ਵਨਡੇ ਵਿਸ਼ਵ ਕੱਪ ਵਿੱਚ ਅੱਜ ਖੇਡੇ ਜਾਣਗੇ ਡਬਲ ਹੈਡਰ ਮੁਕਾਬਲੇ
ਪਹਿਲਾ ਮੈਚ ਨੀਦਰਲੈਂਡ ਤੇ ਸ਼੍ਰੀਲੰਕਾ ਵਿਚਾਲੇ
ਜਾਣੋ, ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ 11
ਚੰਡੀਗੜ੍ਹ,21ਅਕਤੂਬਰ(ਵਿਸ਼ਵ ਵਾਰਤਾ)- ਵਨਡੇ ਵਿਸ਼ਵ ਕੱਪ 2023 ਵਿੱਚ ਅੱਜ ਸ਼ਨੀਵਾਰ ਨੂੰ ਡਬਲ ਹੈਡਰ ਮੈਚ ਹੋਣਗੇ। ਪਹਿਲਾ ਮੈਚ ਨੀਦਰਲੈਂਡ ਅਤੇ ਸ਼੍ਰੀਲੰਕਾ ਵਿਚਾਲੇ ਲਖਨਊ ਦੇ ਏਕਾਨਾ ਸਟੇਡੀਅਮ ‘ਚ ਖੇਡਿਆ ਜਾਵੇਗਾ। ਟਾਸ ਸਵੇਰੇ 10 ਵਜੇ ਹੋਵੇਗਾ ਅਤੇ ਮੈਚ ਸਵੇਰੇ 10:30 ਵਜੇ ਖੇਡਿਆ ਜਾਵੇਗਾ। ਵਿਸ਼ਵ ਕੱਪ ‘ਚ ਨੀਦਰਲੈਂਡ ਅਤੇ ਸ਼੍ਰੀਲੰਕਾ ਵਿਚਾਲੇ ਇਹ ਪਹਿਲਾ ਮੈਚ ਹੈ। ਇਸ ਤੋਂ ਪਹਿਲਾਂ ਵਿਸ਼ਵ ਕੱਪ ‘ਚ ਦੋਵੇਂ ਟੀਮਾਂ ਇਕ-ਦੂਜੇ ਦੇ ਸਾਹਮਣੇ ਨਹੀਂ ਆਈਆਂ ਹਨ।
ਸੰਭਾਵਿਤ ਪਲੇਇੰਗ ਇਲੈਵਨ
ਸ਼੍ਰੀਲੰਕਾ: ਕੁਸਲ ਮੈਂਡਿਸ (ਕਪਤਾਨ, ਵਿਕਟਕੀਪਰ), ਪਥੁਮ ਨਿਸਾਂਕਾ, ਕੁਸਲ ਪਰੇਰਾ, ਸਦਿਰਾ ਸਮਰਾਵਿਕਰਮਾ, ਚਰਿਥ ਅਸਾਲੰਕਾ, ਧਨੰਜੈ ਡੀ ਸਿਲਵਾ, ਦੁਨਿਥ ਵੇਲਾਲਾਘੇ, ਚਮਿਕਾ ਕਰੁਣਾਰਤਨੇ, ਮਹਿਸ਼ ਥੀਕਸ਼ਾਨਾ, ਲਾਹਿਰੂ ਕੁਮਾਰਾ ਅਤੇ ਦਿਲਸ਼ਾਨ ਮਦੁਸਕਾ।
ਨੀਦਰਲੈਂਡ: ਸਕਾਟ ਐਡਵਰਡਜ਼ (ਕਪਤਾਨ, ਵੀਕਟਕੀਪਰ), ਵਿਕਰਮਜੀਤ ਸਿੰਘ, ਮੈਕਸ ਓ’ਡੌਡ, ਕੋਲਿਨ ਐਕਰਮੈਨ, ਬਾਸ ਡੀ ਲੀਡੇ, ਤੇਜਾ ਨਿਦਾਮਨੁਰੂ, ਸਾਈਬ੍ਰੈਂਡ ਏਂਗਲਬ੍ਰੈਚਟ, ਰੋਇਲੋਫ ਵੈਨ ਡੇਰ ਮਰਵੇ, ਲੋਗਨ ਵੈਨ ਬੀਕ, ਆਰੀਅਨ ਦੱਤ ਅਤੇ ਪਾਲ ਵੈਨ ਮੀਕਰੇਨ।























