ਵਨਡੇ ਵਿਸ਼ਵ ਕੱਪ 2023 – ਨਿਊਜ਼ੀਲੈਂਡ ਬਨਾਮ ਬੰਗਲਾਦੇਸ਼
ਨਿਊਜ਼ੀਲੈਂਡ ਨੇ ਦਰਜ ਕੀਤੀ ਲਗਾਤਾਰ ਤੀਜੀ ਜਿੱਤ
ਅੱਜ ਦੇ ਮੁਕਾਬਲੇ ਵਿੱਚ ਬੰਗਲਾਦੇਸ਼ ਨੂੰ 8 ਵਿਕਟਾਂ ਨਾਲ ਹਰਾਇਆ
ਚੰਡੀਗੜ੍ਹ,13ਅਕਤੂਬਰ(ਵਿਸ਼ਵ ਵਾਰਤਾ)-ਨਿਊਜ਼ੀਲੈਂਡ ਨੇ ਵਨਡੇ ਵਿਸ਼ਵ ਕੱਪ 2023 ਵਿੱਚ ਆਪਣਾ ਲਗਾਤਾਰ ਤੀਜਾ ਮੈਚ ਜਿੱਤ ਲਿਆ ਹੈ। ਅੱਜ ਹੋਏ ਮੁਕਾਬਲੇ ਵਿੱਚ ਟੀਮ ਨੇ ਚੇਨਈ ਦੇ ਚੇਪੌਕ ਮੈਦਾਨ ‘ਤੇ ਬੰਗਲਾਦੇਸ਼ ਨੂੰ 8 ਵਿਕਟਾਂ ਨਾਲ ਹਰਾਇਆ। ਚੇਨਈ ‘ਚ ਬੰਗਲਾਦੇਸ਼ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ‘ਚ 9 ਵਿਕਟਾਂ ‘ਤੇ 245 ਦੌੜਾਂ ਬਣਾਈਆਂ। ਜਵਾਬ ‘ਚ ਨਿਊਜ਼ੀਲੈਂਡ ਨੇ 43 ਓਵਰਾਂ ‘ਚ 2 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਕੇਨ ਵਿਲੀਅਮਸਨ ਨੇ 78 ਅਤੇ ਡੇਰਿਲ ਮਿਸ਼ੇਲ ਨੇ 89 ਦੌੜਾਂ ਬਣਾਈਆਂ।























