਘੁੰਮਣ ਨੇ ਬਿਕਰਮ ਮਜੀਠੀਆ ਨੂੰ ਭੇਜਿਆ ਕਾਨੂੰਨੀ ਨੋਟਿਸ

by Ranjit Singh
2 weeks ago
0

Punjab CM ਦੇ OSD ਰਾਜਬੀਰ ਘੁੰਮਣ ਨੇ ਬਿਕਰਮ ਮਜੀਠੀਆ ਨੂੰ ਭੇਜਿਆ ਕਾਨੂੰਨੀ ਨੋਟਿਸ ਚੰਡੀਗੜ੍ਹ, 27 ਅਕਤੂਬਰ 2026 (ਵਿਸ਼ਵ ਵਾਰਤਾ): ਪੰਜਾਬ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 