ਚੰਡੀਗੜ, 26 ਜੂਨ (ਵਿਸ਼ਵ ਵਾਰਤਾ) – ਆਲ ਇੰਡੀਆ ਜੱਟ ਮਹਾਂ ਸਭਾ ਦੇ ਸੂਬਾ ਪ੍ਰਧਾਨ ਅਤੇ ਅਕਾਲੀ ਦਲ-1920 ਦੇ ਸਾਬਕਾ ਸਕੱਤਰ ਅਤੇ ਮੁੱਖ ਬੁਲਾਰੇ ਰਾਜਿੰਦਰ ਸਿੰਘ ਬਡਹੇੜੀ ਨੇ ਪ੍ਰੈਸ ਬਿਆਨ ਰਾਹੀਂ ਅੱਜ ਐਮਰਜੈਂਸੀ ਦੀ 43ਵੀਂ ਸਾਲ ਗਿਰਾਹ ‘ਤੇ ਆਖਿਆ ਕਿ 26 ਜੂਨ 1975 ਨੂੰ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦਾ ਫੈਸਲਾ ਮੰਦਭਾਗਾ ਸੀ ਪਰ ਸ਼ਰੋਮਣੀ ਅਕਾਲੀ ਦਲ ਜਿਸ ‘ਤੇ ਉਸ ਸਮੇਂ ਬਾਦਲ ਅਤੇ ਉਸ ਦੇ ਸਾਥੀਆਂ ਦਾ ਬੋਲਬਾਲਾ ਹੋ ਗਿਆ ਸੀ ਵੱਲੋਂ ਐਮਰਜੈਂਸੀ ਲਾਗੂ ਕਰਨ ਖਿਲਾਫ਼ ਜੇਲ੍ਹਾਂ ਭਰਨ ਦਾ ਫੈਸਲਾ ਠੀਕ ਨਹੀਂ ਸੀ। ਬਡਹੇੜੀ ਨੇ ਆਖਿਆ ਕਿ ਉਸ ਸਮੇਂ ਪੰਜਾਬ ਜੋ ਸਿੱਖਾਂ ਦੀ ਬਹੁਤਾਤ ਵਾਲਾ ਸੂਬਾ ਹੈ ਦਾ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਸੀ ਕੋਈ ਨੁਕਸਾਨਦੇਹ ਨਹੀਂ ਸੀ ਬਾਦਲ ਨੇ ਕੁਰਸੀ ਲਈ ਜੇਲ੍ਹਾਂ ਭਰਨ ਦਾ ਫੈਸਲਾ ਮੁੱਖ ਮੰਤਰੀ ਦੀ ਕੁਰਸੀ ਦੀ ਲਾਲਸਾ ਦੀ ਪੂਰਤੀ ਲਈ ਕਰਵਾਇਆ ਸੀ ਜਦੋਂ ਐਮਰਜੈਂਸੀ ਹਟਾਈ ਗਈ ਅਤੇ ਦੇਸ਼ ਅੰਦਰ 16 ਮਾਰਚ 1977 ਲੋਕ ਸਭਾ ਚੋਣਾਂ ਕਰਵਾਉਣ ਦਾ ਐਲਾਨ ਹੋਇਆ ਤਾਂ ਸ਼ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਸੀਨੀਅਰ ਲੀਡਰਸ਼ਿਪ ਨੂੰ 10 ਸੀਟਾਂ ‘ਤੇ ਚੋਣ ਲੜਾਉਣ ਦਾ ਫੈਸਲਾ ਕਰ ਦਿੱਤਾ ਅਤੇ ਤਿੰਨ ਸੀਟਾਂ ਜਨਤਾ ਪਾਰਟੀ ਲਈ ਛੱਡ ਦਿੱਤੀਆਂ ਸਾਰੀਆਂ 13 ਦੀਆਂ 13 ਸੀਟਾਂ ਅਕਾਲੀ ਦਲ ਅਤੇ ਜਨਤਾ ਪਾਰਟੀ ਨੇ ਜਿੱਤ ਲਈਆਂ ਪੰਜਾਬ ਨਾਲ ਲਗਦੀ ਚੰਡੀਗੜ੍ਹ ਦੀ ਸੀਟ ਵੀ ਜਨਤਾ ਪਾਰਟੀ ਨੇ ਜਿੱਤ ਲਈ। ਕੇਂਦਰ ਸਰਕਾਰ ਬਣੀ ਜਿਸ ਦਾ ਪ੍ਰਧਾਨ ਮੰਤਰੀ ਇੱਕ ਪਿਸ਼ਾਬੀ ਮੁਤੱਸਵੀ ਮੁਰਾਰਜੀ ਦਿਸਾਈ ਬਣਾ ਦਿੱਤਾ ਗਿਆ ਪਰਕਾਸ਼ ਸਿੰਘ ਬਾਦਲ ਨੂੰ ਕੇਂਦਰੀ ਮੰਤਰੀ ਬਣਨ ਦਾ ਮੌਕਾ ਮਿਲਿਆ ਪਰ ਬਾਦਲ ਫੇਲ ਸਾਬਤ ਹੋਇਆ ਉਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਗਿਆ ਪਰਕਾਸ਼ ਸਿੰਘ ਬਾਦਲ ਦਿਲੋਂ ਮੁੱਖ ਮੰਤਰੀ ਦੀ ਕੁਰਸੀ ਦੀ ਲਾਲਸਾ ਕਰਕੇ ਦਿੱਲੀ ਦੀ ਕੁਰਸੀ ਸੁਰਜੀਤ ਸਿੰਘ ਬਰਨਾਲਾ ਨੂੰ ਸੰਭਾਲ ਵਿਧਾਨ ਸਭਾ ਚੋਣਾਂ ਲਈ ਪੰਜਾਬ ਵਾਪਸ ਆਇਆ ਸੁਰਜੀਤ ਸਿੰਘ ਬਰਨਾਲਾ ਕਾਮਯਾਬ ਕੇਂਦਰੀ ਮੰਤਰੀ ਸਾਬਤ ਹੋਏ।ਪੰਜਾਬ ਸਰਕਾਰ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਬਣੇ ਉਸ ਸਮੇਂ ਦੌਰਾਨ ਕੌਮ ਦੇ ਹੀਰੇ ਜਥੇਦਾਰ ਮੋਹਣ ਸਿੰਘ ਤੁੜ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਨ ਬਾਦਲ ਨੂੰ ਪਸੰਦ ਨਹੀਂ ਸੀ ਬਾਦਲ ਨੇ ਜਥੇਦਾਰ ਤੁੜ ਨੂੰ ਬਿਨਾਂ ਕਿਸੇ ਵਜਾਹ ਪ੍ਰਧਾਨ ਪੱਦ ਤੋਂ ਹਟਵਾ ਕੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਨੂੰ ਪਰਧਾਨ ਬਣਾ ਦਿੱਤਾ ਜੋ ਕਿ ਬਾਦਲ ਦੀ ਦੂਰ ਅੰਦੇਸ਼ੀ ਸੀ ਪੁੱਤਰ ਲਈ ਰਾਹ ਪੱਧਰਾ ਕਰਨਾ। ਫਿਰ ਤਲਵੰਡੀ ਨੂੰ ਹਟਾਉਣ ਦਾ ਮੁੱਦਾ ਬਣਾਉਣਾ ਅਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਪ੍ਰਧਾਨ ਬਣਨ ਲਈ ਮਨਾਇਆ ਪਰ ਬਾਦਲ ਲੌਂਗੋਵਾਲ ਨਾਲ ਵੀ ਠੀਕ ਨਿਭਾਅ ਨਾ ਸਕੇ। ਇਹ ਕੇਵਲ ਤੇ ਕੇਵਲ ਆਪਣੀਆਂ ਕਮਜ਼ੋਰੀਆਂ ਛੁਪਾ ਕੇ ਸਿਆਸੀ ਖੇਡ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਟਿਕਟ ਨਾ ਦੇਣ ਦੀ ਗੱਲ ਅਤੇ ਸਰਦਾਰ ਰਵੀ ਇੰਦਰ ਸਿੰਘ ਨੂੰ ਸ਼ਰੋਮਣੀ ਅਕਾਲੀ ਦਲ ਵਿੱਚੋਂ ਝੂਠੇ ਅਨੁਸ਼ਾਸਨ ਭੰਗ ਕਰਨ ਦੇ ਦੋਸ਼ ਲਗਾ ਕੇ ਕੱਢਿਆ ਗਿਆ। ਫਿਰ ਜਥੇਦਾਰ ਗੁਰਚਰਨ ਸਿੰਘ ਟੌਹੜਾ ਨਾਲ ਬੇਹਿਆਈ ਕੀਤੀ ਗਈ ਇਹ ਸਾਰਾ ਘਟਨਾਕ੍ਰਮ ਬਾਦਲ ਸਰਕਾਰ ਦੌਰਾਨ ਅੰਮ੍ਰਿਤਸਰ ਵਿਖੇ ਨਿਰੰਕਾਰੀ ਕਾਂਡ ਆਦਿ ਬਾਦਲ ਦੀਆਂ ਖੁਦਗਰਜ਼ੀਆਂ ਸਨ। ਬਾਦਲ ਆਪਣੀ ਯਾਰੀ ਪੁਗਾਉਣ ਲਈ ਪੰਜਾਬ ਵਿੱਚ ਹੁਣ ਜਨਸੰਘੀਆਂ ਦੀਆਂ ਨੀਤੀਆਂ ਲਾਗੂ ਕਰਨ ਲਈ ਪੰਜਾਬ ਅਤੇ ਪੰਥ ਵਿਰੋਧੀ ਕਾਰਵਾਈਆਂ ਕਰ ਰਿਹਾ ਹੈ। ਸਿੱਖ ਕੌਮ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਅਤੇ ਸਿੱਖ ਪਾੜਨ ਦੀ ਸੋਚ ਬਾਦਲ ਦਾ ਏਜੰਡਾ ਹੈ। ਬਡਹੇੜੀ ਨੇ ਆਖਿਆ ਕਿ ਸਿੱਖ ਕੌਮ ਅਤੇ ਪੰਜਾਬ ਵਾਸੀਆਂ ਨੂੰ ਬਾਦਲਕਿਆਂ ਤੋਂ ਦੂਰੀ ਬਣਾ ਕੇ ਕੌਮ ਬਚਾਉਣ ਲਈ ਸੋਚਣ ਦੀ ਲੋੜ ਹੈ।
48 ਘੰਟੇ ਪਹਿਲਾਂ ਖਰੀਦ ਕੀਤੀ ਗਈ ਕਣਕ ਦੀ ਬਣਦੀ ਅਦਾਇਗੀ ਦਾ ਕਿਸਾਨਾਂ ਨੂੰ ਭੁਗਤਾਨ, 743 ਕਰੋੜ ਰੁਪਏ ਦੀ ਕੀਤੀ ਅਦਾਇਗੀ-ਡਿਪਟੀ ਕਮਿਸ਼ਨਰ
48 ਘੰਟੇ ਪਹਿਲਾਂ ਖਰੀਦ ਕੀਤੀ ਗਈ ਕਣਕ ਦੀ ਬਣਦੀ ਅਦਾਇਗੀ ਦਾ ਕਿਸਾਨਾਂ ਨੂੰ ਭੁਗਤਾਨ, 743 ਕਰੋੜ ਰੁਪਏ ਦੀ ਕੀਤੀ ਅਦਾਇਗੀ-ਡਿਪਟੀ...