– ਕਿਹਾ, ਸੂਬੇ ਵਿੱਚ ਨਵਿਆਉਣਯੋਗ ਊਰਜਾ ਦੀ ਸਮਰੱਥਾ 1600 ਮੈਗਾਵਾਟ ਤੋ ਵੱਧ
ਚੰਡੀਗੜ, 26 ਜੂਨ (ਵਿਸ਼ਵ ਵਾਰਤਾ) : ਭਾਖੜਾ ਮੇਨ ਲਾਇਨ ਤੇ ਸਮਾਲ ਹਾਇਡਰੋ ਪ੍ਰੇਜੈਕਟ ਲਗਾਊਣ ਲਈ ਪੰਜਾਬ, ਕੇਂਦਰ ਦੇ ਸਾਹਮਣੇ ਆਪਣਾ ਪੱਖ ਰਖੇਗਾ ਤਾਂ ਜੋ ਇਸ ਲਾਈਨ ਤੇ 65 ਮੈਗਾਵਾਟ ਦੇ ਪ੍ਰਾਜੈਕਟ ਲਗਾਏ ਜਾ ਸਕਣ। ਇਹ ਵਿਚਾਰ ਬਿਜਲੀ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ੍ਰੀ ਗੁਰਪੀ੍ਰਤ ਸਿੰਘ ਕਾਂਗੜ ਨੇ ਪੰਜਾਬ ਐਨਰਜੀ ਡਿਵਲਪਮੈਂਟ ਏਜੰਸੀ (ਪੇਡਾ) ਦੀ ਸਮੀਖਿਆ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਹੀ। ਉਨ•ਾਂ ਕਿਹਾ ਕਿ ਭਾਖੜਾ ਮੇਨ ਲਾਈਨ ਵਿੱਚ ਕਾਫ਼ੀ ਸਮਰੱਥਾ ਹੈ ਅਤੇ ਉਹ ਕੇਂਦਰ ਸਰਕਾਰ ਅੱਗੇ ਮੰਗ ਰੱਖਣਗੇ ਕਿ ਇਸ ਲਾਈਨ ਤੇ ਸੂਬੇ ਨੂੰ ਸਮਾਲ ਹਾਈਡਰੋ ਪਾ੍ਰਜੈਕਟ ਲਗਾਉਣ ਦੀ ਮਨਜ਼ੂਰੀ ਦਿੱਤੀ ਜਾਵੇ।
ਸੀ੍ਰ ਕਾਂਗੜ ਨੇ ਬੈਠਕ ਵਿੱਚ ਪੇਡਾ ਵੱਲੋਂ ਚਲਾਏ ਜਾ ਰਹੇ ਨਵਿਆਉਣਯੋਗ ਊਰਜਾ ਪ੍ਰਾਜੈਕਟਾਂ ਦੀ ਜਾਣਕਾਰੀ ਹਾਸਲ ਕੀਤੀ ਅਤੇ ਉਨ•ਾਂ ਮੁੱਦਿਆਂ ਤੇ ਚਰਚਾ ਕੀਤੀ ਜਿਸਨੂੰ 3 ਜੁਲਾਈ ਨੂੰ ਸ਼ਿਮਲਾ ਵਿੱਚ ਕੇਂਦਰ ਨਾਲ ਹੋਣ ਵਾਲੀ ਬੈਠਕ ਵਿੱਚ ਉਠਾਇਆ ਜਾ ਸਕੇ। ਉਨ•ਾਂ ਕਿਹਾ ਕਿ ਸੂਬੇ ਵਿੱਚ ਲੱਗਣ ਵਾਲੇ ਬਾਇਓਮਾਸ ਪ੍ਰਾਜੈਕਟਾਂ ਦੀ ਕੇਂਦਰ ਵੱਲੋਂ ਇਨਸੈਂਟਿਵ ਲੀਵ ਦੀ ਵੀ ਮੰਗ ਰੱਖੀ ਜਾਵੇਗੀ ਤਾਂ ਜੋ ਇਨ•ਾਂ ਪਾ੍ਰਜੈਕਟਾਂ ਨੂੰ ਵੱਡਾ ਹੁਲਾਰਾ ਮਿਲ ਸਕੇ। ਉਨ•ਾਂ ਦੱਸਿਆ ਕਿ ਨਵਿਆਉਣਯੋਗ ਊਰਜਾ ਦੇ ਮਾਧਿਅਮ ਤੋਂ ਸੂਬੇ ਦੀ ਸਮਰੱਥਾ 1600 ਮੈਗਾਵਾਟ ਹੋ ਗਈ ਹੈ ਅਤੇ ਇਸ ਨੂੰ ਹੋਰ ਵਧਾਉਣ ਲਈ ਵੀ ਕੰਮ ਚੱਲ ਰਿਹਾ ਹੈ।
ਸ੍ਰੀ ਕਾਂਗੜ ਨੇ ਪੇਡਾ ਦੇ ਅਧਿਕਾਰੀਆਂ ਨੂੰ ਸੂਬੇ ਵਿੱਚ ਨਵਿਆਉਣਯੋਗ ਊਰਜਾ ਦੇ ਪ੍ਰਚਾਰ ਅਤੇ ਪਸਾਰ ਲਈ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਸੂਰਜੀ ਊਰਜਾ ਸਮੇਂ ਦੀ ਮੰਗ ਹੈ ਅਤੇ ਇਸਨੂੰ ਵੱਧ ਤੋਂ ਵੱਧ ਪ੍ਰਫੁੱਲਿਤ ਕੀਤਾ ਜਾਵੇ। ਇਸ ਦੌਰਾਨ ਪੇਡਾ ਦੇ ਸੀ.ਈ.ਓ. ਸ੍ਰੀ ਐਨ.ਪੀ.ਐਸ. ਰੰਧਾਵਾ ਨੇ ਕਿਹਾ ਕਿ ਪੇਡਾ ਵੱਲੋਂ ਨਵਿਆਉਣਯੋਗ ਊਰਜਾ ਨੂੰ ਲੈ ਕੇ ਕੈਨਾਲ ਟਾਪ ਸੋਲਰ ਸਿਸਟਮ, ਰੂਫ ਟਾਪ ਸੋਲਰ ਸਿਸਟਮ, ਪਿੰਡਾਂ ਵਿੱਚ ਸਟਰੀਟ ਲਾਈਟ, ਬਾਇਓਗੈਸ ਪਲਾਂਟ, ਸੋਲਰ ਪੰਪ ਅਤੇ ਹੋਰ ਕਈ ਤਰ•ਾਂ ਦੇ ਪ੍ਰਾਜੈਕਟ ਲਗਾਏ ਗਏ ਹਨ ਜੋ ਕਿ ਸਫ਼ਲਤਾਪੂਰਵਕ ਚੱਲ ਰਹੇ ਹਨ। ਇਸ ਮੌਕੇ ਪੇਡਾ ਦੇ ਡਾਇਰੈਕਟਰ ਸ੍ਰੀ ਬਲੌਰ ਸਿੰਘ, ਡੀ.ਜੀ.ਐਮ. ਸ੍ਰੀ ਐਮ.ਪੀ. ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਭਗਵੰਤ ਮਾਨ ਨੇ ਬਾਘਾ ਪੁਰਾਣਾ ਵਿੱਚ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ ‘ਚ ਕੀਤਾ ਚੋਣ ਪ੍ਰਚਾਰ, ਭਾਰੀ ਗਿਣਤੀ ‘ਚ ਆਏ ਲੋਕਾਂ ਨੂੰ ਕੀਤੀ ਅਪੀਲ ਅਨਮੋਲ ਨੂੰ ਚੁਣੋ ਆਪਣਾ ਸਾਂਸਦ
ਭਗਵੰਤ ਮਾਨ ਨੇ ਬਾਘਾ ਪੁਰਾਣਾ ਵਿੱਚ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ, ਭਾਰੀ ਗਿਣਤੀ 'ਚ ਆਏ...