– 28 ਅਤੇ 29 ਜੂਨ ਨੂੰ ਰਜਿਸਟਰੀਆਂ ਦੀ ਤਾਰੀਖ ਮਿਲਣ ਵਾਲੇ ਹੁਣ 30 ਜੂਨ ਨੂੰ ਕਰਵਾ ਸਕਣਗੇ ਆਪਣੀਆਂ ਰਜਿਸਟਰੀਆਂ
ਐਸ.ਏ.ਐਸ.ਨਗਰ, 29 ਜੂਨ (ਵਿਸ਼ਵ ਵਾਰਤਾ)- ਦੋ ਦਿਨਾਂ ਦੀਆਂ ਛੁੱਟੀਆਂ ਹੋਣ ਕਾਰਨ ਜ਼ਿਲ੍ਹੇ ਦੇ ਮਾਲ ਵਿਭਾਗ ਦੇ ਸਬ ਰਜਿਸਟਰਾਰ ਅਤੇ ਸਯੁੰਕਤ ਸਬ ਰਜਿਸਟਰਾਰ ਹੁਣ 30 ਜੂਨ (ਐਂਨ.ਜੀ.ਡੀ.ਆਰ.ਐਸ) ਤਹਿਤ ਜਿਨ੍ਹਾਂ ਨੂੰ 28 ਅਤੇ 29 ਜੂਨ ਨੂੰ ਰਜਿਸਟਰੀ ਕਰਾਉਣ ਦੀ ਤਾਰੀਖ ਮਿਲੀ ਸੀ ਹੁਣ 30 ਜੂਨ ਨੂੰ ਉਨ੍ਹਾਂ ਦੀਆਂ ਰਜਿਸਟਰੀਆਂ ਦਾ ਕੰਮ ਨਿਪਟਾਉਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਵਿੱਤ ਕਮਿਸ਼ਨਰ ਮਾਲ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਹੁਣ 30 ਜੂਨ ਨੂੰ ਜ਼ਿਲ੍ਹੇ ਦੇ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰਾਂ ਦੇ ਦਫ਼ਤਰ ਖੁੱਲੇ ਰਹਿਣਗੇ ਤਾਂ ਜੋ ਰਜਿਸਟਰੀਆਂ ਦਾ ਕੰਮ ਕਾਜ ਅਸਾਨੀ ਨਾਲ ਨਿਪਟਾਈਆਂ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਈ ਵਿਅਕਤੀ ਜਿਨ੍ਹਾਂ ਨੂੰ ਐਂਨ.ਜੀ.ਡੀ.ਆਰ.ਐਸ ਤਹਿਤ ਰਜਿਸਟਰੀ ਕਰਵਾਉਣ ਲਈ 28 ਅਤੇ 29 ਜੂਨ ਦੀ ਤਾਰੀਖ ਮਿਲੀ ਸੀ। ਹੁਣ ਉਹ ਆਪਣੀ ਰਜਿਸਟਰੀ 30 ਜੂਨ ਸ਼ਨੀਚਰਵਾਰ ਨੂੰ ਆਪਣੇ ਸਬੰਧਤ ਸਬ ਰਜਿਸਟਰਾਰ ਤੇ ਸਯੁੰਕਤ ਰਜਿਸਟਰਾਰ ਕੌਲ ਕਰਵਾ ਸਕਦੇ ਹਨ।