• ਮਾਨਸਾ ਦਾ ਦੋ ਐਵਾਰਡਾਂ ਨਾਲ ਸਨਮਾਨ
• ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਵਲੋਂ ਐਵਾਰਡ ਮਿਲਣ ‘ਤੇ ਖ਼ੁਸ਼ੀ ਦਾ ਪ੍ਰਗਟਾਵਾ
ਚੰਡੀਗਡ•, 24 ਜੂਨ (ਵਿਸ਼ਵ ਵਾਰਤਾ) : ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਸੂਚਨਾ ਤੇ ਤਕਨੀਕ (ਆਈ.ਟੀ.) ਦੀ ਯੋਗ ਤੇ ਸੁਚੱਜੀ ਵਰਤੋਂ ਕਰਨ ਲਈ ਸਕਾਚ ਗਰੁੱਪ ਵੱਲੋÎਂ ਸਿਲਵਰ ਐਵਾਰਡ ਦਿੱਤਾ ਗਿਆ ਹੈ। ਇਹ ਐਵਾਰਡ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਸਿਰਕੱਢ ਪਹਿਲਕਦਮੀਆਂ ਕਾਰਨ ਮਿਲਿਆ ਹੈ।
ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਵਿਭਾਗ ਨੂੰ ਆਧੁਨਿਕ ਸਮੇਂ ਦਾ ਹਾਣੀ ਬਣਾਉਣਾ ਅਤੀ ਜ਼ਰੂਰੀ ਹੈ ਅਤੇ ਅੱਜ ਦੇ ਜ਼ਮਾਨੇ ‘ਚ ਤਕਨੀਕ ਮੁੱਢਲੇ ਸਥਾਨ ‘ਤੇ ਪਹੁੰਚ ਚੁੱਕੀ ਹੈ।
ਵਿਭਾਗ ਦੀ ਨੋਡਲ ਅਧਿਕਾਰੀ ਡਾ. ਰੋਜ਼ੀ ਵੈਦ ਨੇ ਦੱਸਿਆ ਕਿ ਵਿਭਾਗ ਨੂੰ ਕੁੱਲ 6 ਐਵਾਰਡ ਆਈ.ਟੀ ਰਾਹੀਂ ਪ੍ਰਸ਼ਾਸਨ ਨੂੰ ਵਧੇਰੇ ਕੁਸ਼ਲਤਾ ਪ੍ਰਦਾਨ ਕਰਨ ਲਈ ਮਿਲੇ ਹਨ। ÎਿÂਹ ਐਵਾਰਡ ਈ-ਕੋਰÎਟ, ਸ਼ਾਮਲਾਤ ਪੋਰਟਲ ਤੇ ਮਹਾਤਮਾ ਗਾਂਧੀ ਸਰਬ ਵਿਕਾਸ ਯੋਜਨਾ ਆਦਿ ਦੇ ਸੁਚੱਜੇ ਕਾਰਜਾਂ ਬਦਲੇ ਪ੍ਰਾਪਤ ਹੋਏ ਹਨ। ਵਰਣਨਯੋਗ ਹੈ ਕਿ ਵਿਭਾਗ ਵਲੋਂ ਇਹ ਐਵਾਰਡ ਡਾ. ਰੋਜ਼ੀ ਵੈਦ ਨੇ ਨਵੀਂ ਦਿੱਲੀ ਵਿਖੇ ਹੋਏ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪ੍ਰਾਪਤ ਕੀਤੇ।
ਵਰਣਨਯੋਗ ਹੈ ਕਿ ਨਵੀਂ ਦਿੱਲੀ ਵਿਖੇ ਹੋਏ ਇਸ ਸਮਾਗਮ ਦੌਰਾਨ ਸਕੌਚ ਗਰੁੱਪ ਵੱਲੋਂ ਜ਼ਿਲ•ਾ ਮਾਨਸਾ ਨੂੰ ਦੋ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ÎਿÂਹ ਐਵਾਰਡ ਪਿੰਡ ਖੋਖਰ ਕਲਾਂ ਵਿੱਚ ਬਣਾਏ ਪਾਰਕ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤੇ ਮਹਾਤਮਾ ਗਾਂਧੀ ਸਰਬ ਵਿਕਾਸ ਯੋਜਨਾ ਤਹਿਤ ਕੀਤੇ ਕੰਮਾਂ ਕਰਕੇ ਪ੍ਰਾਪਤ ਹੋਏ ਹਨ।
ਜ਼ਿਕਰਯੋਗ ਹੈ ਕਿ ਸਕੌਚ ਗਰੁੱਪ ਵੱਲੋਂ ਸਮੁੱਚੇ ਦੇਸ਼ ਵਿੱਚੋਂ ਵੱਖ-ਵੱਖ ਸ਼੍ਰੇਣੀਆਂ ਦੇ ਨਿਵੇਕਲੇ ਪ੍ਰਾਜੈਕਟਾਂ ਲਈ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ ਅਤੇ ਜੋ ਪ੍ਰਾਜੈਕਟ ਵਿਲੱਖਣ ਪਾਏ ਜਾਂਦੇ ਉਨ•ਾਂ ਨੂੰ ਪੇਸ਼ਕਾਰੀ ਦੇਣ ਲਈ ਬੁਲਾÎਿÂਆ ਜਾਂਦਾ ਹੈ ਅਤੇ ਫਿਰ ਸਾਰੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਮਾਹਿਰਾਂ ਵੱਲੋਂ ਐਵਾਰਡ ਦੇਣ ਵਾਲੇ ਪ੍ਰਾਜੈਕਟ ਦੀ ਚੋਣ ਕੀਤੀ ਜਾਂਦੀ ਹੈ। ਬੀਤੇ ਵਰ•ੇ ਵੀ ਸਕੌਚ ਗਰੁੱਪ ਵੱਲੋਂ ਜ਼ਿਲ•ਾ ਮਾਨਸਾ ਨੂੰ ਸੋਕ ਪਿੱਟ ਤੇ ਮਾਡਲ ਆਂਗਣਵਾੜੀ ਮਹਾਤਮਾ ਗਾਂਧੀ ਸਰਬ ਵਿਕਾਸ ਯੋਜਨਾ ਤਹਿਤ ਸਨਮਾਨਿਤ ਕੀਤਾ ਜਾ ਚੁੱਕਾ ਹੈ। ਖੋਖਰ ਕਲਾਂ ਵਿਖੇ ਉਸਾਰੇ ਗਿਆ ਪਾਰਕ ਨਾ ਕੇਵਲ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਿਆ ਹੈ ਬਲਕਿ ÎਿÂੱਕ ਚੰਗੇ ਆਮਦਨ ਸਰੋਤ ਵਜੋਂ ਵੀ ਉਭਰਿਆ ਹੈ। ਇਹ ਸਰਕਾਰ ਦੀ ਦੂਰਅੰਦੇਸ਼ੀ, ਸਕਾਰਾਤਮਕ ਕੋਸ਼ਿਸ਼ਾਂ ਸਦਕਾ ਸੰਭਵ ਹੋਇਆ ਹੈ।
ਇਸੇ ਤਰ•ਾਂ ਜ਼ਿਲ•ਾ ਮਾਨਸਾ ਦੇ ਪਿੰਡ ਖੋਖਰ ਕਲਾਂ ਦੀ 10 ਏਕੜ ਪੰਚਾਇਤੀ ਜ਼ਮੀਨ ਵਿੱਚ ਇੱਕ ਪਸ਼ੂਆਂ ਲਈ ਛੱਪੜ (ਕੈਟਲ ਪੌਂਡ) ਬਣਾਇਆ ਗਿਆ। ਇਸ ਨਾਲ ਹੜ•ਾਂ ਦੇ ਪਾਣੀ ਕਾਰਨ ਸੀਮਾਂਤ ਤੇ ਛੋਟੇ ਕਿਸਾਨਾਂ ਦੀ ਫਸਲ ਦੇ ਖ਼ਰਾਬੇ ਤੇ ਆਰਥਿਕ ਨੁਕਸਾਨ ਨੂੰ ਠੱਲ• ਪੈਣੀ ਸ਼ੁਰੂ ਹੋਈ ਹੈ। ਇਸ ਕੈਟਲ ਪੌਂਡ ਦੇ ਆਲੇ-ਦੁਆਲੇ ਦੀ ਜ਼ਮੀਨ ਵਿੱਚ ਇੱਕ ਨਿਵੇਕਲੀ ਕਿਸਮ ਦਾ ਸੁੰਦਰ ਪਾਰਕ ਬਣਾਇਆ ਗਿਆ ਹੈ ਜੋ ਅੱਜ ਹਰੇਕ ਦੇ ਮਨ ਨੂੰ ਭਾਉਂਦਾ ਹੈ। ਇਸ ਦੇ ਨਾਲ ਹੀ ÎਿÂੱਥੇ ਇੱਕ ਓਪਨ ਏਅਰ• ਥੀਏਟਰ ਵੀ ਉਸਾਰਿਆ ਗਿਆ ਹੈ। ਜ਼ਿਕਰਯੋਗ ਹੈ ਕਿ ਮੀਂਹ ਤੇ ਹੜ•ਾਂ ਦੇ ਪਾਣੀ ਨਾਲ ਕਿਸਾਨਾਂ ਦੀਆਂ ਫਸਲਾਂ ਦੇ ਨੁਕਸਾਨ ਨੂੰ ਰੋਕਣ ਲਈ ਇਹ ਇੱਕ ਚੰਗੀ ਸ਼ੁਰੂਆਤ ਹੈ। ਇਸ ਪਾਰਕ ‘ਚ ਨਾ ਸਿਰਫ ਸਕੂਲ, ਕਾਲਜਾਂ ਦੇ ਬੱਚੇ ਪਿਕਨਿਕ ਲਈ ਆਉਂਦੇ ਹਨ ਬਲਕਿ ਲੋਕ ਪ੍ਰੀ-ਵੈਡਿੰਗ ਲÎਈ ਸ਼ੂਟਿੰਗ ਕਰਨ ਲਈ ਵੀ ਇਸ ਸਥਾਨ ਨੂੰ ਚੁਣ ਰਹੇ ਹਨ।
ਭਗਵੰਤ ਮਾਨ ਨੇ ਫਗਵਾੜਾ ‘ਚ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ, ਰੋਡ ਸ਼ੋਅ ਕਰਕੇ ‘ਆਪ’ ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਕੀਤੀ ਅਪੀਲ
ਭਗਵੰਤ ਮਾਨ ਨੇ ਫਗਵਾੜਾ 'ਚ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ, ਰੋਡ ਸ਼ੋਅ ਕਰਕੇ 'ਆਪ' ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ...