ਫਿਲੀਪੀਨਜ਼ ਵਿੱਚ ਆਇਆ 7.6 ਤੀਬਰਤਾ ਦਾ ਭੂਚਾਲ
ਜਾਪਾਨ ਵਿੱਚ ਸੁਨਾਮੀ ਨੂੰ ਲੈ ਕੇ ਅਲਰਟ ਜਾਰੀ
ਚੰਡੀਗੜ੍ਹ,3ਦਸੰਬਰ(ਵਿਸ਼ਵ ਵਾਰਤਾ)- ਫਿਲੀਪੀਨਜ਼ ‘ਚ ਸ਼ਨੀਵਾਰ ਸ਼ਾਮ ਨੂੰ 7.6 ਤੀਬਰਤਾ ਦਾ ਭੂਚਾਲ ਆਇਆ। ਇਸ ਤੋਂ ਬਾਅਦ ਉੱਥੇ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ। ਇਹ ਜਾਣਕਾਰੀ ਯੂਰਪੀਅਨ-ਮੈਡੀਟੇਰੀਅਨ ਸੀਸਮੋਲੋਜੀਕਲ ਸੈਂਟਰ ਨੇ ਦਿੱਤੀ ਹੈ। ਭੂਚਾਲ ਦੀ ਡੂੰਘਾਈ ਜ਼ਮੀਨ ਤੋਂ 63 ਕਿਲੋਮੀਟਰ ਹੇਠਾਂ ਸੀ। ਰਿਪੋਰਟਾਂ ਮੁਤਾਬਕ ਸ਼ਨੀਵਾਰ ਨੂੰ ਆਏ ਭੂਚਾਲ ਦਾ ਕੇਂਦਰ ਮਿੰਡਾਨੋ ਖੇਤਰ ਹੈ। ਸਮਾਚਾਰ ਏਜੰਸੀ ਰਾਇਟਰਸ ਦੀ ਦੇਰ ਰਾਤ ਦੀ ਰਿਪੋਰਟ ਮੁਤਾਬਕ ਫਿਲੀਪੀਨਜ਼ ਵਿਚ 7.6 ਤੀਬਰਤਾ ਦੇ ਭੂਚਾਲ ਅਤੇ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੇ ਜਾਣ ਤੋਂ ਬਾਅਦ ਜਾਪਾਨ ਸਰਕਾਰ ਨੇ ਵੀ ਬਚਾਅ ਦਲ ਨੂੰ ਅਲਰਟ ਰਹਿਣ ਲਈ ਕਿਹਾ ਹੈ। ਜਾਪਾਨ ਦੇ ਪੱਛਮੀ ਤੱਟਾਂ ‘ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਜਾਪਾਨ ਦੀ ਮੈਟਰੋਲਾਜੀਕਲ ਏਜੰਸੀ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਏਜੰਸੀ ਮੁਤਾਬਕ ਫਿਲੀਪੀਨਜ਼ ਦੇ ਸਮੁੰਦਰੀ ਖੇਤਰਾਂ ‘ਚ ਜ਼ਬਰਦਸਤ ਹਲਚਲ ਦੇਖਣ ਨੂੰ ਮਿਲੀ ਹੈ ਅਤੇ ਇਸ ਦਾ ਅਸਰ ਜਾਪਾਨ ਤੱਕ ਪਹੁੰਚ ਸਕਦਾ ਹੈ।