[caption id="attachment_28324" align="alignnone" width="300"]<img class="size-medium wp-image-28324" src="http://wishavwarta.in/wp-content/uploads/2018/07/7-july-18-300x225.jpg" alt="" width="300" height="225" /> ਸੀ, ਐਮ, ਓ ਮਾਨਸਾ ਵਲੋਂ ਰਿਪੋਰਟ ਪ੍ਰਾਪਤ ਕਰਦੇ ਹੋਏ ਵਿਧਾਇਕ[/caption] ਮਾਨਸਾ, 7 ਜੁਲਾਈ (ਵਿਸ਼ਵ ਵਾਰਤਾ) - ਅੱਜ ਸਿਵਲ ਹਸਪਤਾਲ ਮਾਨਸਾ ਵਿਖੇ ਬੁੱਧ ਰਾਮ ਐਮ ਐਲ ਏ ਬੁਢਲਾਡਾ ਅਤੇ ਨਾਜਰ ਸਿੰਘ ਮਾਨਸ਼ਾਹੀਆ ਐਮ ਐਲ ਏ ਮਾਨਸਾ ਨੇ ਡੋਪ ਟੈਸਟ ਕਰਵਾਇਆ। ਦੋਨਾਂ ਵਿਧਾਇਕਾਂ ਦਾ ਡੋਪ ਟੈਸਟ ਨੈਗੇਟਿਵ ਆਇਆ ਹੈ ਭਾਵ ਕਿ ਕਿਸੇ ਵੀ ਕਿਸਮ ਦੇ ਨਸ਼ੇ ਦਾ ਪਦਾਰਥ ਨਹੀਂ ਪਾਇਆ ਗਿਆ।