BCCI ਦੀ ਅਹਿਮ ਮੀਟਿੰਗ ਕੱਲ੍ਹ ਨੂੰ ਦਿੱਲੀ ‘ਚ
ਚੰਡੀਗੜ੍ਹ,20ਅਗਸਤ(ਵਿਸ਼ਵ ਵਾਰਤਾ)-ਅਜੀਤ ਅਗਰਕਰ ਦੀ ਅਗਵਾਈ ‘ਚ ਏਸ਼ੀਆ ਕੱਪ ਟੀਮ ‘ਤੇ ਚਰਚਾ ਕਰਨ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਸੋਮਵਾਰ ਨੂੰ ਨਵੀਂ ਦਿੱਲੀ ‘ਚ ਬੈਠਕ ਕਰੇਗਾ। ਇਸ ਬੈਠਕ ‘ਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਵੀ ਸ਼ਾਮਲ ਹੋਣਗੇ। ਇਸ ਬੈਠਕ ਦਾ ਸਭ ਤੋਂ ਅਹਿਮ ਮੁੱਦਾ ਕੇਐੱਲ ਰਾਹੁਲ ਅਤੇ ਸ਼੍ਰੇਅਸ ਅਈਅਰ ਦੀ ਚੋਣ ਹੋਵੇਗੀ, ਜਿਸ ‘ਤੇ ਨੇੜਿਓਂ ਨਜ਼ਰ ਰੱਖੀ ਜਾਵੇਗੀ। BCCI ਨੇ ਅਜੇ ਤੱਕ ਏਸ਼ੀਆ ਕੱਪ ਅਤੇ ਵਿਸ਼ਵ ਕੱਪ ਲਈ ਆਪਣੀ ਟੀਮ ਦਾ ਐਲਾਨ ਨਹੀਂ ਕੀਤਾ ਹੈ। ਜਦਕਿ ਪਾਕਿਸਤਾਨ, ਨੇਪਾਲ ਅਤੇ ਬੰਗਲਾਦੇਸ਼ ਵਰਗੇ ਦੇਸ਼ ਪਹਿਲਾਂ ਹੀ ਏਸ਼ੀਆ ਕੱਪ ਲਈ ਆਪਣੀ ਟੀਮ ਦਾ ਐਲਾਨ ਕਰ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਏਸ਼ੀਆ ਕੱਪ 30 ਅਗਸਤ ਤੋਂ ਸ਼ੁਰੂ ਹੋਵੇਗਾ। ਟੂਰਨਾਮੈਂਟ ਦਾ ਪਹਿਲਾ ਮੈਚ ਪਾਕਿਸਤਾਨ ਅਤੇ ਨੇਪਾਲ ਵਿਚਾਲੇ 30 ਅਗਸਤ ਨੂੰ ਮੁਲਤਾਨ ‘ਚ ਖੇਡਿਆ ਜਾਵੇਗਾ, ਜਦਕਿ ਭਾਰਤ 2 ਸਤੰਬਰ ਨੂੰ ਸ਼੍ਰੀਲੰਕਾ ਦੇ ਕੈਂਡੀ ‘ਚ ਪਾਕਿਸਤਾਨ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ।