• ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੂਰੀ ਟੀਮ ਨੂੰ ਦਿੱਤੀ ਮੁਬਾਰਕਬਾਦ
ਚੰਡੀਗੜ, 24 ਜੂਨ (ਵਿਸ਼ਵ ਵਾਰਤਾ)- ਭਾਰਤ ਸਰਕਾਰ ਵੱਲੋਂ ਦੇਸ਼ ਭਰ ਦੇ 4203 ਸ਼ਹਿਰਾਂ ਦੇ ਕਰਵਾਏ ਗਏ ਸਵੱਛ ਸਰਵੇਖਣ-2018 ਵਿੱਚ ਪੰਜਾਬ ਨੇ ਵੱਡੀ ਪੁਲਾਂਘ ਪੁੱਟਦਿਆਂ ਉਤਰੀ ਜ਼ੋਨ ਦੇ ਸੂਬਿਆਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਪ੍ਰਧਾਨ ਮੰਤਰੀ ਵੱਲੋਂ ਬੀਤੀ ਸ਼ਾਮ ਇੰਦੌਰ ਵਿਖੇ ਕਰਵਾਏ ਸਮਾਗਮ ਵਿੱਚ ਸਵੱਛ ਸਰਵੇਖਣ ਵਿੱਚ ਮੋਹਰੀ ਰਹੇ ਪੰਜਾਬ ਨੂੰ ਸਨਮਾਨਤ ਕੀਤਾ ਗਿਆ। ਇਸ ਸਰਵੇਖਣ ਵਿੱਚ ਪੰਜਾਬ ਨੇ ਕੌਮੀ ਪੱਧਰ ‘ਤੇ ਵੀ ਆਪਣੀ ਰੈਂਕਿੰਗ ਵਿੱਚ ਸੁਧਾਰ ਕਰਦਿਆਂ ਨੌਵਾਂ ਸਥਾਨ ਹਾਸਲ ਕੀਤਾ।
ਸਵੱਛ ਸਰਵੇਖਣ ਵਿੱਚ ਪੰਜਾਬ ਗੁਆਂਢੀ ਸੂਬੇ ਹਰਿਆਣਾ, ਹਿਮਾਚਲ ਪ੍ਰਦੇਸ਼ ਸਮੇਤ ਦੇਸ਼ ਦੇ ਵੱਡੇ ਸੂਬਿਆਂ ਗੁਜਰਾਤ, ਤਾਮਿਲਨਾਢੂ, ਕਰਨਾਟਕਾ, ਕੇਰਲਾ ਤੇ ਉਤਰਾਖੰਡ ਸਮੇਤ ਹੋਰਨਾਂ ਸੂਬਿਆਂ ਨਾਲੋਂ ਅੱਗੇ ਰਿਹਾ। ਉਤਰੀ ਜ਼ੋਨ ਦੇ 1008 ਸ਼ਹਿਰਾਂ ਵਿੱਚੋਂ ਪੰਜਾਬ ਦੇ 42 ਸ਼ਹਿਰਾਂ ਨੇ ਉਤਰੀ ਜ਼ੋਨ ਦੇ ਪਹਿਲੇ 100 ਸ਼ਹਿਰਾਂ ਵਿੱਚ ਸਥਾਨ ਹਾਸਲ ਕਰ ਕੇ ਸਿੱਧ ਕੀਤਾ ਕਿ ਪੰਜਾਬ ਦੇ ਸ਼ਹਿਰਾਂ ਵਿੱਚ ਸਾਫ-ਸਫਾਈ ਤੇ ਸੈਨੀਟੇਸ਼ਨ ਖੇਤਰ ਵਿੱਚ ਵੱਡੀ ਤਬਦੀਲੀ ਆਈ ਅਤੇ ਪੰਜਾਬ ਦੀਆਂ ਸ਼ਹਿਰੀ ਸਥਾਨਕ ਇਕਾਈਆਂ ਨੇ ਜ਼ਿਕਰਯੋਗ ਮੱਲਾਂ ਮਾਰੀਆਂ। ਇੰਦੌਰ ਵਿਖੇ ਹੋਏ ਐਵਾਰਡ ਵੰਡ ਸਮਾਰੋਹ ਵਿੱਚ ਉਤਰੀ ਜ਼ੋਨ ਦੇ ਚਾਰ ਕੈਟੇਗਰੀਆਂ ਐਵਾਰਡਾਂ ਵਿੱਚੋਂ ਪੰਜਾਬ ਨੇ ਦੋ ਐਵਾਰਡ ਜਿੱਤੇ। ਇਹ ਐਵਾਰਡ ਸੂਬੇ ਦੇ ਦੋ ਕਸਬਿਆਂ ਭਾਦਸੋਂ ਤੇ ਮੂਨਕ ਨੇ ਜਿੱਤੇ। ਭਾਦਸੋਂ ਨੇ ਸਰਵੋਤਮ ਸਫਾਈ ਵਾਲੇ ਕਸਬੇ ਅਤੇ ਮੂਨਕ ਨੇ ਸ਼ਹਿਰੀਆਂ ਵੱਲੋਂ ਸਰਵੋਤਮ ਫੀਡਬੈਕ ਵਾਲੇ ਕਸਬੇ ਦਾ ਐਵਾਰਡ ਜਿੱਤਿਆ।
ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਸਵੱਛ ਸਰਵੇਖਣ ਵਿੱਚ ਪੰਜਾਬ ਦੀ ਮਾਣਮੱਤੀ ਪ੍ਰਾਪਤੀ ‘ਤੇ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਏ.ਵੇਣੂ ਪ੍ਰਸਾਦ, ਸਵੱਛ ਭਾਰਤ ਮਿਸ਼ਨ ਦੇ ਮਿਸ਼ਨ ਡਾਇਰੈਕਟਰ ਸ੍ਰੀ ਅਜੋਏ ਸ਼ਰਮਾ ਸਮੇਤ ਪੂਰੀ ਟੀਮ ਨੂੰ ਵਧਾਈ ਦਿੰਦਿਆਂ ਇਸ ਪ੍ਰਾਪਤੀ ਦਾ ਸਿਹਰਾ ਉਨ•ਾਂ ਦੇ ਦਿਸ਼ਾ ਨਿਰਦੇਸ਼ਾਂ, ਹੇਠਾਂ ਵਿਭਾਗ ਦੇ ਕਰਮਚਾਰੀਆਂ ਦੀ ਮਿਹਨਤ ਅਤੇ ਸ਼ਹਿਰੀਆਂ ਦੇ ਸਹਿਯੋਗ ਸਿਰ ਬੰਨਿ•ਆ। ਉਨ•ਾਂ ਕਿਹਾ ਕਿ ਸਵੱਛ ਸਰਵੇਖਣ ਦੇ ਨਤੀਜਿਆਂ ਨੇ ਸਾਬਤ ਕੀਤਾ ਹੈ ਕਿ ਸ਼ਹਿਰਾਂ ਦੀ ਸਫਾਈ ਅਤੇ ਸੈਨੀਟੇਸ਼ਨ ਸੁਵਿਧਾਵਾਂ ਵਿੱਚ ਵਿਭਾਗ ਨੇ ਹੋਰ ਸੁਧਾਰ ਲਿਆਂਦਾ ਹੈ ਜਿਸ ਨਾਲ ਬਿਹਤਰ ਨਤੀਜੇ ਸਾਹਮਣੇ ਆਏ ਹਨ।
ਭਾਰਤ ਸਰਕਾਰ ਵੱਲੋਂ ਕਰਵਾਏ ਸਵੱਛ ਸਰਵੇਖਣ ਦਾ ਮੁੱਖ ਮਕਸਦ ਜਿੱਥੇ ਸ਼ਹਿਰਾਂ ਦੀ ਸਾਫ ਸਫਾਈ ਸੀ ਉਥੇ ਸਫਾਈ ਦੇ ਕੰਮ ਵਿੱਚ ਸ਼ਹਿਰੀਆਂ ਦੀ ਹਿੱਸੇਦਾਰੀ, ਸੈਨੀਟੇਸ਼ਨ ਸਹੂਲਤਾਂ ਪ੍ਰਤੀ ਜਾਗਰੂਕ ਕਰ ਕੇ ਸ਼ਹਿਰਾਂ ਨੂੰ ਖੁੱਲ•ੇ ਵਿੱਚ ਸੌਚ ਤੋਂ ਮੁਕਤ (ਓ.ਡੀ.ਐਫ.) ਕਰਨਾ ਹੈ। ਪਿਛਲੇ ਸਾਲ 2017 ਵਿੱਚ ਇਕ ਲੱਖ ਤੋਂ ਘੱਟ ਵਸੋਂ ਵਾਲੇ ਸ਼ਹਿਰਾਂ ਵਿੱਚ ਸਰਵੇਖਣ ਕਰਵਾਇਆ ਗਿਆ ਸੀ ਜਿਸ ਵਿੱਚ ਪੰਜਾਬ ਦੇ 16 ਸ਼ਹਿਰਾਂ ਨੇ ਹਿੱਸਾ ਲਿਆ ਸੀ। ਇਸ ਵਾਰ ਕਰਵਾਏ ਗਏ ਸਰਵੇਖਣ ਵਿੱਚ ਪੰਜਾਬ ਦੇ ਸ਼ਹਿਰਾਂ ਨੇ ਪਿਛਲੇ ਸਾਲ ਨਾਲੋਂ ਬਿਹਤਰ ਕਾਰਗੁਜ਼ਾਰੀ ਦਿਖਾਈ। ਵੱਡੇ ਸ਼ਹਿਰਾਂ ਵਿੱਚ ਕਰਵਾਏ ਸਰਵੇਖਣ ਵਿੱਚ ਪਿਛਲੇ ਸਾਲ ਪੰਜਾਬ ਦੇ ਸੱਤ ਸ਼ਹਿਰ ਆਖਰੀ 100 ਸ਼ਹਿਰਾਂ ਦੀ ਸੂਚੀ ਵਿੱਚ ਸਨ ਜਦੋਂ ਕਿ ਇਸ ਵਾਰ ਛੇ ਸ਼ਹਿਰ ਇਸ ਸੂਚੀ ਵਿੱਚੋਂ ਬਾਹਰ ਆਏ ਅਤੇ ਆਪਣੀ ਰੈਂਕਿੰਗ ਸੁਧਾਰੀ। ਇਸ ਵਾਰ ਦੇਸ਼ ਦੇ 485 ਸ਼ਹਿਰਾਂ ਵਿੱਚੋਂ ਪੰਜਾਬ ਦਾ ਸਿਰਫ ਇਕ ਸ਼ਹਿਰ ਆਖਰੀ 100 ਵਿੱਚ ਆਇਆ। ਪਿਛਲੇ ਸਾਲ ਇਕ ਲੱਖ ਜਾਂ ਇਸ ਤੋਂ ਵੱਧ ਵਸੋਂ ਵਾਲੇ ਵੱਡੇ ਸ਼ਹਿਰਾਂ ਵਿੱਚ ਪੰਜਾਬ ਦਾ ਮੁਹਾਲੀ ਸ਼ਹਿਰ ਮੋਹਰੀ ਆਇਆ ਸੀ ਜਿਸ ਨੇ ਕੌਮੀ ਰੈਂਕਿੰਗ ਵਿੱਚ 121ਵਾਂ ਸਥਾਨ ਹਾਸਲ ਕੀਤਾ ਸੀ ਜਦੋਂ ਕਿ ਇਸ ਵਾਰ ਮੁਹਾਲੀ ਨੇ ਹੋਰ ਸੁਧਾਰ ਲਿਆਉਂਦਿਆਂ 109ਵਾਂ ਰੈਂਕ ਹਾਸਲ ਕੀਤਾ ਜਦੋਂ ਕਿ ਚੰਡੀਗੜ• ਟਰਾਈਸਿਟੀ ਦਾ ਇਕ ਹੋਰ ਸ਼ਹਿਰ ਪੰਚਕੂਲਾ 142ਵੇਂ ਨੰਬਰ ‘ਤੇ ਆਇਆ ਹੈ।
ਸਥਾਨਕ ਸਰਕਾਰਾਂ ਦੇ ਪ੍ਰਮੁੱਖ ਸਕੱਤਰ ਸ੍ਰੀ ਏ.ਵੇਣੂ ਪ੍ਰਸਾਦ ਨੇ ਕਿਹਾ ਕਿ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਦੀ ਯੋਗ ਅਗਵਾਈ ਹੇਠ ਪੰਜਾਬ ਦੀ ਸਵੱਛ ਭਾਰਤ ਟੀਮ ਨੇ ਸਖਤ ਮਿਹਨਤ ਕਰਦਿਆਂ ਸ਼ਹਿਰੀਆਂ ਦੇ ਸਹਿਯੋਗ ਨਾਲ ਪਿਛਲੇ ਸਾਲ ਨਾਲੋਂ ਬਿਹਤਰ ਨਤੀਜੇ ਲਿਆਂਦੇ ਹਨ ਜਿਸ ਦਾ ਪ੍ਰਗਟਾਵਾ ਸਵੱਛ ਸਰਵੇਖਣ-2018 ਦੇ ਨਤੀਜਿਆਂ ਤੋਂ ਹੁੰਦਾ ਹੈ। ਉਨ•ਾਂ ਕਿਹਾ ਕਿ ਵਿਭਾਗ ਦੀ ਸਵੱਛਤਾ ਟੀਮ ਆਪਣੀ ਬਿਹਤਰ ਕਾਰਗੁਜ਼ਾਰੀ ਅਗਾਂਹ ਵੀ ਜਾਰੀ ਰੱਖੇਗੀ ਅਤੇ ਹੋਰ ਸਖਤ ਮਿਹਨਤ ਕਰਕੇ ਹੋਰ ਵੀ ਵਧੀਆ ਰੈਂਕ ਹਾਸਲ ਕਰੇਗੀ। ਉਨ•ਾਂ ਕਿਹਾ ਕਿ ਠੋਸ ਰਹਿੰਦ ਖੂੰਹਦ ਪ੍ਰਬੰਧਨ ਅਤੇ ਸੈਨੀਟੇਸ਼ਨ ਖੇਤਰ ਵਿੱਚ ਦੇਸ਼ ਦੇ ਹੋਰ ਪ੍ਰਗਤੀਸ਼ੀਲ ਸੂਬਿਆਂ ਵਿੱਚ ਹੋਏ ਕੰਮਾਂ ਤੋਂ ਅਗਵਾਈ ਲੈ ਕੇ ਪੰਜਾਬ ਆਉਂਦੇ ਸਮੇਂ ਵਿੱਚ ਇਸ ਖੇਤਰ ਵਿੱਚ ਹੋਰ ਵੀ ਵਧੀਆ ਨਤੀਜਾ ਲਿਆਏਗਾ।
ਭਗਵੰਤ ਮਾਨ ਨੇ ਫਗਵਾੜਾ ‘ਚ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ, ਰੋਡ ਸ਼ੋਅ ਕਰਕੇ ‘ਆਪ’ ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਕੀਤੀ ਅਪੀਲ
ਭਗਵੰਤ ਮਾਨ ਨੇ ਫਗਵਾੜਾ 'ਚ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ, ਰੋਡ ਸ਼ੋਅ ਕਰਕੇ 'ਆਪ' ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ...