
ਫਰੀਦਾਬਾਦ 6 ਜੁਲਾਈ (ਵਿਸ਼ਵ ਵਾਰਤਾ) – ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਹੀਰਾ ਡਕੈਤੀ ਕੇਸ ਵਿਚ ਸਾਬਕਾ ਐੱਸ.ਐੱਸ.ਪੀ ਸ਼ਿਵ ਕੁਮਾਰ ਦੇ ਬੇਟੇ ਮੋਹਿਤ ਸ਼ਰਮਾ ਨੂੰ ਅੱਜ 10 ਸਾਲ ਦੀ ਸਜ਼ਾ ਸੁਣਾਈ। ਇਸ ਤੋਂ ਇਲਾਵਾ ਬਾਕੀ ਦੋਸ਼ੀਆਂ ਨੂੰ 7-7 ਸਾਲ ਦੀ ਸਜ਼ਾ ਸੁਣਾਈ ਗਈ ਹੈ।
ਦੱਸਣਯੋਗ ਹੈ ਕਿ ਬੀਤੇ ਸੋਮਵਾਰ ਨੂੰ ਪੰਜਾਬ ਕੈਡਰ ਦੇ ਸਾਬਕਾ ਐੱਸ ਐੱਸ ਪੀ ਸ਼ਿਵ ਕੁਮਾਰ ਸ਼ਰਮਾ ਦੇ ਪੁੱਤਰ ਮੋਹਿਤ ਸ਼ਰਮਾ ਅਤੇ ਛੇ ਹੋਰਨਾਂ ਨੂੰ 2008 ਵਿੱਚ ਦਰਜ ਕੀਤੇ ਗਏ ਡਕੈਤੀ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ. ਹਾਲਾਂਕਿ, ਤਿੰਨ ਮੁਲਜ਼ਮਾਂ ਨੂੰ ਸਬੂਤ ਦੀ ਘਾਟ ਕਾਰਨ ਬਰੀ ਕੀਤਾ ਗਿਆ।
ਮੋਹਿਤ ਦੇ ਪਿਤਾ ਡਕੈਤੀ ਦੀ ਵਾਰਦਾਤ ਸਮੇਂ ਪੰਜਾਬ ਵਿਚ ਤਾਇਨਾਤ ਸਨ, ਮੋਹਿਤ ਅਤੇ ਨੌਂ ਹੋਰਨਾਂ ਖਿਲਾਫ ਬੰਦੂਕ ਦੀ ਨੋਕ ‘ਤੇ ਕਈ ਕਰੋੜ ਰੁਪਏ ਦੇ ਹੀਰੇ ਦੇ ਗਹਿਣੇ ਦੀ ਲੁੱਟਮਾਰ ਕਰਨ ਲਈ ਪੰਜਾਬ ਪੁਲਿਸ ਵਲੋਂ ਆਈ.ਪੀ.ਸੀ. ਦੀ ਧਾਰਾ 397 ਅਤੇ 120-ਬੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਭਾਵੇਂ ਇਹ ਕੇਸ ਪੰਜਾਬ ਵਿਚ ਦਰਜ ਕੀਤਾ ਗਿਆ ਸੀ, ਪਰੰਤੂ ਇਸ ਨੂੰ 2011 ਵਿਚ ਫਰੀਦਾਬਾਦ ਵਿਚ ਟਰਾਂਸਪੇਰੈਂਸੀ ਬਣਾਉਣ ਅਤੇ ਮੁਲਜ਼ਮਾਂ ਦੇ ਰਿਸ਼ਤੇਦਾਰਾਂ ਦੀ ਬੇਲੋੜੀ ਪ੍ਰਭਾਵ ਨੂੰ ਕੇਸ ਦੀ ਸੁਣਵਾਈ ‘ਤੇ ਰੋਕਣ ਲਈ ਟਰਾਂਸਫਰ ਕੀਤਾ ਗਿਆ ਸੀ।






















